ਕੋਰੋਨਾ ਮਹਾਂਮਾਰੀ ਦੇ ਜਨਮ ਸਥਾਨ ਦਾ ਪਤਾ ਲਗਾਏਗਾ WHO, ਅਗਲੇ ਹਫ਼ਤੇ ਚੀਨ ਜਾਵੇਗੀ ਟੀਮ

WHO Will Find Coronavirus: ਵਾਸ਼ਿੰਗਟਨ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਉਥਲ-ਪੁਥਲ ਮਚਾ ਦਿੱਤੀ ਹੈ। ਵੱਡੇ ਦੇਸ਼ਾਂ ਦੀ ਆਰਥਿਕਤਾ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ।  ਇਸ ਮਹਾਂਮਾਰੀ ਦੇ ਖਤਰੇ ਨਾਲ ਨਜਿੱਠਣ ਲਈ ਵਿਸ਼ਵ ਭਰ ਦੇ ਦੇਸ਼ ਵੈਕਸੀਨ ਤਿਆਰ ਕਰਨ ਵਿਚ ਲੱਗੇ ਹੋਏ ਹਨ । ਇਸ ਦੌਰਾਨ ਕੋਰੋਨਾ ਵਾਇਰਸ ਦੇ ਸਰੋਤ ਦਾ ਪਤਾ ਲਗਾਉਣ ਲਈ ਵਿਸ਼ਵ ਸਿਹਤ ਸੰਗਠਨ (WHO) ਨੇ ਇੱਕ ਟੀਮ ਚੀਨ ਭੇਜਣ ਦਾ ਫੈਸਲਾ ਕੀਤਾ ਹੈ। ਦਰਅਸਲ, WHO ਅਗਲੇ ਹਫਤੇ ਆਪਣੀ ਇੱਕ ਟੀਮ ਚੀਨ ਭੇਜ ਰਿਹਾ ਹੈ। ਇਹ ਟੀਮ ਮਹਾਂਮਾਰੀ ਫੈਲਾਉਣ ਵਾਲੇ ਵਾਇਰਸ ਦੇ ਜਨਮ ਸਥਾਨ ਦਾ ਪਤਾ ਲਗਾਏਗੀ।

WHO Will Find Coronavirus
WHO Will Find Coronavirus

ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਡਾਨੋਮ ਗਿਬਰੀਯੇਸਾਸ ਨੇ ਸੋਮਵਾਰ ਨੂੰ ਕਿਹਾ, “ਸਾਨੂੰ ਕੋਰੋਨਾ ਵਾਇਰਸ ਬਾਰੇ ਸਭ ਕੁਝ ਪਤਾ ਲਗਾਉਣਾ ਹੈ, ਤਾਂ ਹੀ ਅਸੀਂ ਬਿਹਤਰ ਤਰੀਕੇ ਨਾਲ ਲੜਨ ਦੇ ਯੋਗ ਹੋਵਾਂਗੇ । ਇਸਦੇ ਨਾਲ ਹੀ ਇਹ ਪਤਾ ਲਗਾਉਣਾ ਵੀ ਜ਼ਰੂਰੀ ਹੈ ਕਿ ਇਹ ਕਿੱਥੋਂ ਆਇਆ ਹੈ । ਇਸ ਲਈ ਅਗਲੇ ਹਫਤੇ ਅਸੀਂ ਇੱਕ ਟੀਮ ਚੀਨ ਭੇਜ ਰਹੇ ਹਾਂ। ਉਮੀਦ ਹੈ ਕਿ ਅਸੀਂ ਵਾਇਰਸ ਦੇ ਅਸਲ ਸਰੋਤ ਨੂੰ ਸਮਝਣ ਦੇ ਯੋਗ ਹੋਵਾਂਗੇ। “

