ਸੁਸ਼ਾਂਤ ਅਤੇ ਉਸ ਦੀ ਐਕਸ ਮੈਨੇਜਰ ਦੇ ਖੁਦਕੁਸ਼ੀ ਮਾਮਲੇ ਨਾਲ ਜੁੜਿਆ ਸੂਰਜ ਪੰਚੋਲੀ ਦਾ ਨਾਮ, ਅਦਾਕਾਰ ਨੇ ਤੋੜੀ ਹੁਣ ਚੁੱਪੀ ਕਿਹਾ ਕਿ …

sooraj reacts disha sushant:ਸੁਸ਼ਾਂਤ ਸਿੰਘ ਰਾਜਪੂਤ ਦੀ ਐਕਸ ਮੈਨੇਜਰ ਦਿਸ਼ਾ ਸਾਲੀਅਨ ਦੀ ਮੌਤ ਤੋਂ ਅਦਾਕਾਰ ਸੂਰਜ ਪੰਚੋਲੀ ਦੇ ਕਨੈਕਸਨ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਖੂਬ ਆ ਰਹੀਆਂ ਹਨ।ਖਬਰਾਂ ਅਨੁਸਾਰ ਸੁਸ਼ਾਂਤ ਦੀ ਮੈਨੇਜਰ ਦਿਸ਼ਾ ਸਾਲੀਅਨ , ਸੂਰਜ ਪੰਚੋਲੀ ਦੇ ਬੱਚੇ ਦੇ ਨਾਲ ਪ੍ਰੈਗਨੈਂਟ ਸੀ।ਉਨ੍ਹਾਂ ਦੇ ਖੁਦਕੁਸ਼ੀ ਅਤੇ ਸੁਸ਼ਾਂਤ ਦੀ ਖੁਦਕੁਸ਼ੀ ਦੇ ਨਾਲ ਸੂਰਜ ਪੰਚੋਲੀ ਦਾ ਨਾਮ ਜੋੜਿਆ ਗਿਆ।ਉੱਥੇ ਹੀ ਹੁਣ ਸੂਰਜ ਪੰਚੋਲੀ ਦਾ ਨਾਮ ਦਾ ਬਿਆਨ ਵੀ ਆ ਗਿਆ ਹੈ ਅਤੇ ਇਨ੍ਹਾਂ ਸਾਰੀਆਂ ਖਬਰਾਂ ਤੇ ਸੂਰਜ ਪੰਚੋਲੀ ਨੇ ਆਪਣਾ ਰਿਐਕਸ਼ਨ ਦਿੱਤਾ ਹੈ ਅਤੇ ਕਿਹਾ ਕਿ ਉਹ ਦਿਸ਼ਾ ਨੂੰ ਨਹੀਂ ਜਾਣਦੇ ਸੀ ਬਲਕਿ ਸੋਸਲ ਮੀਡੀਆ ਦੇ ਜਰੀਏ ਉਸ ਦੀ ਮੌਤ ਦੀ ਖਬਰ ਬਾਰੇ ਪਤਾ ਚਲਿਆ ਅਤੇ ਉਸ ਨੂੰ ਉਨ੍ਹਾਂ ਨੇ ਕਦੀ ਪਰਸਲੀ ਵੇਖਿਆ ਵੀ ਨਹੀਂ ਸੀ।

ਸੋਸ਼ਲ ਮੀਡੀਆ ਤੇ ਖੂਬ ਟ੍ਰੈਂਡ ਕਰ ਰਹੇ ਸਨ ਸੂਰਜ ਪੰਚੋਲੀ-ਇਸ ਖਬਰ ਤੋਂ ਬਾਅਦ ਤੋਂ ਹੀ ਸੂਰਜ ਪੰਚੋਲੀ ਸੋਸ਼ਲ ਮੀਡੀਆ ਤੇ ਟ੍ਰੈਂਡ ਕਰ ਰਹੇ ਸਨ।ਉੱਥੇ ਹੀ ਇੱਕ ਇੰਟਰਵਿਊ ਵਿੱਚ ਸੂਰਜ ਨੇ ਕਿਹਾ ਕਿ ਮੈਂ ਦਿਸ਼ਾ ਨੂੰ ਨਹੀਂ ਜਾਣਦਾ।ਮੈਂ ਉਸ ਨੂੰ ਆਪਣੀ ਲਾਈਫ ਵਿੱਚ ਕਦੇ ਵੀ ਨਹੀਂ ਮਿਲਿਆ।ਉਨ੍ਹਾਂ ਨੇ ਕਿਹਾ ਕਿ ਦਿਸ਼ਾ ਦੀ ਮੌਤ ਅਤੇ ਸੁਸ਼ਾਂਤ ਦੀ ਮੌਤ ਦੀ ਖਬਰ ਬਾਰੇ ਜਾਣਕਾਰੀ ਸੋਸ਼ਲ ਮੀਡੀਆ ਦੇ ਜਰੀਏ ਪਤਾ ਲੱਗੀ।ਮੈਂ ਉਸ ਨਾਲ ਕਦੇ ਗੱਲਬਾਤ ਨਹੀਂ ਕੀਤੀ ਅਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਉਹ ਦਿਖਦੀ ਕਿਸ ਤਰ੍ਹਾਂ ਦੀ ਸੀ।ਇਸ ਤੋਂ ਬਾਅਦ ਸੂਰਜ ਨੇ ਕਿਹਾ ਕਿ ਜੋ ਇਨਸਾਨ ਇਸ ਤੋਂ ਦੁਨੀਆ ਤੋਂ ਚਲਾ ਗਿਆ ਉਸ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਰਨਾ ਠੀਕ ਨਹੀਂ।

