ਦੁਨੀਆ ਭਰ ਤਬਾਹੀ ਮਚਾ ਰਿਹੈ ਕੋਰੋਨਾ ਵਾਇਰਸ, ਸਿਰਫ਼ 100 ਘੰਟਿਆਂ ‘ਚ 10 ਲੱਖ ਨਵੇਂ ਮਾਮਲੇ ਆਏ ਸਾਹਮਣੇ

world records 1 million cases: ਵਾਸ਼ਿੰਗਟਨ: ਦੁਨੀਆ ਵਿੱਚ ਕੋਰੋਨਾ ਵਾਇਰਸ ਪਿਛਲੇ ਛੇ ਮਹੀਨਿਆਂ ਤੋਂ ਲਗਾਤਾਰ ਤਬਾਹੀ ਮਚਾ ਰਿਹਾ ਹੈ। ਪਿਛਲੇ 100 ਘੰਟਿਆਂ ਵਿੱਚ ਕੋਰੋਨਾ ਦੇ 10 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ। ਸ਼ੁੱਕਰਵਾਰ ਨੂੰ ਪੂਰੀ ਦੁਨੀਆ ਵਿੱਚ ਕੋਰੋਨਾ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 1 ਕਰੋੜ 40 ਲੱਖ ਤੱਕ ਪਹੁੰਚ ਗਈ। ਰਿਪੋਰਟਾਂ ਅਨੁਸਾਰ ਇਹ ਪਹਿਲਾ ਮੌਕਾ ਹੈ ਜਦੋਂ 10 ਘੰਟਿਆਂ ਦੇ ਅੰਦਰ 10 ਲੱਖ ਲੋਕ ਕੋਵਿਡ -19 ਦਾ ਸ਼ਿਕਾਰ ਹੋ ਗਏ ।

world records 1 million cases
world records 1 million cases

ਦਰਅਸਲ, ਕੋਰੋਨਾ ਦਾ ਪਹਿਲਾ ਮਾਮਲਾ ਚੀਨ ਵਿੱਚ ਜਨਵਰੀ ਮਹੀਨੇ ਵਿੱਚ ਮਿਲਿਆ ਸੀ ਅਤੇ ਤਿੰਨ ਮਹੀਨਿਆਂ ਵਿੱਚ ਹੀ ਇਕ ਮਿਲੀਅਨ ਤੋਂ ਵੱਧ ਲੋਕ ਕੋਰੋਨਾ ਨਾਲ ਸੰਕਰਮਿਤ ਹੋ ਗਏ । 13 ਜੁਲਾਈ ਨੂੰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 1 ਕਰੋੜ 30 ਲੱਖ ਦੇ ਨੇੜੇ ਸੀ, ਜੋ ਚਾਰ ਦਿਨਾਂ ਵਿੱਚ 1 ਕਰੋੜ 40 ਲੱਖ ਤੱਕ ਪਹੁੰਚ ਗਈ। ਪਿਛਲੇ ਸੱਤ ਮਹੀਨਿਆਂ ਵਿੱਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 5,90,000 ਤੱਕ ਪਹੁੰਚ ਗਈ ਹੈ। ਭਾਰਤ ਵਿੱਚ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਸੰਖਿਆ 10 ਲੱਖ ਤੋਂ ਪਾਰ ਹੋ ਗਈ ਹੈ। ਪਿਛਲੇ ਹਫ਼ਤੇ ਹਰ ਰੋਜ਼ 30 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਰਹੇ ਹਨ।

world records 1 million cases
world records 1 million cases

ਉੱਥੇ ਹੀ, ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 77 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਅਮਰੀਕਾ ਵਿੱਚ ਕੋਰੋਨਾ ਦੇ ਸੰਕ੍ਰਮਣ ਦਾ ਹਰ ਰੋਜ਼ ਨਵਾਂ ਰਿਕਾਰਡ ਬਣਾਇਆ ਜਾ ਰਿਹਾ ਹੈ। ਕੋਰੋਨਾ ਦੇ ਮਾਮਲੇ ਵਿੱਚ ਬ੍ਰਾਜ਼ੀਲ ਦੀ ਸਥਿਤੀ ਵੀ ਬਹੁਤ ਖਰਾਬ ਹੈ। ਸਵੀਡਨ ਵਿੱਚ ਹੁਣ ਤੱਕ 77,281 ਕੋਰੋਨਾ ਸੰਕਰਮਣ ਦੇ ਕੇਸ ਸਾਹਮਣੇ ਆ ਚੁੱਕੇ ਹਨ।