WHO Will Find Coronavirus
WHO Will Find Coronavirus

ਦਰਅਸਲ, ਜਦੋਂ ਤੋਂ ਨੋਵਲ ਕੋਰੋਨਾ ਵਾਇਰਸ ਮਹਾਂਮਾਰੀ, ਜਿਸ ਨੂੰ ਕੋਵਿਡ-19 ਵੀ ਕਿਹਾ ਜਾਂਦਾ ਹੈ, ਦੁਨੀਆਂ ਭਰ ਵਿੱਚ ਫੈਲਿਆ ਹੈ, ਉਦੋਂ ਤੋਂ ਸਭ ਦੀਆਂ ਨਜ਼ਰਾਂ ਵੂਹਾਨ ਇੰਸਟੀਚਿਊਟ ਆਫ ਵਾਇਰੋਲੋਜੀ ‘ਤੇ ਟਿਕੀਆਂ ਹਨ। ਇਹ ਮੰਨਿਆ ਜਾਂਦਾ ਹੈ ਕਿ ਵਾਇਰਸ ਵੂਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਤੋਂ ਦੁਨੀਆ ਭਰ ਵਿੱਚ ਫੈਲਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿੱਚ ਇੱਥੇ ਕੋਰੋਨਾ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ, ਉਦੋਂ ਤੋਂ ਵਿਗਿਆਨੀਆਂ ਨੇ ਵਾਇਰਸ ਦਾ ਪਤਾ ਲਗਾਉਣਾ ਸ਼ੁਰੂ ਕੀਤਾ, ਤਾਂ ਜੋ ਟੀਕਾ ਤਿਆਰ ਕੀਤਾ ਜਾ ਸਕੇ। ਇਸ ਦੌਰਾਨ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਨੂੰ ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਤੋਂ ‘ਲੀਕ’ ਕੀਤਾ ਗਿਆ ਹੈ। ਜਦੋਂ ਕਿ ਇਥੋਂ ਦੇ ਵਿਗਿਆਨੀ ਮੰਨਦੇ ਹਨ ਕਿ ਇਹ ਵਾਇਰਸ ਕੁਦਰਤ ਵਿੱਚ ਪੈਦਾ ਹੋਇਆ ਹੈ, ਨਾ ਕਿ ਮਨੁੱਖ ਰਾਹੀਂ ਬਣਾਇਆ ਗਿਆ ਹੈ।

WHO Will Find Coronavirus

ਦੱਸ ਦੇਈਏ ਕਿ ਹੁਣ ਤੱਕ ਇਸ ਕੋਰੋਨਾ ਵਾਇਰਸ ਨੇ ਵਿਸ਼ਵ ਪੱਧਰ ‘ਤੇ 1 ਕਰੋੜ ਤੋਂ ਵੱਧ ਲੋਕਾਂ ਨੂੰ ਸੰਕਰਮਿਤ ਕੀਤਾ ਹੈ ਅਤੇ ਤਕਰੀਬਨ ਸਾਢੇ ਪੰਜ ਲੱਖ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਇਸ ਕੋਰੋਨਾ ਮਹਾਂਮਾਰੀ ਨੇ ਦੁਨੀਆ ਭਰ ਵਿੱਚ ਲਾਕਡਾਊਨ ਕਾਰਨ ਅਰਥਚਾਰੇ ਦੀ ਸਥਿਤੀ ਨੂੰ ਕਮਜ਼ੋਰ ਕਰ ਦਿੱਤੀ ਹੈ। 

The post ਕੋਰੋਨਾ ਮਹਾਂਮਾਰੀ ਦੇ ਜਨਮ ਸਥਾਨ ਦਾ ਪਤਾ ਲਗਾਏਗਾ WHO, ਅਗਲੇ ਹਫ਼ਤੇ ਚੀਨ ਜਾਵੇਗੀ ਟੀਮ appeared first on Daily Post Punjabi.



source https://dailypost.in/news/international/who-will-find-coronavirus/
Previous Post Next Post

Contact Form