gippy grewal shinda video: ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ ਜਿਸ ਤੋਂ ਸਾਨੂੰ ਇਹ ਪਤਾ ਲਗਦਾ ਰਹਿੰਦਾ ਹੈ ਕਿ ਸਾਡਾ ਪਸੰਦੀਦਾ ਕਲਾਕਾਰ ਕਿ ਕਰਦਾ ਹੈ। ਪੰਜਾਬੀ ਇੰਡਸਟਰੀ ‘ਚ ਵੀ ਕਈ ਅਜਿਹੇ ਕਲਾਕਾਰ ਨੇ ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਐਕਟਿਵ ਰਹਿੰਦੇ ਹਨ। ਜਿਹਨਾਂ ਵਿੱਚੋ ਇਕ ਪੰਜਾਬੀ ਗਾਇਕ ਗਿੱਪੀ ਗਰੇਵਾਲ ਵੀ ਹੈ। ਉਹ ਅਕਸਰ ਹੀ ਆਪਣੇ ਬੱਚਿਆਂ ਦੀਆਂ ਕਿਊਟ ਵੀਡੀਓ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਜੇ ਗੱਲ ਕਰੀਏ ਸ਼ਿੰਦੇ ਦੀ ਤਾਂ ਉਸ ਦਾ ਕਿਊਟ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆਉਂਦਾ ਹੈ।
ਫੈਨਜ਼ ਗਿੱਪੀ ਗਰੇਵਾਲ ਨੂੰ ਕਮੈਂਟ ਕਰਕੇ ਕਹਿ ਰਹੇ ਸੀ ਕਿ ਸ਼ਿੰਦੇ ਦੀਆਂ ਪੁਰਾਣੀਆਂ ਵੀਡੀਓ ਵੀ ਸ਼ੇਅਰ ਕਰੋ। ਜਿਸਦੇ ਚੱਲਦੇ ਗਿੱਪੀ ਗਰੇਵਾਲ ਨੇ ਸ਼ਿੰਦੇ ਦੇ ਕੁਝ ਪੁਰਾਣੇ ਵੀਡੀਓ ਸ਼ੇਅਰ ਕੀਤੇ। ਇੱਕ ਵੀਡੀਓ ਜਿਸ ‘ਚ ਸ਼ਿੰਦਾ ਗਿੱਪੀ ਗਰੇਵਾਲ ਦੇ ਨਾਲ ‘ਹਿੱਕ ਵਿੱਚ ਜਾਨ’ ਗੀਤ ਦੇ ਕੁਝ ਬੋਲ ਗੁਣਗੁਣਾ ਰਿਹਾ ਹੈ। ਵੀਡੀਓ ‘ਚ ਬਾਪ ਅਤੇ ਪੁੱਤ ‘ਦਿਲ ਡਾਲਰਾਂ ਤੋਂ ਹਾਏ ਨੀ ਪਾਊਂਡਾਂ ਨਾਲੋਂ ਵੱਡਾ ਤੇਰੇ ਯਾਰ ਦਾ ਭਾਵੇਂ ਜੇਬ ਵਿੱਚ ਭਾਣ ਰੱਖੀ ਆ’ ਬੋਲ ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਦੋਵਾਂ ਦੀ ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ।

ਇਸ ਤੋਂ ਇਲਾਵਾ ਗਿੱਪੀ ਗਰੇਵਾਲ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿਚ ਉਹ ਏਕਮ ਤੇ ਸ਼ਿੰਦੇ ਦੇ ਨਾਲ ਗੰਗਮ ਸਟਾਈਲ ਵਾਲੇ ਗੀਤ ‘ਤੇ ਆਈ ਬਰੋ ਚੇਲੈਂਜ ਪੂਰਾ ਕਰਦੇ ਹੋਏ ਦਿਖਾਈ ਦੇ ਰਹੇ ਨੇ । ਇਸ ਵੀਡੀਓ ਨੂੰ ਅਜੇ ਤੱਕ ਇੱਕ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ।
The post ਸ਼ਿੰਦੇ ਨੇ ਗਾਇਆ ਪਾਪਾ ਗਿੱਪੀ ਗਰੇਵਾਲ ਨਾਲ ਪੰਜਾਬੀ ਗੀਤ, ਵੀਡੀਓ ਹੋਇਆ ਵਾਇਰਲ appeared first on Daily Post Punjabi.
source https://dailypost.in/news/entertainment/gippy-grewal-shinda-video/