ਕਾਂਗਰਸ ਦੀਆਂ ਵਧੀਆਂ ਮੁਸ਼ਕਿਲਾਂ, ਰਾਜੀਵ ਗਾਂਧੀ ਫਾਊਂਡੇਸ਼ਨ ਸਣੇ 3 ਟਰੱਸਟਾਂ ਦੀ ਹੋਵੇਗੀ ਜਾਂਚ

Home ministry sets up panel: ਰਾਜੀਵ ਗਾਂਧੀ ਫਾਉਂਡੇਸ਼ਨ ਵਿੱਚ ਫੰਡਿੰਗ ਨੂੰ ਲੈ ਕੇ ਲਗਾਤਾਰ ਉੱਠ ਰਹੇ ਸਵਾਲਾਂ ਵਿਚਾਲੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਵੱਡਾ ਫੈਸਲਾ ਲਿਆ ਹੈ । ਗ੍ਰਹਿ ਮੰਤਰਾਲੇ ਵੱਲੋਂ ਇੱਕ ਕਮੇਟੀ ਬਣਾਈ ਗਈ ਹੈ, ਜੋ ਇਨ੍ਹਾਂ ਫਾਊਂਡੇਸ਼ਨਾਂ ਦੀ ਫੰਡਿੰਗ, ਇਨ੍ਹਾਂ ਵੱਲੋਂ ਕੀਤੇ ਗਏ ਉਲੰਘਣਾਂ ਦੀ ਜਾਂਚ ਕਰੇਗੀ। ਇਸ ਕਮੇਟੀ ਦੀ ਅਗਵਾਈ ਸਿਮਾਂਚਲ ਦਾਸ, ਵਿਸ਼ੇਸ਼ ਡਾਇਰੈਕਟਰ ਕਰਨਗੇ ।

Home ministry sets up panel
Home ministry sets up panel

ਦਰਅਸਲ, ਬੁੱਧਵਾਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੇ ਬੁਲਾਰੇ ਵੱਲੋਂ ਟਵੀਟ ਕਰ ਇਹ ਜਾਣਕਾਰੀ ਦਿੱਤੀ ਗਈ । ਟਵੀਟ ਵਿੱਚ ਕਿਹਾ ਗਿਆ ਹੈ, “ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਅੰਤਰ-ਮੰਤਰਾਲਾ ਕਮੇਟੀ ਬਣਾਈ ਹੈ, ਜੋ ਰਾਜੀਵ ਗਾਂਧੀ ਫਾਉਂਡੇਸ਼ਨ, ਰਾਜੀਵ ਗਾਂਧੀ ਚੈਰੀਟੇਬਲ ਟਰੱਸਟ ਅਤੇ ਇੰਦਰਾ ਗਾਂਧੀ ਮੈਮੋਰੀਅਲ ਟਰੱਸਟ ਦੀ ਜਾਂਚ ਕਰੇਗੀ ।

Home ministry sets up panel
Home ministry sets up panel

ਇਸ ਜਾਂਚ ਵਿੱਚ PMLA ਐਕਟ, ਇਨਕਮ ਟੈਕਸ ਐਕਟ, FCRA ਐਕਟ ਦੇ ਨਿਯਮਾਂ ਦੀ ਉਲੰਘਣਾ ਦੀ ਜਾਂਚ ਕੀਤੀ ਜਾਵੇਗੀ। ਕਮੇਟੀ ਦੀ ਅਗਵਾਈ ਈਡੀ ਦੇ ਵਿਸ਼ੇਸ਼ ਨਿਰਦੇਸ਼ਕ ਕਰਨਗੇ। ਸੂਤਰਾਂ ਅਨੁਸਾਰ ਤਿੰਨ ਵੱਖਰੀਆਂ ਏਜੰਸੀਆਂ ਟਰੱਸਟ ਨਾਲ ਸਬੰਧਤ ਫੰਡਿੰਗ ਦੀ ਜਾਂਚ ਕਰਨਗੀਆਂ। ਇਨ੍ਹਾਂ ਵਿੱਚ ਸੀਬੀਆਈ ਦੀ ਟੀਮ FCRA ਐਕਟ ਤਹਿਤ ਕੇਸ ਦੀ ਪੜਤਾਲ ਕਰੇਗੀ, ਇਸ ਤੋਂ ਇਲਾਵਾ ED ਦੀ ਟੀਮ PMLA ਦੀ ਉਲੰਘਣਾ ਅਤੇ ਆਮਦਨ ਟੈਕਸ ਵਿਭਾਗ ਨਾਲ ਸਬੰਧਤ ਟੈਕਸ ਦੀ ਜਾਂਚ ਕਰੇਗੀ ।

Home ministry sets up panel

ਦੱਸ ਦੇਈਏ ਕਿ ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਵਿਵਾਦ ਦੇ ਵਿਚਕਾਰ ਜਦੋਂ ਕਾਂਗਰਸ ਪਾਰਟੀ ਨੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਤਾਂ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਨੂੰ ਘੇਰ ਲਿਆ । ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਢਾ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਰਾਜੀਵ ਗਾਂਧੀ ਫਾਊਂਡੇਸ਼ਨ ਨੂੰ ਚੀਨ ਤੋਂ ਫੰਡਿੰਗ ਮਿਲਦੀ ਸੀ।  ਹਾਲਾਂਕਿ ਇਸਦੇ ਜਵਾਬ ਵਿੱਚ ਕਾਂਗਰਸ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਸੀ ਤੇ ਕਿਹਾ ਸੀ ਕਿ ਰਾਜੀਵ ਗਾਂਧੀ ਫਾਊਂਡੇਸ਼ਨ ਦੇਸ਼ ਦੀ ਫਾਊਂਡੇਸ਼ਨ ਹੈ ਅਤੇ ਇਸਦੀ ਵਰਤੋਂ ਸੇਵਾ ਲਈ ਕੀਤੀ ਜਾਂਦੀ ਹੈ।

The post ਕਾਂਗਰਸ ਦੀਆਂ ਵਧੀਆਂ ਮੁਸ਼ਕਿਲਾਂ, ਰਾਜੀਵ ਗਾਂਧੀ ਫਾਊਂਡੇਸ਼ਨ ਸਣੇ 3 ਟਰੱਸਟਾਂ ਦੀ ਹੋਵੇਗੀ ਜਾਂਚ appeared first on Daily Post Punjabi.



Previous Post Next Post

Contact Form