ਕੀ ਬਿੱਗ ਬੌਸ ਫੇਮ ਹਿਮਾਂਸ਼ੀ ਖੁਰਾਣਾ ਨੂੰ ਹੋ ਗਿਆ ਕੋਰੋਨਾ ? ਦੋ ਦਿਨ ਤੋਂ ਤਬੀਅਤ ਹੈ ਖਰਾਬ

himanshi corona undergone test:ਬਿੱਗ ਬੌਸ 13 ਫੇਮ ਹਿਮਾਂਸ਼ੀ ਖੁਰਾਣਾ ਨੇ ਕੋਰੋਨਾ ਵਾਇਰਸ ਦਾ ਟੈਸਟ ਕਰਵਾਇਆ ਹੈ।ਅਦਾਕਾਰਾ ਦੀ ਮੈਨੇਜਰ ਨੇ ਜਾਣਕਾਰੀ ਦਿੱਤੀ ਹੈ ਕਿ ਹਿਮਾਂਸ਼ੀ ਪਿਛਲੇ ਦੋ ਦਿਨਾਂ ਤੋਂ ਠੀਕ ਮਹਿਸੂਸ ਨਹੀਂ ਕਰ ਰਹੀ ਹੈ।ਜਿਸ ਤੋਂ ਬਾਅਦ ਉਨ੍ਹਾਂ ਨੇ ਕੋਵਿਡ ਟੈਸਟ ਕਰਵਾਇਆ ਹਾਲਾਂਕਿ ਇਸਦੀ ਰਿਪੋਰਟ ਅਜੇ ਸਾਹਮਣੇ ਨਹੀਂ ਆਈ ਹੈ। ਹਿਮਾਂਸ਼ੀ ਨੇ ਕਰਵਾਇਆ ਕੋਰੋਨਾ ਟੈਸਟ-ਹਿਮਾਂਸ਼ੀ ਨੇ ਟਵਿੱਟਰ ਤੇ ਆਪਣੀ ਮੈਨੇਜਰ ਦਾ ਟਵੀਟ ਸ਼ੇਅਰ ਕੀਤਾ ਹੈ ਜਿਸ ਵਿੱਚ ਉਨ੍ਹਾਂ ਦੀ ਤਬੀਅਤ ਖਰਾਬ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।ਟਵੀਟ ਵਿੱਚ ਹਿਮਾਂਸ਼ੀ ਦੀ ਮੈਨੇਜਰ ਨੇ ਲਿਖਿਆ ‘ ਹਿਮਾਂਸ਼ੀ ਪਿਛਲੇ ਦੋ ਦਿਨਾਂ ਤੋਂ ਸਹੀ ਮਹਿਸੂਸ ਨਹੀਂ ਕਰ ਰਹੀ ਹੈ। ਕੋਵਿਡ-19 ਦਾ ਟੈਸਟ ਕਰਵਾ ਲਿਆ ਗਿਆ ਹੈ।ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਇਸ ਨੂੰ ਸਾਰਿਆਂ ਦੇ ਨਾਲ ਸ਼ੇਅਰ ਕੀਤਾ ਜਾਵੇਗਾ।ਉਦੋਂ ਤੱਕ ਸਾਡੀ ਫੈਮਿਲੀ ਅਤੇ ਦੋਸਤਾਂ ਨੂੰ ਮੈਸੇਜ ਭੇਜਣਾ ਬੰਦ ਕਰੋ, ਸੇਫ ਰਹੋ, ਧਿਆਨ ਰੱਖੋ, ਧੰਨਵਾਦ।

himanshi corona undergone test

ਇਸ ਟਵੀਟ ਨੂੰ ਸ਼ੇਅਰ ਕਰਦੇ ਹੋਏ ਹਿਮਾਂਸ਼ੀ ਨੇ ਲਿਖਿਆ ‘ ਰਿਪੋਰਟ ਸ਼ੇਅਰ ਕਰਨਗੇ, ਹਿਮਾਂਸ਼ੀ ਦੇ ਇਸ ਟਵੀਟ ਤੋਂ ਬਾਅਦ ਲੋਕ ਉਨ੍ਹਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦੇ ਰਹੇ ਹਨ।ਕੁੱਝ ਲੋਕ ਹਿਮਾਂਸ਼ੀ ਨੂੰ ਘਰ ਦਾ ਬਣਾ ਕਾੜਾ ਅਤੇ ਬਹੁਤ ਸਾਰਾ ਪਾਣੀ ਪੀਣ ਦੀ ਸਲਾਹ ਦੇ ਰਹੇ ਹਨ।

