ਅਨੁਪਮ ਖੇਰ ਨੇ ਦਿੱਤਾ ਮਾਂ ਦਾ ਹੈਲਥ ਅਪਡੇਟ, ਕਿਹਾ ‘ ਉਨ੍ਹਾਂ ਨੂੰ ਨਹੀਂ ਦੱਸਿਆ ਕਿ ਉਹ ਕੋਰੋਨਾ ਪਾਜੀਟਿਵ ਹੈ’

anupam mother corona positive:ਕੋਰੋਨਾ ਵਾਇਰਸ ਦੀ ਚਪੇਟ ਵਿੱਚ ਹੁਣ ਬਾਲੀਵੁਡ ਦੇ ਦਿੱਗਜ਼ ਵੀ ਆਉਣ ਲੱਗੇ ਹਨ।ਇਸ ਖਤਰਨਾਕ ਵਾਇਰਸ ਨੇ ਉਨ੍ਹਾਂ ਦੇ ਪਰਿਵਾਰ ਵਿੱਚ ਵੀ ਘੇਰਾ ਪਾ ਲਿਆ ਹੈ।ਇਸ ਕੜੀ ਵਿੱਚ ਅਮਿਤਾਭ ਬੱਚਨ, ਐਸ਼ਵਰਿਆ ਰਾਏ, ਅਭਿਸ਼ੇਕ ਅਤੇ ਆਰਾਧਿਆ ਤੋਂ ਬਾਅਦ ਅਨੁਪਮ ਖੇਰ ਦੇ ਪਰਿਵਾਰ ਵਿੱਚ ਕੁੱਝ ਲੋਕਾਂ ਨੂੰ ਕੋਰੋਨਾ ਪਾਜੀਟਿਵ ਪਾਇਆ ਗਿਆ ਹੈ।ਅਦਾਕਾਰ ਦੀ ਮਾਂ ਦੁਲਾਰੀ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਕੋਰੋਨਾ ਨਾਲ ਜੰਗ ਲੜ ਰਹੀ ਹੈ।

ਮਾਂ ਨੂੰ ਨਹੀਂ ਦੱਸਿਆ ਉਨ੍ਹਾਂ ਨੂੰ ਕੋਰੋਨਾ ਹੋਇਆ-ਅਨੁਪਮ ਖੇਰ ਨੇ ਸੋਸ਼ਲ ਮੀਡੀਆ ਤੇ ਇੱਕ ਇਮੋਸ਼ਨਲ ਵੀਡੀਓ ਸ਼ੇਅਰ ਕੀਤਾ ਹੈ।ਵੀਡੀਓ ਵਿੱਚ ਅਨੁਪਮ ਖੇਰ ਦੱਸ ਰਹੇ ਹਨ ਕਿ ਜਿੰਦਗੀ ਵਿੱਚ ਕਦੇ ਕਦੇ ਅਜਿਹੇ ਦਿਨ ਆਉਂਦੇ ਹਨ ਜਦੋਂ ਤੁਸੀਂ ਥੋੜਾ ਲੋਅ ਮਹਿਸੂਸ ਕਰਦੇ ਹੋ। ਉਹ ਕਹਿੰਦੇ ਹਨ ਕਿ ਮੇਰੀ ਮਾਂ ਇਸ ਸਮੇਂ ਕੋਕਿਲਾਬੇਨ ਹਸਪਤਾਲ ਵਿੱਚ ਭਰਤੀ ਹੈ ਅਤੇ ਕੋਰੋਨਾ ਨਾਲ ਲੜ ਰਹੀ ਹੈ।ਅਸੀਂ ਉਨ੍ਹਾਂ ਨੂੰ ਨਹੀਂ ਦੱਸਿਆ ਕਿ ਉਹ ਕੋਰੋਨਾ ਪਾਜੀਟਿਵ ਹੈ, ਅਸੀਂ ਉਨ੍ਹਾਂ ਨੂੰ ਕਿਹਾ ਕਿ ਇਹ ਕੇਵਲ ਇੱਕ ਇਨਫੈਕਸ਼ਨ ਹੈ ਪਰ ਕਿਉਂਕਿ ਮਾਂ ਦੇ ਆਲੇ ਦੁਆਲੇ ਅਜਿਹਾ ਮਾਹੌਲ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਹ ਕੋਰੋਨਾ ਪਾਜੀਟਿਵ ਹੈ।

