ਪਾਰਥ ਸਮਾਥਾਨ ਤੋਂ ਬਾਅਦ ਟੀਵੀ ਸ਼ੋਅ ਇਸ਼ਕਬਾਜ ਦੀ ਅਦਾਕਾਰਾ ਨੂੰ ਹੋਇਆ ਕੋਰੋਨਾ, ਹਸਪਤਾਲ ਵਿੱਚ ਹੋਈ ਭਰਤੀ

shrenu parikh corona positive:ਟੀਵੀ ਅਦਾਕਾਰਾ ਸ਼੍ਰੇਨੂ ਪਾਰਿਖ ਕੋਰੋਨਾ ਪਾਜੀਟਿਵ ਪਾਈ ਗਈ ਹੈਂ। ਅਦਾਕਾਰਾ ਨੇ ਖੁਦ ਸੋਸ਼ਲ ਮੀਡੀਆ ਤੇ ਇਸਦੀ ਜਾਣਕਾਰੀ ਦਿੱਤੀ ਹੈ।ਸ਼੍ਰੇਨੂ ਨੇ ਇੰਸਟਾਗ੍ਰਾਮ ਤੇ ਪੋਸਟ ਕਰ ਦੱਸਿਆ ਕਿ ਉਹ ਕੁੱਝ ਦਿਨਾਂ ਪਹਿਲਾਂ ਕੋਰੋਨਾ ਪਾਜੀਟਿਵ ਪਾਈ ਗਈ।ਉਹ ਹਸਪਤਾਲ ਵਿੱਚ ਹਨ ਅਤੇ ਰਿਕਵਰ ਕਰ ਰਹੀ ਹੈ। ਸ਼੍ਰੇਨੂ ਨੇ ਲਿਖਿਆ ਕਿ ਕੁੱਝ ਦਿਨਾਂ ਪਹਿਲਾਂ ਹੀ ਮੈਂ ਕੋਰੋਨਾ ਪਾਜੀਟਿਵ ਪਾਈ ਗਈ।ਹੁਣ ਮੈਂ ਹਸਪਤਾਲ ਵਿੱਚ ਰਿਕਵਰ ਕਰ ਰਹੀ ਹਾਂ, ਮੈਨੂੰ ਅਤੇ ਮੇਰੇ ਪਰਿਵਾਰ ਨੂੰ ਆਪਣੀ ਦੁਆਵਾਂ ਵਿੱਚ ਰੱਖੋ, ਮੈਂ ਕੋਰੋਨਾ ਵਾਰਿਅਰਜ਼ ਦੀ ਧੰਨਵਾਦੀ ਹਾਂ , ਜੋ ਇਸ ਡਰਾਉਣੇ ਸਮੇਂ ਵਿੱਚ ਮਰੀਜਾਂ ਦਾ ਇਲਾਜ ਕਰ ਰਹੇ ਹਨ।

ਸ਼੍ਰੇਨੂ ਨੇ ਕੈਪਸ਼ਨ ਵਿੱਚ ਲਿਖਿਆ ‘ ਇੰਨੀ ਸਾਵਧਾਨੀ ਵਰਤਣ ਤੋਂ ਬਾਅਦ ਵੀ ਜੇਕਰ ਇਹ ਤੁਹਾਨੂੰ ਹੋ ਜਾਵੇ ਤਾਂ ਇਸ ਨਾ ਦਿਖਣ ਵਾਲੇ ਦਾਨਵ ਦੀ ਸ਼ਕਤੀ ਦਾ ਅੰਦਾਜ਼ਾ ਲਗਾਓ, ਜਿਸ ਨਾਲ ਅਸੀਂ ਲੜ ਰਹੇ ਹਾਂ ..ਪਲੀਜ ਬਹੁਤ ਸਾਵਧਾਨ ਰਹੋ ਅਤੇ ਆਪਣੇ ਆਪ ਨੂੰ ਬਚਾਓ। ਦੱਸ ਦੇਈਏ ਕਿ ਸ਼੍ਰੇਨੂ ਪਿਛਲੀ ਵਾਰ ਸ਼ੋਅ ਭ੍ਰਮ…ਸਰਵਗੁਣ ਸੰਪਨ ਵਿੱਚ ਨਜ਼ਰ ਆਈ ਸੀ। ਇਸ ਸ਼ੋਅ ਨੂੰ ਲੈ ਕੇ ਕਾਫੀ ਬਜ ਸੀ ਪਰ ਸ਼ੋਅ ਨੂੰ ਓਨੀ ਪਹਿਚਾਣ ਨਹੀਂ ਮਿਲੀ। ਸੀਰੀਅਲ ਨੂੰ ਕੁੱਝ ਸਮੇਂ ਬਾਅਡ ਹੀ ਬੰਦ ਕਰਨਾ ਪਿਆ ਸੀ। ਇਸ ਸ਼ੋਅ ਵਿੱਚ ਉਹ ਨੈਗੇਟਿਵ ਰੋਲ ਵਿੱਚ ਸੀ। ਸ਼੍ਰੇਨੂ ਇਸ਼ਕਬਾਜ, ਇਸ ਪਿਆਰ ਕੋ ਕਿਆ ਨਾਮ ਦੂੰ, ਦਿਲ ਬੋਲੇ ਓਬਰਾਏ, ਬਿਆਹ ਹਮਾਰੀ ਬਹੂ ਕਾ ਵਰਗੇ ਕਈ ਸ਼ੋਅ ਵਿੱਚ ਨਜ਼ਰ ਆ ਚੁੱਕੀ ਹੈ।ਸ਼੍ਰੇਨੂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਰਿਹਾ ਹੈ।

