ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤਾ ਝਟਕਾ, ਅੰਤਰਰਾਸ਼ਟਰੀ ਏਅਰਲਾਈਨ ਦੀਆਂ ਉਡਾਣਾਂ ‘ਤੇ ਲਗਾਈ ਰੋਕ

US Bans Pakistan International Airlines: ਅਮਰੀਕਾ ਵਿੱਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ (PIA) ਨੂੰ ਚਾਰਟਰ ਜਹਾਜ਼ ਉਡਾਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਅਮਰੀਕੀ ਆਵਾਜਾਈ ਵਿਭਾਗ ਦਾ ਕਹਿਣਾ ਹੈ ਕਿ ਪਾਕਿਸਤਾਨੀ ਪਾਇਲਟਾਂ ਦੀ ਪ੍ਰਮਾਣੀਕਰਣ ਨੂੰ ਲੈ ਕੇ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ (FAA) ਦੀਆਂ ਚਿੰਤਾਵਾਂ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ ।

US Bans Pakistan International Airlines
US Bans Pakistan International Airlines

ਪਾਕਿਸਤਾਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਸਦੇ ਲਗਭਗ ਇੱਕ ਤਿਹਾਈ ਪਾਇਲਟਾਂ ਨੇ ਜਾਅਲੀ ਲਾਇਸੈਂਸ ਹਾਸਿਲ ਕੀਤੇ ਹਨ । ਇਸ ਤੋਂ ਬਾਅਦ ਕਈ ਦੇਸ਼ਾਂ ਨੇ ਪਾਕਿਸਤਾਨੀ ਪਾਇਲਟਾਂ ਦੀ ਉਡਾਣ ‘ਤੇ ਪਾਬੰਦੀ ਲਗਾ ਦਿੱਤੀ ਸੀ । ਵੀਅਤਨਾਮ ਤੋਂ ਇਲਾਵਾ ਯੂਰਪ ਅਤੇ ਕਈ ਮੁਸਲਿਮ ਦੇਸ਼ਾਂ ਨੇ ਵੀ ਪਾਕਿਸਤਾਨੀ ਪਾਇਲਟਾਂ ‘ਤੇ ਪਾਬੰਦੀ ਲਗਾ ਦਿੱਤੀ ਸੀ ।

US Bans Pakistan International Airlines

ਦੱਸ ਦੇਈਏ ਕਿ ਯੂਰਪੀਅਨ ਯੂਨੀਅਨ ਹਵਾਬਾਜ਼ੀ ਸੁਰੱਖਿਆ ਏਜੰਸੀ ਨੇ PIA ਦੇ ਆਥਰਾਈਜ਼ੇਸ਼ਨ ਨੂੰ 6 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ । ਫਿਲਹਾਲ PIA ਵੱਲੋਂ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਪਾਕਿਸਤਾਨੀ ਚੈਨਲ ਅਨੁਸਾਰ PIA ਨੇ ਅਮਰੀਕੀ ਵੱਲੋਂ ਪਾਬੰਦੀ ਲਗਾਉਣ ਦੀ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਹ ਏਅਰਲਾਈਨਾਂ ਦੇ ਅੰਦਰ ਸੁਧਾਰ ਕਰਨ ‘ਤੇ ਕੰਮ ਕਰੇਗਾ ।

The post ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤਾ ਝਟਕਾ, ਅੰਤਰਰਾਸ਼ਟਰੀ ਏਅਰਲਾਈਨ ਦੀਆਂ ਉਡਾਣਾਂ ‘ਤੇ ਲਗਾਈ ਰੋਕ appeared first on Daily Post Punjabi.



source https://dailypost.in/news/international/us-bans-pakistan-international-airlines/
Previous Post Next Post

Contact Form