ਵੀਡੀਓ ਵਿੱਚ ਅਨੁਪਮ ਖੇਰ ਆਪਣੀ ਮਾਂ ਦੇ ਜਜਬੇ ਦੀ ਵੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਉਹ ਇਸ ਗੱਲ ਤੋਂ ਖੁਸ਼ ਹਨ ਕਿ ਮੁਸ਼ਕਿਲ ਸਮੇਂ ਵਿੱਚ ਉਨ੍ਹਾਂ ਦੀ ਮਾਂ ਸ਼ਾਂਤ ਹੈ ਅਤੇ ਸਾਰਿਆਂ ਦੇ ਨਾਲ ਹਾਸਾ ਮਜਾਕ ਕਰ ਰਹੀ ਹੈ। ਅਨੁਪਮ ਖੇਰ ਵੀਡੀਓ ਵਿੱਚ ਦੱਸ ਰਹੇ ਹਨ ਕਿ ਉਨ੍ਹਾਂ ਦੀ ਮਾਂ ਸਾਰਿਆਂ ਦਾ ਹਾਲਚਾਲ ਲੈਣਾ ਵੀ ਨਹੀਂ ਭੁੱਲ ਰਹੀ ਹੈ। ਅਨਿਲ ਕਪੂਰ ਤੋਂ ਲੈ ਕੇ ਸਤੀਸ਼ ਕੌਸ਼ਿਕ ਤੱਕ, ਉਹ ਸਾਰਿਆਂ ਦੀ ਸਿਹਤ ਦੀ ਚਿੰਤਾ ਕਰ ਰਹੀ ਹੈ।

anupam mother corona positive

ਲੋਕਾਂ ਨੂੰ ਜਰੂਰੀ ਸੰਦੇਸ਼-ਉਂਝ ਅਨੁਪਮ ਖੇਰ ਨੇ ਇਸ ਮੁਸ਼ਕਿਲ ਸਮੇਂ ਵਿੱਚ ਵੀ ਸਾਰਿਆਂ ਨੂੰ ਸੰਦੇਸ਼ ਦਿੱਤਾ ਹੈ।ਉਨ੍ਹਾਂ ਨੇ ਸਾਰਿਆਂ ਤੋਂ ਆਪਣੀ ਮਾਤਾ-ਪਿਤਾ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਕਈ ਵਾਰ ਭਾਵਨਾਵਾਂ ਤੋਂ ਜਿਆਦਾ ਸ਼ਬਦ ਮਾਇਨੇ ਰੱਖਦੇ ਹਨ ਇਸਲਈ ਆਪਣੇ ਪਿਆਰ ਦਾ ਇਜਹਾਰ ਕਰਦੇ ਰਹਿਣਾ ਚਾਹੀਦਾ ਹੈ।ਅਨੁਪਮ ਖੇਰ ਦੇ ਮੁਤਾਬਿਕ ਮਾਂ-ਬਾਪ ਖੁਦ ਨੂੰ ਬਹੁਤ ਦਲੇਰ ਦਿਖਾਉਂਦੇ ਹਨ ਪਰ ਉਨ੍ਹਾਂ ਨੂੰ ਵੀ ਸਹਾਰੇ ਦੀ ਜਰੂਰਤ ਪੈਂਦੀ ਹੈ।ਦੱਸ ਦੇਈਏ ਕਿ ਅਨੁਪਮ ਖੇਰ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਮਾਂ , ਉਨ੍ਹਾਂ ਦੇ ਭਰਾ ਰਾਜੂ ਅਤੇ ਉਨ੍ਹਾਂ ਦੀ ਪਤਨੀ ਕੋਰੋਨਾ ਪਾਜੀਟਿਵ ਹੈ।ਦੱਸਿਆ ਗਿਆ ਹੈ ਕਿ ਰਾਜੂ ਖੇਰ ਦੀ ਬੇਟੀ ਵੀ ਕੋਰੋਨਾ ਪਾਜੀਟਿਵ ਹੈ। ਅਨੁਪਮ ਦੀ ਮਾਂ ਨੂੰ ਛੱਡ ਬਾਕੀ ਘਰ ਦੇ ਸਾਰੇ ਮੈਂਬਰਾਂ ਨੂੰ ਘਰ ਵਿੱਚ ਹੀ ਆਈਸੋਲੇਟ ਕਰ ਦਿੱਤਾ ਗਿਆ ਹੈ।

anupam mother corona positive

The post ਅਨੁਪਮ ਖੇਰ ਨੇ ਦਿੱਤਾ ਮਾਂ ਦਾ ਹੈਲਥ ਅਪਡੇਟ, ਕਿਹਾ ‘ ਉਨ੍ਹਾਂ ਨੂੰ ਨਹੀਂ ਦੱਸਿਆ ਕਿ ਉਹ ਕੋਰੋਨਾ ਪਾਜੀਟਿਵ ਹੈ’ appeared first on Daily Post Punjabi.



Previous Post Next Post

Contact Form