ਇਸ ਨਾਲ ਜੇਕਰ ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਨ੍ਹਾਂ ਦਿਨੀਂ ਹਿਮਾਂਸ਼ੀ ਆਪਣੇ ਕੰਮ ਵਿੱਚ ਬੇਹੱਦ ਬਿਜੀ ਹੈ। ਉਨ੍ਹਾਂ ਦੇ ਮਿਊਜਿਕ ਵੀਡੀਓ ਬੈਕ ਟੂ ਬੈਕ ਰਿਲੀਜ਼ ਹੋ ਰਹੇ ਹਨ। ਹਿਮਾਂਸ਼ੀ ਆਪਣੇ ਬੁਆਏਫ੍ਰੈਂਡ ਆਸਿਮ ਰਿਆਜ ਨਾਲ ਤੀਜਾ ਗੀਤ ਸ਼ੂਟ ਕਰ ਰਹੀ ਹੈ।ਇਸ ਗੀਤ ਨੂੰ ਆਰਿਜੀਤ ਸਿੰਘ ਨੇ ਗਾਇਆ ਹੈ। ਇਹ ਗੀਤ ਜਲਦ ਹੀ ਰਿਲੀਜ਼ ਕੀਤਾ ਜਾਵੇਗਾ।ਆਸਿਮ ਨਾਲ ਹਿਮਾਂਸ਼ੀ ਦੇ ਪਿਛਲੇ ਦੋ ਗੀਤ , ਕੱਲਾ ਸੋਹਣਾ ਨਹੀਂ ਅਤੇ ਖਿਆਲ ਰੱਖਿਆ ਕਰ ਜਬਰਦਸਤ ਹਿੱਟ ਹੋਏ ਸਨ।ਸਕ੍ਰੀਨ ਤੇ ਆਸਿਮ-ਹਿਮਾਂਸ਼ੀ ਦੀ ਕੈਮਿਸਟਰੀ ਕਾਫੀ ਪਸੰਦ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ ਬਿੱਗ ਬੌਸ ਘਰ ਤੋਂ ਬਾਹਰ ਆਉਣ ਤੋਂ ਬਾਅਦ ਵੀ ਇਨ੍ਹਾਂ ਦਾ ਪਿਆਰ ਜਾਰੀ ਹੈ ਅਤੇ ਇਨ੍ਹਾਂ ਦੋਹਾਂ ਦੀ ਜੋੜੀ ਨੂੰ ਫੈਨਜ਼ ਵਲੋਂ ਖੂਬ ਪਸੰਦ ਕੀਤਾ ਜਾਂਦਾ ਹੈ ਚਾਹੇ ਘਰ ਤੋਂ ਬਾਅਦ ਆਉਣ ਤੋਂ ਬਾਅਦ ਇਨ੍ਹਾਂ ਦੋਹਾਂ ਦਾ ਫੋਟੋਸ਼ੂਟ ਹੋਵੇ ਜਾਂ ਫਿਰ ਟਿਕ ਟੌਕ ਵੀਡੀਓਜ਼ ਹਨ।

himanshi corona undergone test

The post ਕੀ ਬਿੱਗ ਬੌਸ ਫੇਮ ਹਿਮਾਂਸ਼ੀ ਖੁਰਾਣਾ ਨੂੰ ਹੋ ਗਿਆ ਕੋਰੋਨਾ ? ਦੋ ਦਿਨ ਤੋਂ ਤਬੀਅਤ ਹੈ ਖਰਾਬ appeared first on Daily Post Punjabi.



Previous Post Next Post

Contact Form