ਪੈਰਾ ਕਮਾਂਡੋਜ਼ ਨੇ ਰੱਖਿਆ ਮੰਤਰੀ ਦੇ ਸਾਹਮਣੇ ਪੈਨਗੋਂਗ ਝੀਲ ਨੇੜੇ ਟੀ -90 ਟੈਂਕਾਂ ਨਾਲ ਕੀਤਾ ਯੁੱਧ ਅਭਿਆਸ

para commandos war exercise: ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਲੇਹ ਪਹੁੰਚੇ ਹਨ। ਪੈਰਾ ਕਮਾਂਡੋਜ਼ ਨੇ ਰੱਖਿਆ ਮੰਤਰੀ ਦੇ ਸਾਹਮਣੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪੈਰਾ ਕਮਾਂਡੋਜ਼ ਨੇ ਪੈਨਗੋਂਗ ਝੀਲ ਦੇ ਨੇੜੇ ਯੁੱਧ ਅਭਿਆਸ ਕੀਤਾ ਹੈ। ਪੈਨਗੋਂਗ ਝੀਲ ਉਹ ਖੇਤਰ ਹੈ ਜਿੱਥੇ ਭਾਰਤ ਅਤੇ ਚੀਨ ਦੇ ਸੈਨਿਕ ਪਹਿਲਾਂ ਆਹਮੋ-ਸਾਹਮਣੇ ਹੋਏ ਸਨ। ਅੱਜ ਭਾਰਤ ਪੈਨਗੋਂਗ ਝੀਲ ਨੇੜੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਰਿਹਾ ਹੈ। ਜਦੋਂ ਪੂਰਬੀ ਲੱਦਾਖ ‘ਚ ਭਾਰਤ ਅਤੇ ਚੀਨ ਵਿਚਾਲੇ ਵਿਵਾਦ ਸ਼ੁਰੂ ਹੋਇਆ, ਤਾਂ ਪੈਰਾ ਕਮਾਂਡੋਜ਼ ਨੂੰ ਆਗਰਾ ਅਤੇ ਹੋਰ ਜਗ੍ਹਾ ਤੋਂ ਲੱਦਾਖ ਭੇਜਿਆ ਗਿਆ ਸੀ। ਪੈਰਾ ਕਮਾਂਡੋ ਯੁੱਧ ਦੇ ਹਾਲਾਤਾਂ ਦੇ ਮੱਦੇਨਜ਼ਰ ਤਾਇਨਾਤ ਕੀਤੇ ਗਏ ਸਨ। ਪੈਰਾ ਕਮਾਂਡੋ ਯੁੱਧ ਲੜਨ ਲਈ ਉੱਚੇ ਪਹਾੜੀ ਇਲਾਕਿਆਂ ਜਿਵੇਂ ਗੈਲਵਾਨ ਵੈਲੀ, ਪੈਨਗੋਂਗ ਝੀਲ ਅਤੇ ਦੌਲਤ ਬੇਗ ਓਲਡੀ ਵਿੱਚ ਤਾਇਨਾਤ ਸਨ। ਭਾਰਤ ਅਤੇ ਚੀਨ ਦਰਮਿਆਨ ਤਣਾਅ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਚੀਨੀ ਫੌਜ ਕਈ ਖੇਤਰਾਂ ਤੋਂ ਪਿੱਛੇ ਹਟ ਰਹੀ ਹੈ, ਪਰ ਭਾਰਤ ਹਰ ਫਰੰਟ ‘ਤੇ ਤਿਆਰ ਹੈ। ਪੈਰਾ ਕਮਾਂਡੋ ਦੁਸ਼ਮਣ ਦੇ ਇਲਾਕਿਆਂ ਵਿੱਚ ਕਾਰਵਾਈ ਕਰਨ ਲਈ ਤਾਇਨਾਤ ਕੀਤੇ ਗਏ ਹਨ। ਇਸ ਸਮੇਂ, ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਸਾਹਮਣੇ ਇਹ ਦਰਸਾਇਆ ਜਾ ਰਿਹਾ ਹੈ ਕਿ ਪੈਰਾ ਕਮਾਂਡੋ ਕਿਵੇਂ ਇਸ ਕਾਰਵਾਈ ਨੂੰ ਅੰਜਾਮ ਦੇ ਸਕਦੇ ਹਨ।

