ਸੁਸ਼ਮਿਤਾ ਸੇਨ ਨੇ ਕੀਤੀ ਸੁਸ਼ਾਂਤ ਦੀ ਫ਼ਿਲਮ ‘ਦਿਲ ਬੇਚਾਰਾ’ ਦੇ ਟ੍ਰੇਲਰ ਦੀ ਤਾਰੀਫ, ਲਿਖਿਆ- ਕਾਸ਼ ਕਿ ਮੈਂ ਉਸ ਨੂੰ ਜਾਣ ਸਕਦੀ

sushmita sen sushant singh: ਸੁਸ਼ਾਂਤ ਸਿੰਘ ਰਾਜਪੂਤ ਦੀ ਆਖਿਰੀ ਫਿਲਮ ‘ਦਿਲ ਬੇਚਾਰਾ’ ਦਾ ਟ੍ਰੇਲਰ ਜਾਰੀ ਕੀਤਾ ਗਿਆ ਹੈ। ਫਿਲਮ ਦੇ ਟ੍ਰੇਲਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਿਲੀਜ਼ ਹੋਣ ਤੋਂ ਬਾਅਦ ਟ੍ਰੇਲਰ ਟਰੈਂਡਿੰਗ ਵਿੱਚ ਬਣਿਆ ਹੋਇਆ ਹੈ। ਅਭਿਨੇਤਰੀ ਸੁਸ਼ਮਿਤਾ ਸੇਨ ਨੇ ਵੀ ਟ੍ਰੇਲਰ ਦੀ ਪ੍ਰਸ਼ੰਸਾ ਕੀਤੀ ਹੈ। ਉਸਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਵੀ ਲਿਖੀ ਹੈ।

sushmita sen sushant singh
sushmita sen sushant singh

ਸੁਸ਼ਮਿਤਾ ਨੇ ਲਿਖਿਆ- ਨਿੱਜੀ ਤੌਰ ਤੇ ਮੈਂ ਸੁਸ਼ਾਂਤ ਸਿੰਘ ਰਾਜਪੂਤ ਨੂੰ ਨਹੀਂ ਜਾਣਦੀ, ਸਿਰਫ ਉਨ੍ਹਾਂ ਦੀ ਫਿਲਮਾਂ ਅਤੇ ਕੁਝ ਇੰਟਰਵਿਉ ਰਾਹੀਂ ਜਾਣਦੀ ਹਾ। ਉਹ ਆਨ ਅਤੇ ਆਫ਼ ਸਕਰੀਨ ਬਹੁਤ ਸਮਝਦਾਰ ਅਤੇ ਇਨਟੈੰਲਿਜ਼ੰਟ ਸੀ। ਮੈਨੂੰ ਲਗਦਾ ਹੈ ਕਿ ਮੈਂ ਹੁਣ ਉਸਨੂੰ ਚੰਗੀ ਤਰ੍ਹਾਂ ਜਾਣਦੀ ਹਾਂ। ਉਹਨਾ ਦੇ ਸਾਰੇ ਪ੍ਰਸ਼ੰਸਕਾਂ ਕਰਕੇ ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕਾਂ ਲਈ … ਤੁਹਾਡੇ ਸਾਰਿਆਂ ਦਾ ਬਹੁਤ ਪਿਆਰ ਪ੍ਰਾਪਤ ਕਰਨ ਤੋਂ ਬਾਅਦ ਉਹ ਧੰਨ ਹੋ ਗਏ … ਉਹ ਇਕ ਸ਼ਾਨਦਾਰ ਅਦਾਕਾਰ ਵਜੋਂ ਹੀ ਨਹੀਂ, ਬਲਕਿ ਇਕ ਮਸ਼ਹੂਰ ਚੰਗੇ ਵਿਅਕਤੀ ਵਜੋਂ ਵੀ । ਕਾਸ਼ ਮੈਂ ਉਨ੍ਹਾਂ ਨੂੰ ਜਾਣਦੀ, ਮੈਨੂੰ ਉਹਨਾ ਨਾਲ ਕੰਮ ਕਰਨ ਦਾ ਮੌਕਾ ਮਿਲਦਾ। ਤਾਂ ਜੋ ਸਾਨੂੰ ਬ੍ਰਹਿਮੰਡ ਦੇ ਭੇਦ ਇਕ ਦੂਜੇ ਨਾਲ ਸਾਂਝਾ ਕਰਨ ਦਾ ਮੌਕਾ ਮਿਲ ਸਕਦਾ ਅਤੇ ਹੋ ਸਕਦਾ ਹੈ ਕਿ ਪਤਾ ਚਲਦਾ ਕੀ ਸਾਡੇ ਦੋਵਾ 47 ਨੰਬਰ ਦਾ ਮੋਹ ਕਿਉ ਸੀ।