world records 1 million cases
world records 1 million cases

ਦੱਖਣੀ ਅਮਰੀਕਾ ਵਿੱਚ ਸਭ ਤੋਂ ਖਰਾਬ ਸਥਿਤੀ ਬ੍ਰਾਜ਼ੀਲ ਦੀ ਹੈ। ਹੁਣ ਤੱਕ 20 ਲੱਖ ਤੋਂ ਵੱਧ ਕੋਰੋਨਾ ਮਾਮਲੇ ਹੋ ਚੁੱਕੇ ਹਨ, ਜਦੋਂ ਕਿ ਇਸ ਵਾਇਰਸ ਕਾਰਨ 76,000 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇੱਥੇ ਮਈ ਤੋਂ ਹਰ ਦਿਨ ਇੱਕ ਹਜ਼ਾਰ ਤੋਂ ਵੱਧ ਮੌਤਾਂ ਹੋ ਰਹੀਆਂ ਹਨ । ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਦੌਰਾਨ 969 ਲੋਕਾਂ ਦੀ ਮੌਤ ਹੋ ਚੁੱਕੀ ਹੈ । ਅਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਨ 1,38,000 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਜਦੋਂ ਕਿ ਇੱਥੇ 35 ਲੱਖ ਤੋਂ ਵੱਧ ਲੋਕ ਪੀੜਤ ਹੋਏ ਹਨ।

world records 1 million cases

ਕੋਰੋਨਾ ਵਾਇਰਸ ਕਾਰਨ ਅਮਰੀਕਾ ਦੀ ਹਾਲਤ ਖ਼ਰਾਬ ਹੋਣ ਦੇ ਬਾਵਜੂਦ ਵ੍ਹਾਈਟ ਹਾਊਸ ਲਗਾਤਾਰ ਲਾਕਡਾਊਨ ਅਤੇ ਹਰ ਤਰਾਂ ਦੀਆਂ ਪਾਬੰਦੀਆਂ ਹਟਾਉਣ ਦੀ ਵਕਾਲਤ ਕਰਦਾ ਆ ਰਿਹਾ ਹੈ । ਵ੍ਹਾਈਟ ਹਾਊਸ ਦੀ ਤਰਜ਼ਮਾਨ ਕੈਲੀ ਮੈਕਨੀ ਦਾ ਕਹਿਣਾ ਹੈ ਕਿ ਵਿਗਿਆਨ ਸਾਡੇ ਪੱਖ ਵਿੱਚ ਹੈ । ਅਸੀਂ ਨਿਯਮਾਂ ਦੀ ਪਾਲਣਾ ਕਰਦਿਆਂ ਸਥਾਨਕ ਪ੍ਰਸ਼ਾਸਨ ਅਤੇ ਰਾਜ ਪ੍ਰਸ਼ਾਸਨ ਨਾਲ ਸਕੂਲ ਦੁਬਾਰਾ ਖੋਲ੍ਹ ਸਕਦੇ ਹਾਂ।  ਇਸ ਨਾਲ ਸਾਡੇ ਬੱਚਿਆਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ।

The post ਦੁਨੀਆ ਭਰ ਤਬਾਹੀ ਮਚਾ ਰਿਹੈ ਕੋਰੋਨਾ ਵਾਇਰਸ, ਸਿਰਫ਼ 100 ਘੰਟਿਆਂ ‘ਚ 10 ਲੱਖ ਨਵੇਂ ਮਾਮਲੇ ਆਏ ਸਾਹਮਣੇ appeared first on Daily Post Punjabi.



source https://dailypost.in/news/coronavirus/world-records-1-million-cases/
Previous Post Next Post

Contact Form