para commandos war exercise
para commandos war exercise

ਦੱਸਿਆ ਜਾ ਰਿਹਾ ਹੈ ਕਿ 13 ਹਜ਼ਾਰ 800 ਫੁੱਟ ਦੀ ਉਚਾਈ ਤੋਂ ਪੈਰਾ ਕਮਾਂਡੋ ਅੱਜ ਕਾਰਵਾਈ ਕਰ ਰਹੇ ਹਨ। ਪੈਨਗੋਂਗ ਝੀਲ ਦੇ ਨੇੜੇ ਹਵਾਈ ਸੈਨਾ ਦੇ ਕਈ ਹੈਲੀਕਾਪਟਰ ਵੀ ਦਿੱਖ ਰਹੇ ਹਨ। ਇਹ ਕਾਰਵਾਈ ਆਰਮੀ ਅਤੇ ਹਵਾਈ ਸੈਨਾ ਵਿਚਾਲੇ ਬਿਹਤਰ ਤਾਲਮੇਲ ਲਈ ਵੀ ਬਹੁਤ ਮਹੱਤਵਪੂਰਨ ਹੈ। ਭਾਰਤ ਚੀਨ ਨੂੰ ਕਹਿ ਰਿਹਾ ਹੈ ਕਿ ਅਸੀਂ ਹਰ ਚਾਲ ਦਾ ਜਵਾਬ ਦੇਣ ਲਈ ਤਿਆਰ ਹਾਂ। ਸਰਹੱਦ ‘ਤੇ ਤਣਾਅ ਨੂੰ ਘਟਾਉਣ ਲਈ ਸੈਨਿਕ ਪੱਧਰੀ ਗੱਲਬਾਤ ਜਾਰੀ ਹੈ। ਦੂਜੇ ਪਾਸੇ ਦੇਸ਼ ਦੇ ਦਿੱਗਜ ਨੇਤਾ ਲੱਦਾਖ ਦੇ ਦੌਰੇ ‘ਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਇਸ ਯਾਤਰਾ ਨੂੰ ਕਈ ਤਰੀਕਿਆਂ ਨਾਲ ਮਹੱਤਵਪੂਰਨ ਮੰਨਿਆ ਜਾਂ ਰਿਹਾ ਹੈ। ਲੇਹ ਦੀ ਧਰਤੀ ਤੋਂ, ਪੀਐਮ ਮੋਦੀ ਨੇ ਚੀਨ ਨੂੰ ਸਪਸ਼ਟ ਤੌਰ ‘ਤੇ ਕਿਹਾ ਸੀ ਕਿ ਭਾਰਤ ‘ਤੇ ਭੈੜੀ ਨਜ਼ਰ ਅਜਗਰ ਲਈ ਮਹਿੰਗੀ ਪੈ ਰਹੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਦੋਹਾਂ ਦੇਸ਼ਾਂ ਵਿਚਾਲੇ ਸਰਹੱਦ ‘ਤੇ ਤਣਾਅ ਨੂੰ ਲੈ ਕੇ ਸੈਨਿਕ ਪੱਧਰੀ ਗੱਲਬਾਤ ਚੱਲ ਰਹੀ ਹੈ। ਕਈ ਮੋਰਚਿਆਂ ‘ਤੇ ਚੀਨ ਦੇ ਵਾਪਿਸ ਪਰਤਣ ‘ਤੇ ਸਹਿਮਤੀ ਬਣ ਗਈ ਹੈ। ਸੈਨਿਕਾਂ ਨੂੰ ਹਟਾਉਣ ਦੀ ਪ੍ਰਕਿਰਿਆ 6 ਜੁਲਾਈ ਤੋਂ ਸ਼ੁਰੂ ਹੋਈ ਸੀ ਅਤੇ ਹੁਣ ਸੈਨਿਕ ਜ਼ਿਆਦਾਤਰ ਤਣਾਅ ਵਾਲੀਆਂ ਥਾਵਾਂ ਤੋਂ ਪਿੱਛੇ ਹਟ ਗਏ ਹਨ।

The post ਪੈਰਾ ਕਮਾਂਡੋਜ਼ ਨੇ ਰੱਖਿਆ ਮੰਤਰੀ ਦੇ ਸਾਹਮਣੇ ਪੈਨਗੋਂਗ ਝੀਲ ਨੇੜੇ ਟੀ -90 ਟੈਂਕਾਂ ਨਾਲ ਕੀਤਾ ਯੁੱਧ ਅਭਿਆਸ appeared first on Daily Post Punjabi.



Previous Post Next Post

Contact Form