ਚੰਡੀਗੜ੍ਹ ਯੂਨੀਵਰਿਸਟੀ ਵਲੋਂ ਵਿਦਿਆਰਥੀਆਂ ਨੂੰ ਹੋਸਟਲ ਫੀਸ ਜਮ੍ਹਾ ਕਰਵਾਉਣ ਲਈ ਕੀਤਾ ਜਾ ਰਿਹਾ ਮਜਬੂਰ

Chandigarh University forcing : ਕੋਰੋਨਾ ਸੰਕਟ ਕਾਰਨ ਪਿਛਲੇ 3-4 ਮਹੀਨਿਆਂ ਤੋਂ ਸੂਬੇ ਦੇ ਸਾਰੇ ਕਾਲਜ, ਸਕੂਲ ਤੇ ਯੂਨੀਵਰਸਿਟੀਆਂ ਬੰਦ ਪਈਆਂ ਹਨ ਪਰ ਹੁਣ ਚੰਡੀਗੜ੍ਹ ਵਿਖੇ ਪ੍ਰਾਈਵੇਟ ਯੂਨੀਵਰਿਸਟੀਆਂ ਵਲੋਂ ਵਿਦਿਆਰਥੀਆਂ ਤੋਂ ਫੀਸਾਂ ਵਸੂਲਣ ਦੇ ਵੱਖ-ਵੱਖ ਤਰੀਕੇ ਅਪਣਾਏ ਜਾ ਰਹੇ ਹਨ ਤੇ ਉਨ੍ਹਾਂ ਨੂੰ ਫੀਸ ਦਿੱਤੇ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਇਸ ਲਈ ਵਿਦਿਆਰਥੀਆਂ ਨੂੰ ਧਮਕਾਇਆ ਤਕ ਜਾ ਰਿਹਾ ਹੈ। ਚੰਡੀਗੜ੍ਹ ਯੂਨੀਵਰਿਸਟੀ ਵਲੋਂ ਇਸ ਮਾਮਲੇ ਵਿਚ ਕਾਨੂੰਨੀ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਯੂਨੀਵਰਿਸਟੀ ਵਲੋਂ ਬੱਚਿਆਂ ਨੂੰ ਧਮਕੀ ਦਿੱਤੀ ਜਾ ਰਹੀ ਹੈ ਕਿ ਜੇਕਰ ਉਨ੍ਹਾਂ ਨੇ ਆਪਣੇ dues ਕਲੀਅਰ ਨਾ ਕੀਤੇ ਤਾਂ ਉਨ੍ਹਾਂ ਦਾ ਹੋਸਟਲ ਰੱਦ ਕਰ ਦਿੱਤਾ ਜਾਵੇਗਾ।

Chandigarh University forcing
Chandigarh University forcing

ਕੇਂਦਰ ਸਰਕਾਰ ਵਲੋਂ ਅਜੇ ਤਕ ਸਿੱਖਿਅਕ ਸੰਸਥਾਵਾਂ ਨੂੰ ਖੋਲ੍ਹਣ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਤੇ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਸਤੰਬਰ 2020 ਵਿਚ ਸਿੱਖਿਅਕ ਸੰਸਥਾਵਾਂ ਖੁੱਲ੍ਹ ਸਕਦੀਆਂ ਹਨ ਪਰ ਯੂਨੀਵਰਿਸਟੀਆਂ ਵਲੋਂ ਹੋਸਟਲ ਦੀ ਫੀਸ ਮੰਗੀ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੁਝ ਦਿਨ ਪਹਿਲਾਂ ਬਿਆਨ ਦਿੱਤਾ ਸੀ ਕਿ ਸਕੂਲਾਂ ਵਿਚ ਬੱਚੇ ਇਕ-ਦੂਜੇ ਦੇ ਸੰਪਰਕ ਵਿਚ ਆਉਂਦੇ ਹਨ ਇਸ ਲਈ ਕੋਰੋਨਾ ਦੇ ਫੈਲਣ ਦਾ ਡਰ ਜ਼ਿਆਦਾ ਹੁੰਦਾ ਹੈ। ਮੈਂ ਅਜਿਹਾ ਕੋਈ ਰਿਸਕ ਨਹੀਂ ਲੈ ਸਕਦਾ।

Chandigarh University forcing
Chandigarh University forcing

ਚੰਡੀਗੜ੍ਹ ਯੂਨੀਵਰਿਸਟੀ ਵਲੋਂ ਬੱਚਿਆਂ ਕੋਲੋਂ ਹੋਸਟਲ ਦੀ ਫੀਸ ਵਸੂਲਣ ਲਈ ਵਾਰ-ਵਾਰ ਮਜਬੂਰ ਕੀਤਾ ਜਾ ਰਿਹਾ ਹੈ ਜਿਸ ਕਾਰਨ ਬੱਚਿਆਂ ਦੇ ਮਾਪਿਆਂ ਵਿਚ ਕਾਫੀ ਰੋਸ ਹੈ ਤੇ ਮਾਪਿਆਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਅਜਿਹੀਆਂ ਯੂਨੀਵਰਸਿਟੀਆਂ ਖਿਲਾਫ ਕਾਰਵਾਈ ਕੀਤੀ ਜਾਵੇ।

The post ਚੰਡੀਗੜ੍ਹ ਯੂਨੀਵਰਿਸਟੀ ਵਲੋਂ ਵਿਦਿਆਰਥੀਆਂ ਨੂੰ ਹੋਸਟਲ ਫੀਸ ਜਮ੍ਹਾ ਕਰਵਾਉਣ ਲਈ ਕੀਤਾ ਜਾ ਰਿਹਾ ਮਜਬੂਰ appeared first on Daily Post Punjabi.



source https://dailypost.in/current-punjabi-news/chandigarh-university-forcing/
Previous Post Next Post

Contact Form