ਮੈਨੂੰ ‘ਦਿਲ ਬੇਚਾਰਾ’ ਦਾ ਟ੍ਰੇਲਰ ਬਹੁਤ ਪਸੰਦ ਆਇਆਂ। ਫਿਲਮ ਦੀ ਟੀਮ ਨੂੰ ਆਲ ਦਾ ਬੈਂਸਟ, ਸੁਸ਼ਾਂਤ ਦੇ ਪ੍ਰਸ਼ੰਸਕਾਂ ਅਂਤੇ ਉਸਦੇ ਪਰਿਵਾਰ ਨੂੰ ਪਿਆਰ ਅਤੇ ਸਤਿਕਾਰ #peace #strength #duggadugga ❤ I love you guys ਫਿਲਮ ਵਿੱਚ ਸੁਸ਼ਾਂਤ ਦੇ ਨਾਲ ਸੰਜਨਾ ਸੰਘੀ ਨਜਰ ਆਉਗੀ। ਇਸ ਫਿਲਮ ਦਾ ਮਿਉਜ਼ਿਕ ਕੰਪੋਜ਼ਰ ਏ ਆਰ ਰਹਿਮਾਨ ਨੇ ਕੀਤਾ ਹੈ। ਫਿਲਮ ਦਾ ਨਿਰਦੇਸ਼ਨ ਮੁਕੇਸ਼ ਛਾਬੜਾ ਨੇ ਕੀਤਾ ਹੈ। ਇਹ ਫਿਲਮ ਸਾਲ 2014 ਵਿਚ ਰਿਲੀਜ਼ ਹੋਈ ਸੀ, ਹਾਲੀਵੁੱਡ ਫਿਲਮ ‘ਦ ਫਾਲਟ ਇਨ ਅਵਰ ਸਟਾਰਜ਼’ ਦਾ ਅਧਿਕਾਰਤ ਹਿੰਦੀ ਰੀਮੇਕ ਹੈ। ਫਿਲਮ ਦੇ ਨਿਰਦੇਸ਼ਕ ਮੁਕੇਸ਼ ਛਾਬੜਾ ਨੇ ਇਸ ਫਿਲਮ ਦੇ ਟ੍ਰੇਲਰ ਲਾਂਚ ਮੌਕੇ ਤੇ ਇਕ ਖ਼ਾਸ ਨੋਟ ਸਾਂਝਾ ਕੀਤਾ ਹੈ। ਅਤੇ ਸੁਸ਼ਾਂਤ ਨੂੰ ਯਾਦ ਕੀਤਾ ਹੈ।

The post ਸੁਸ਼ਮਿਤਾ ਸੇਨ ਨੇ ਕੀਤੀ ਸੁਸ਼ਾਂਤ ਦੀ ਫ਼ਿਲਮ ‘ਦਿਲ ਬੇਚਾਰਾ’ ਦੇ ਟ੍ਰੇਲਰ ਦੀ ਤਾਰੀਫ, ਲਿਖਿਆ- ਕਾਸ਼ ਕਿ ਮੈਂ ਉਸ ਨੂੰ ਜਾਣ ਸਕਦੀ appeared first on Daily Post Punjabi.



Previous Post Next Post

Contact Form