sooraj reacts disha sushant

 ਇਸ ਤੋਂ ਬਾਅਦ ਸੂਰਜ ਨੇ ਕਿਹਾ ਕਿ ਲੜਕੀ ਦੇ ਭਰਾ ਭੈਣ ਦੇ ਬਾਰੇ ਸੋਚੋ, ਇਹ ਬਹੁਤ ਉਦਾਸ ਕਰਨ ਵਾਲਾ ਹੈ ਕਿਉਂਕਿ ਉਹ ਮੇਰੇ ਬਾਰੇ ਲਿਖ ਰਹੇ ਹਨ ਪਰ ਅਜਿਹੇ ਸ਼ਖਸ ਬਾਰੇ ਲਿਖ ਰਹੇ ਹਨ ਜੋ ਹੁਣ ਨਹੀਂ ਹਨ।ਜਿਨ੍ਹਾਂ ਕੋਲ ਕੰਮ ਕਰਨ ਦੇ ਲਈ ਕੁੱਝ ਖਾਸ ਨਹੀਂ ਹੈ ਉਨ੍ਹਾਂ ਨੇ ਇਸ ਨੂੰ ਫਿਲਮ ਦੀ ਸਕ੍ਰਿਪਟ ਦੀ ਤਰ੍ਹਾਂ ਲਿਖਿਆ ਹੈ।ਮੈਨੂੰ ਲੱਗਦਾ ਹੈ ਕਿ ਮੈਂ ਸਮਾਂ ਬਰਬਾਦ ਕਰ ਰਿਹਾਂ ਜੋ ਇਸ ਮੁੱਦੇ ਤੇ ਆਪਣੀ ਰਾਇ ਰੱਖ ਰਿਹਾ ਹਾਂ’। ਦੱਸ ਦੇਈਏ ਕਿ ਦਿਸ਼ਾ ਸਾਲੀਅਨ ਨੇ 10 ਜੂਨ ਨੂੰ ਮਲਾਡ ਵਿੱਚ 14ਵੀਂ ਮੰਜਿਲ ਤੋਂ ਛਾਲ ਮਾਰ ਲੇ ਆਪਣੀ ਜਾਨ ਦੇ ਦਿੱਤੀ ਸੀ ਅਤੇ ਖੁਦਕੁਸ਼ੀ ਕਰ ਲਈ ਸੀ।ਉੱਥੇ ਹੀ ਸੂਰਜ ਪੰਚੋਲੀ ਦਾ ਨਾਮ ਜਿਆ ਖਾਨ ਦੇ ਖੁਦਕੁਸ਼ੀ ਦੇ ਵਿੱਚ ਵੀ ਆਇਆ ਸੀ ਅਤੇ ਜਿਆ ਖਾਨ ਨੇ ਮੁੰਬਈ ਵਿੱਚ 3 ਜੂਨ 2013 ਵਿੱਚ ਖੁਦਕੁਸ਼ੀ ਕਰ ਲਈ ਸੀ।

sooraj reacts disha sushant

The post ਸੁਸ਼ਾਂਤ ਅਤੇ ਉਸ ਦੀ ਐਕਸ ਮੈਨੇਜਰ ਦੇ ਖੁਦਕੁਸ਼ੀ ਮਾਮਲੇ ਨਾਲ ਜੁੜਿਆ ਸੂਰਜ ਪੰਚੋਲੀ ਦਾ ਨਾਮ, ਅਦਾਕਾਰ ਨੇ ਤੋੜੀ ਹੁਣ ਚੁੱਪੀ ਕਿਹਾ ਕਿ … appeared first on Daily Post Punjabi.



Previous Post Next Post

Contact Form