veteran actor jagdeep death:ਦਿੱਗਜ਼ ਅਦਾਕਾਰ ਜਗਦੀਪ ਹੁਣ ਸਾਡੇ ਵਿੱਚ ਨਹੀਂ ਹਨ। ਜਗਦੀਪ ਦਾ ਬੁੱਧਵਾਰ ਰਾਤ ਉਨ੍ਹਾਂ ਦੇ ਘਰ ਵਿੱਚ ਦੇਹਾਂਤ ਹੋ ਗਿਆ, ਉਨ੍ਹਾਂ ਦੀ ਉਮਰ 81 ਸਾਲ ਸੀ । ਜਗਦੀਪ ਨੇ ਆਪਣੀ ਜਿੰਦਗੀ ਵਿੱਚ ਬਹੁਤ ਮੁਸ਼ਕਿਲਾਂ ਦਾਸਾਹਮਣਾ ਕੀਤਾ ਪਰ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ ਅਤੇ ਬਸ ਚਲਦੇ ਚਲੇ ਗਏ।ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਮਾਂ ਦੇ ਦੁਆਰਾ ਕਹੇ ਗਏ ਸ਼ੇਰ ਦਾ ਜਿਕਰ ਕੀਤਾ ਸੀ ਅਤੇ ਦੱਸਿਆ ਸੀ ਕਿਸ ਤਰ੍ਹਾਂ ਸ਼ੇਰ ਨੇ ਉਨ੍ਹਾਂ ਨੂੰ ਕਦੇ ਹਾਰਣ ਨਹੀਂ ਦਿੱਤਾ।ਤੁਹਾਨੂੰ ਦੱਸ ਦੇਈਏ ਕਿ ਰਾਤ 8:40 ਤੇ ਉਨ੍ਹਾਂ ਦਾ ਦੇਹਾਂਤ ਮੁੰਬਈ ਵਿੱਚ ਹੀ ਉਨ੍ਹਾਂ ਦੇ ਘਰ ਵਿੱਚ ਹੀ ਹੋਇਆ।ਉਨ੍ਹਾਂ ਦਾ ਅਸਲੀ ਨਾਮ ਸਈਅਦ ਇਸ਼ਤਿਯਾਕ ਅਹਿਮਦ ਜਾਫਰੀ ਸੀ।ਉਨ੍ਹਾਂ ਦਾ ਜਨਮ 29 ਮਾਰਚ 1939 ਨੂੰ ਹੋਇਆ ਸੀ। ਜਗਦੀਪ ਨੇ 400 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਸੀ। ਉਹ ਸਾਲ 1975 ਵਿੱਚ ਆਈ ਮਸ਼ਹੂਰ ਫਿਲਮ ਸ਼ੌਲੇ ਵਿੱਚ ਸੂਰਮਾ ਭੋਪਾਲੀ ਦੇ ਕਿਰਦਾਰ ਤੋਂ ਕਾਫੀ ਚਰਚਾ ਹਾਸਿਲ ਕਰਨ ਵਿੱਚ ਕਾਮਯਾਬ ਰਹੇ ਸਨ।

ਇਸਦੇ ਇਲਾਵਾ ਫਿਲਮ ਪੁਰਾਣਾ ਮੰਦਿਰ ਵਿੱਚ ਮੱਛਰ ਦੇ ਕਿਰਦਾਰ ਅਤੇ ਫਿਲਮ ਅੰਦਾਜ਼ ਆਪਣਾ ਆਪਣਾ ਵਿੱਚ ਸਲਮਾਨ ਖਾਨ ਦੇ ਪਿਤਾ ਦਾ ਰੋਲ ਵਿੱਚ ਵੀ ਉਨ੍ਹਾਂ ਦੇ ਦਰਸ਼ਕਾਂ ਦਾ ਜਬਰਦਸਤ ਮਨੋਰੰਜਨ ਕੀਤਾ ਸੀ। ਉਨ੍ਹਾਂ ਨੇ ਇੱਕ ਫਿਲਮ ਦਾ ਨਿਰਦੇਸ਼ਨ ਕੀਤਾ ਸੀ ਜਿਸਦਾ ਨਾਮ ਸੂਰਮਾ ਭੋਪਾਲੀ ਸੀ। ਇਸ ਫਿਲਮ ਵਿੱਚ ਲੀਡ ਕਿਰਦਾਰ ਵੀ ਉਨ੍ਹਾਂ ਨੇ ਖੂਬ ਨਿਭਾਇਆ ਸੀ।

ਜਗਦੀਪ ਨੇ ਫਿਲਮ ਇੰਡਸਟਰੀ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ 1951 ਵਿੱਚ ਬੀ ਆਰ ਚੋਪੜਾ ਦੀ ਫਿਲਮ ਅਫਸਾਨਾ ਤੋਂ ਕੀਤੀ ਸੀ। ਇਸ ਫਿਲਮ ਵਿੱਚ ਜਗਦੀਪ ਨੇ ਬਤੌਰ ਬਾਲ ਕਲਾਕਾਰ ਕੰਮ ਕੀਤਾ ਸੀ। ਇਸ ਤੋਂ ਬਾਅਦ ਵੀ ਉਨ੍ਹਾਂ ਨੇ ਕਈ ਫਿਲਮਾਂ ਵਿੱਚ ਬਤੌਰ ਚਾਈਲਡ ਆਰਟਿਸਟ ਕੰਮ ਕੀਤਾ ਜਿਸ ਵਿੱਚ ਗੁਰੂ ਦੱਤ ਦੀ ਆਰ ਪਾਰ, ਬਿਮਲ ਰਾਏ ਦੀ ਦੋ ਬੀਘਾ ਜਮੀਨ ਵਰਗੀਆਂ ਬਾਕਮਾਲ ਫਿਲਮਾਂ ਸ਼ਾਮਿਲ ਹਨ।

ਇਹ ਹੀ ਨਹੀਂ ਫਿਲਮ ਹਮ ਪੰਛੀ ਇੱਕ ਡਾਲ ਕੇ ਵਿੱਚ ਉਨ੍ਹਾਂ ਦੇ ਕੰਮ ਨੂੰ ਲੋਕਾਂ ਨੇ ਕਾਫੀ ਸਰਾਹਿਆ ਸੀ ਅਤੇ ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਪੰਡਤ ਜਵਾਹਰਲਾਲ ਨਹਿਰੂ ਨੇ ਵੀ ਜਗਦੀਪ ਦੀ ਕਾਫੀ ਤਾਰੀਫ ਕੀਤੀ ਸੀ। ਜਗਦੀਪ ਦੇ ਬੇਟੇ ਜਾਵੇਦ ਜਾਫਰੀ ਅਤੇ ਨਾਵੇਦ ਜਾਫਰੀ ਵੀ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੇ ਰਹੇ ਹਨ।

The post ਨਹੀਂ ਰਹੇ ਸ਼ੌਲੇ ਦੇ ਸੂਰਮਾ ਭੋਪਾਲੀ, ਅਦਾਕਾਰ ਜਗਦੀਪ ਦਾ 81 ਦੀ ਉਮਰ ਵਿੱਚ ਹੋਇਆ ਦੇਹਾਂਤ appeared first on Daily Post Punjabi.