ਰਿਸ਼ਤਿਆਂ ਨੂੰ ਕੀਤਾ ਤਾਰ-ਤਾਰ : ਵੱਡੇ ਭਰਾ ਨੇ ਕੀਤਾ ਛੋਟੇ ਦਾ ਬੇਰਹਿਮੀ ਨਾਲ ਕਤਲ

Relationships wrecked: Older : ਅੰਮ੍ਰਿਤਸਰ ਵਿਖੇ ਐਤਵਾਰ ਰਾਤ ਨੂੰ ਇਕ ਨੌਜਵਾਨ ਦੀ ਉਸ ਦੇ ਆਪਣੇ ਵੱਡੇ ਭਰਾ ਨੇ ਹੱਤਿਆ ਕਰ ਦਿੱਤੀ। ਦੋਵੇਂ ਭਰਾ ਨਸ਼ਾ ਕਰਨ ਦੇ ਆਦੀ ਸਨ ਅਤੇ ਦੋਵਾਂ ਵਿਚਕਾਰ ਅਕਸਰ ਲੜਾਈ-ਝਗੜਾ ਹੁੰਦਾ ਰਹਿੰਦਾ ਸੀ। ਕਲ ਦੇਰ ਸ਼ਾਮ ਕੁਝ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋਵਾਂ ਵਿਚ ਬਹਿਸ ਹੋ ਗਈ ਤੇ ਇਸ ਤੋਂ ਬਾਅਦ ਗੁੱਸੇ ਵਿਚ ਆ ਕੇ ਵੱਡੇ ਭਰਾ ਨੇ ਬਰਫ ਤੋੜਨ ਵਾਲੇ ਸੂਏ ਨਾਲ ਛੋਟੇ ਭਰਾ ਵਿਸ਼ਾਲ ‘ਤੇ ਹਮਲਾ ਕਰ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Relationships wrecked: Older
Relationships wrecked: Older

ਮਹਿੰਦਰਾ ਕਾਲੋਨੀ ਦੀ ਰਹਿਣ ਵਾਲੀ ਭੋਲੀ ਨੇ ਦੱਸਿਆ ਕਿ ਉਸ ਦੇ ਪਰਿਵਾਰ ‘ਚ ਉਸ ਦੇ ਅਤੇ ਬੇਟੀ ਤੋਂ ਇਲਾਵਾ ਦੋ ਬੇਟੇ ਸਿਕੰਦਰ ਤੇ ਵਿਸ਼ਾਲ ਵੀ ਰਹਿੰਦੇ ਸਨ। ਸਿਕੰਦਰ ਦਾ ਵਿਆਹ ਹੋ ਚੁੱਕਾ ਹੈ ਤੇ ਕੁੜੀ ਕੁਆਰੀ ਹੈ ਤੇ ਵਿਸ਼ਾਲ ਦਾ ਅਜੇ ਵਿਆਹ ਨਹੀਂ ਹੋਇਆ ਸੀ। ਦੋਵੇਂ ਮੁੰਡੇ ਨਸ਼ੇ ਕਰਨ ਦੇ ਆਦੀ ਹੋ ਗਏ ਸਨ ਤੇ ਦੋਵਾਂ ਦਾ ਆਪਸ ਵਿਚ ਝਗੜਾ ਹੁੰਦਾ ਰਹਿੰਦਾ ਸੀ। ਦੋਵਾਂ ਨੂੰ ਕਈ ਵਾਰ ਸਮਝਾਇਆ ਪਰ ਉਨ੍ਹਾਂ ‘ਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ ਸੀ।

Relationships wrecked: Older

ਕਲ ਸ਼ਾਮ ਵੀ ਪੈਸਿਆਂ ਨੂੰ ਲੈ ਕੇ ਦੋਵੇਂ ਭਰਾਵਾਂ ਦਾ ਆਪਸ ਵਿਚ ਝਗੜਾ ਹੋ ਗਿਆ ਤੇ ਝਗੜਾ ਇੰਨਾ ਵਧ ਗਿਆ ਕਿ ਸਿਕੰਦਰ ਨੇ ਕਮਰੇ ਵਿਚ ਜਾ ਕੇ ਬਰਫ ਤੋੜਨ ਵਾਲੇ ਸੂਆ ਚੁਕਿਆ ਤੇ ਵਿਸ਼ਾਲ ‘ਤੇ ਕਈ ਵਾਰ ਕੀਤੇ। ਖੂਨ ਨਾਲ ਲਥਪਥ ਵਿਸ਼ਾਲ ਜ਼ਮੀਨ ‘ਤੇ ਡਿੱਗ ਗਿਆ ਤੇ ਸਿਕੰਦਰ ਘਰ ਤੋਂ ਭੱਜ ਗਿਆ। ਜਦੋਂ ਪਰਿਵਾਰਕ ਮੈਂਬਰ ਵਿਸ਼ਾਲ ਨੂੰ ਹਸਪਤਾਲ ਲੈਕੇ ਜਾ ਰਹੇ ਸਨ ਤਾਂ ਉਸ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ। ਇਸ ਦੀ ਜਾਣਕਾਰੀ ਥਾਣਾ ਇੰਚਾਰਜ ਇੰਸਪੈਕਟਰ ਸੁਖਦੇਵ ਸਿੰਘ ਨੂੰ ਦਿੱਤੀ ਗਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਸਿਕੰਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ।

The post ਰਿਸ਼ਤਿਆਂ ਨੂੰ ਕੀਤਾ ਤਾਰ-ਤਾਰ : ਵੱਡੇ ਭਰਾ ਨੇ ਕੀਤਾ ਛੋਟੇ ਦਾ ਬੇਰਹਿਮੀ ਨਾਲ ਕਤਲ appeared first on Daily Post Punjabi.



source https://dailypost.in/current-punjabi-news/relationships-wrecked-older/
Previous Post Next Post

Contact Form