ਭੁਚਾਲ: 3 ਘੰਟਿਆਂ ਦੌਰਾਨ ਤਿੰਨ ਰਾਜਾਂ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝੱਟਕੇ

earthquake hit today: ਦੇਸ਼ ਦੇ ਤਿੰਨ ਰਾਜਾਂ ਵਿੱਚ ਵੀਰਵਾਰ ਸਵੇਰੇ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫੌਰ ਸੇਜ਼ਮੋਲੋਜੀ ਦੇ ਅਨੁਸਾਰ, ਪਹਿਲਾ ਭੂਚਾਲ ਸਵੇਰੇ 4.47 ਵਜੇ ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ ਆਇਆ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ਤੇ 3.3 ਅਨੁਮਾਨ ਕੀਤੀ ਗਈ ਸੀ। ਇਸ ਤੋਂ ਬਾਅਦ ਗੁਜਰਾਤ ਦੇ ਰਾਜਕੋਟ ਵਿੱਚ ਸਵੇਰੇ 7:40 ਵਜੇ ਰਿਕਟਰ ਪੈਮਾਨੇ ਉੱਤੇ 4.5 ਮਾਪ ਦਾ ਭੁਚਾਲ ਆਇਆ। ਫਿਰ ਆਸਾਮ ਦੇ ਕਰੀਮਗੰਜ ਵਿੱਚ ਸਵੇਰੇ 7:57 ਵਜੇ ਰਿਕਟਰ ਪੈਮਾਨੇ ‘ਤੇ 4.1 ਮਾਪ ਦਾ ਭੁਚਾਲ ਮਹਿਸੂਸ ਕੀਤਾ ਗਿਆ।

earthquake hit today
earthquake hit today

ਭੁਚਾਲ ਆਉਂਦਾ ਕਿਵੇਂ ਹੈ? ਧਰਤੀ ਦੀ ਬਾਹਰੀ ਸਤਹ ਨੂੰ ਸੱਤ ਵੱਡੀਆਂ ਅਤੇ ਕਈ ਛੋਟੀਆਂ ਪੱਟੀਆਂ ਵਿੱਚ ਵੰਡਿਆ ਗਿਆ ਹੈ। 50 ਤੋਂ 100 ਕਿਲੋਮੀਟਰ ਦੀ ਮੋਟਾਈ ਦੀਆਂ ਇਹ ਪਰਤਾਂ ਨਿਰੰਤਰ ਘੁੰਮਦੀਆਂ ਹਨ। ਇਸਦੇ ਹੇਠਾਂ, ਇੱਕ ਤਰਲ ਲਾਵਾ ਹੈ ਅਤੇ ਇਹ ਪਰਤਾਂ (ਪਲੇਟਾਂ) ਇਸ ਲਾਵੇ ਤੇ ਤੈਰਦੀਆਂ ਹਨ ਅਤੇ ਇਹਨਾਂ ਦੇ ਟਕਰਾ ਨਾਲ ਊਰਜਾ ਨਿਕਲਦੀ ਹੈ, ਜਿਸ ਨੂੰ ਭੂਚਾਲ ਕਿਹਾ ਜਾਂਦਾ ਹੈ। ਭੂਚਾਲ ਦੇ ਖ਼ਤਰੇ ਦੇ ਮੱਦੇਨਜ਼ਰ ਭਾਰਤੀ ਉਪਮਹਾਦੀਪ ਨੂੰ 2,3,4,5 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਪੰਜਵਾਂ ਜ਼ੋਨ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਹੈ। ਪੱਛਮੀ ਅਤੇ ਮੱਧ ਹਿਮਾਲਿਆ ਨਾਲ ਜੁੜੇ ਕਸ਼ਮੀਰ, ਉੱਤਰ-ਪੂਰਬ ਅਤੇ ਕੱਛ ਦਾ ਰਣ ਇਸ ਖੇਤਰ ਵਿੱਚ ਪੈਂਦਾ ਹੈ।

The post ਭੁਚਾਲ: 3 ਘੰਟਿਆਂ ਦੌਰਾਨ ਤਿੰਨ ਰਾਜਾਂ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝੱਟਕੇ appeared first on Daily Post Punjabi.



Previous Post Next Post

Contact Form