ਸ਼੍ਰੇਨੂ ਤੋਂ ਪਹਿਲਾਂ ਕਸੌਟੀ ਜਿੰਦਗੀ ਕੀ ਦੇ ਫੇਮ ਐਕਟਰ ਪਾਰਥ ਸਮਥਾਨ ਦੇ ਕੋਰੋਨਾ ਪਾਜੀਟਿਵ ਹੋਣ ਦੀਆਂ ਖਬਰਾਂ ਆਈਆਂ ਸਨ।ਪਾਰਥ ਦੇ ਪਾਜੀਟਿਵ ਪਾਏ ਜਾਣ ਤੋਂ ਬਾਅਦ ਕਸੌਟੀ ਦੀ ਸ਼ੂਟਿੰਗ ਕੁੱਝ ਸਮੇਂ ਦੇ ਲਈ ਰੋਕ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਆਮਨਾ ਸ਼ਰੀਫ, ਪੂਜਾ ਬੈਨਰਜੀ , ਕਰਨ ਪਟੇਲ ਅਤੇ ਸ਼ੁਭਾਵੀ ਚੌਕਸੀ ਦਾ ਕੋਰੋਨਾ ਰਿਜਲਟ ਨੈਗੇਟਿਵ ਆਇਆ ਹੈ।ਉੱਥੇ ਹੀ ਏਰਿਕਾ ਫਰਾਂਨਡਿਸ ਦੀ ਆਪਣੇ ਟੈਸਟ ਰਿਜਲਟ ਦਾ ਇੰਤਜ਼ਾਰ ਹੋ ਰਿਹਾ ਹੈ।

ਦੱਸ ਦੇਈਏ ਕਿ ਬਾਲੀਵੁਡ ਅਦਾਕਾਰਾਂ ਤੇ ਵੀ ਕੋਰੋਨਾ ਦੀ ਮਾਰ ਪੈਣੀ ਸ਼ੁਰੂ ਹੋ ਗਈ ਹੈ। ਬਾਲੀਵੁਡ ਦੇ ਮਹਾਨਾਇਕ ਅਮਿਤਾਭ ਬੱਚਨ ਤੋਂ ਬਾਅਦ ਅਭਿਸ਼ੇਕ ਬੱਚਨ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਤੇ ਉਸ ਤੋਂ ਬਾਅਦ ਐਸ਼ਵਰਿਆ ਤੇ ਆਰਾਧਿਆ ਦੀ ਵੀ ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹੌਮ ਕੁਆਰੰਟੀਨ ਕਰ ਦਿੱਤਾ ਗਿਆ ਅਤੇ ਉੱਥੇ ਹੀ ਜਯਾ ਬੱਚਨ ਦੀ ਦੂਜੀ ਵਾਰ ਵੀ ਰਿਪੋਰਟ ਨੈਗੇਟਿਵ ਆਈ।

The post ਪਾਰਥ ਸਮਾਥਾਨ ਤੋਂ ਬਾਅਦ ਟੀਵੀ ਸ਼ੋਅ ਇਸ਼ਕਬਾਜ ਦੀ ਅਦਾਕਾਰਾ ਨੂੰ ਹੋਇਆ ਕੋਰੋਨਾ, ਹਸਪਤਾਲ ਵਿੱਚ ਹੋਈ ਭਰਤੀ appeared first on Daily Post Punjabi.



Previous Post Next Post

Contact Form