Asia Cup ਰੱਦ ਹੋਣ ਨਾਲ IPL ਦੇ ਵਧੇ ਆਸਾਰ, ਹੁਣ T20 ਵਿਸ਼ਵ ਕੱਪ ‘ਤੇ ICC ਦੇ ਫੈਸਲੇ ਦਾ ਇੰਤਜ਼ਾਰ

Asia Cup 2020 cancelled: ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਆਯੋਜਨ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ। ਭਾਰਤੀ ਕ੍ਰਿਕਟ ਬੋਰਡ (BCCI) ਨੇ ਆਈਪੀਐਲ ਦੇ ਬਾਰੇ ਵਿੱਚ ਹੁਣ ਤੱਕ ਕੋਈ ਰਸਮੀ ਐਲਾਨ ਨਹੀਂ ਕੀਤਾ ਹੈ । ਪਰ ਬੋਰਡ ਦੇ ਚੇਅਰਮੈਨ ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ ਆਈਪੀਐਲ ਦੀ ਸੰਭਾਵਨਾ ਵੱਧ ਗਈ ਹੈ। ਦਰਅਸਲ, ਸਤੰਬਰ ਵਿੱਚ ਹੋਣ ਵਾਲਾ ਏਸ਼ੀਆ ਕੱਪ ਰੱਦ ਕਰ ਦਿੱਤਾ ਗਿਆ ਹੈ । ਇਸਦੇ ਨਾਲ ਹੀ ਅਕਤੂਬਰ-ਨਵੰਬਰ ਵਿੱਚ ਆਸਟ੍ਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ‘ਤੇ ਵੀ ਸੰਕਟ ਦੇ ਬੱਦਲ ਛਾਏ ਹੋਏ ਹਨ।

Asia Cup 2020 cancelled
Asia Cup 2020 cancelled

ਸੌਰਵ ਗਾਂਗੁਲੀ ਨੇ ਕਿਹਾ ਕਿ ਸਤੰਬਰ ਵਿੱਚ ਹੋਣ ਵਾਲਾ ਏਸ਼ੀਆ ਕੱਪ ਰੱਦ ਕਰ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ICC ਟੀ -20 ਵਰਲਡ ਕੱਪ ਵੀ ਰੱਦ ਕਰ ਦਿੱਤਾ ਜਾਵੇਗਾ, ਕਿਉਂਕਿ ਸਾਰੇ ਦੇਸ਼ ਟੂਰਨਾਮੈਂਟ ਦੇ ਸਬੰਧ ਵਿੱਚ ਆਈਸੀਸੀ ਤੋਂ ਨਿਰਦੇਸ਼ ਮੰਗ ਰਹੇ ਹਨ । ਆਯੋਜਨ ਦੀ ਤਿਆਰੀ ਵਿੱਚ ਵੀ ਸਮਾਂ ਲੱਗਦਾ ਹੈ। ਸੌਰਵ ਗਾਂਗੁਲੀ ਨੇ ਕਿਹਾ ਕਿ ਜੁਲਾਈ ਦੇ ਅੱਧ ਤੱਕ ਸਾਨੂੰ ਪਤਾ ਲੱਗ ਜਾਵੇਗਾ ਕਿ ਟੀ-20 ਵਰਲਡ ਕੱਪ ਹੋਣ ਜਾ ਰਿਹਾ ਹੈ ਜਾਂ ਨਹੀਂ।

Asia Cup 2020 cancelled
Asia Cup 2020 cancelled

ਬੀਸੀਸੀਆਈ ਦੇ ਪ੍ਰਧਾਨ ਨੇ ਕਿਹਾ ਕਿ ਅਕਤੂਬਰ-ਨਵੰਬਰ ਵਿੱਚ ਟੀ-20 ਵਰਲਡ ਕੱਪ ਹੁੰਦਾ ਹੈ । ਆਈਸੀਸੀ ਟੀ -20 ਵਿਸ਼ਵ ਕੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਕਿਉਂਕਿ ਇਹ ਉਸਨੂੰ ਬਹੁਤ ਮਾਲੀਆ ਦਿੰਦਾ ਹੈ। ਅਸੀਂ ਆਈਪੀਐਲ ਦੇ ਬਾਰੇ ਕੁਝ ਨਹੀਂ ਕਹਿ ਸਕਦੇ ਜਦੋਂ ਤਕ ਸਾਨੂੰ ਆਈਸੀਸੀ ਤੋਂ ਨਿਰਦੇਸ਼ ਪ੍ਰਾਪਤ ਨਹੀਂ ਹੁੰਦੇ, ਕਿਉਂਕਿ ਸਾਡੇ ਕੋਲ ਕੋਈ ਗੈਪ ਨਹੀਂ ਹੈ। ਸੌਰਵ ਗਾਂਗੁਲੀ ਨੇ ਕਿਹਾ ਕਿ ਭਾਰਤੀ ਟੀਮ ਨੂੰ ਦਸੰਬਰ ਵਿੱਚ ਆਸਟ੍ਰੇਲੀਆ ਨਾਲ ਖੇਡਣਾ ਹੈ। ਏਸ਼ੀਆ ਕੱਪ ਰੱਦ ਕਰ ਦਿੱਤਾ ਗਿਆ ਹੈ, ਪਰ ਮੈਂ ਇਸ ਬਾਰੇ ਨਹੀਂ ਬੋਲ ਸਕਦਾ ਕਿ ਅੱਗੇ ਕੀ ਹੋਵੇਗਾ।

Asia Cup 2020 cancelled

ਇਸ ਤੋਂ ਅੱਗੇ ਸੌਰਵ ਗਾਂਗੁਲੀ ਨੇ ਕਿਹਾ ਕਿ ਆਈਪੀਐਲ ਨੂੰ ਲੈ ਕੇ ਸਾਡੀ ਕੋਸ਼ਿਸ਼ ਜਾਰੀ ਹੈ । ਆਈਪੀਐਲ ਭਾਰਤ ਲਈ ਬਹੁਤ ਮਹੱਤਵਪੂਰਨ ਹੈ। ਅਸੀਂ ਇਸ ਨੂੰ ਭਾਰਤ ਵਿੱਚ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਗਾਂਗੁਲੀ ਨੇ ਕਿਹਾ ਕਿ ਅਸੀਂ 4 ਤੋਂ 5 ਵੈਨਿਊ ਵਿੱਚ ਇਸਦਾ ਆਯੋਜਨ ਕਰਵਾ ਸਕਦੇ ਹਾਂ। ਪਰ ਜੇ ਅਜਿਹਾ ਨਹੀਂ ਹੁੰਦਾ ਤਾਂ ਅਸੀਂ ਇਸਨੂੰ ਭਾਰਤ ਤੋਂ ਬਾਹਰ ਕਰਵਾਉਣ ਬਾਰੇ ਸੋਚਾਂਗੇ। ਸਾਰੇ ਵਿਕਲਪ ਸਾਡੇ ਲਈ ਖੁੱਲੇ ਹਨ।

The post Asia Cup ਰੱਦ ਹੋਣ ਨਾਲ IPL ਦੇ ਵਧੇ ਆਸਾਰ, ਹੁਣ T20 ਵਿਸ਼ਵ ਕੱਪ ‘ਤੇ ICC ਦੇ ਫੈਸਲੇ ਦਾ ਇੰਤਜ਼ਾਰ appeared first on Daily Post Punjabi.



source https://dailypost.in/news/sports/asia-cup-2020-cancelled/
Previous Post Next Post

Contact Form