Pak Girl Marriage stopped : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ, ਜਿਸ ਦੇ ਚੱਲਦਿਆਂ ਲੱਗੇ ਲੌਕਡਾਊਨ ਉਨ੍ਹਾਂ ਲੋਕਾਂ ਦੇ ਵਿਆਹ-ਸ਼ਾਦੀਆਂ ’ਤੇ ਸਭ ਤੋਂ ਵੱਧ ਅਸਰ ਪਿਆ ਹੈ ਜੋ ਦੂਸਰੇ ਦੇਸ਼ ’ਚ ਤੈਅ ਹੋਈਆਂ ਸਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਪਾਕਿਸਤਾਨ ਦੀ ਇਕ ਕੁੜੀ ਦਾ ਜਿਸ ਦਾ ਵਿਆਹ ਭਾਰਤ ਵਿਚ ਪੰਜਾਬ ਦੇ ਜਲੰਧਰ ਵਿਚ ਇਕ ਮੁੰਡੇ ਨਾਲ ਇਸੇ ਸਾਲ ਹੋਣਾ ਤੈਅ ਹੋਇਆ ਸੀ, ਪਰ ਲੌਕਡਾਊਨ ਕਾਰਨ ਉਸ ਦਾ ਵਿਆਹ ਨਹੀਂ ਹੋ ਰਿਹਾ, ਜਿਸ ’ਤੇ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਦੀ ਹਾਈਕਮਿਸ਼ਨ ਨੂੰ ਉਨ੍ਹਾਂ ਸਾਰੇ ਲੜਕੇ-ਲੜਕੀਆਂ ਜਿਨ੍ਹਾਂ ਦਾ ਵਿਆਹ ਭਾਰਤ ਵਿਚ ਹੋਣਾ ਤੈਅ ਹੈ, ਨੂੰ ਭਾਰਤੀ ਵੀਜ਼ਾ ਜਾਰੀ ਕਰਨ ਲਈ ਕਹਿਣ ਤਾਂਜੋ ਉਹ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਣ।
ਦੱਸਣਯੋਗ ਹੈ ਕਿ ਪਾਕਿਸਤਾਨ ਦੀ 35 ਸਾਲਾ ਸਮਾਇਲਾ ਜੋ ਯੂਹਾਨਾਬਾਦ ਲਾਹੌਰ ਦੀ ਰਹਿਮ ਵਾਲੀ ਹੈ ਨੇ ਦੱਸਿਆ ਕਿ ਉਸ ਦੀ ਮੰਗਣੀ ਜਲੰਧਰ ਦੇ ਮਧੂਬਨ ਕਾਲੋਨੀ ਰਾਜ ਨਗਰ ਦੇ ਲੜਕੇ ਕਮਲ ਕਲਿਆਣ ਪੁੱਤਰ ਓਮ ਪ੍ਰਕਾਸ਼ ਨਾਲ 2015 ਵਿਚ ਹੋਈ ਸੀ। ਓਮ ਪ੍ਰਕਾਸ਼ ਰਿਸ਼ਤੇ ਵਿਚ ਉਸ ਦੇ ਮਾਮਾ ਲੱਗਦੇ ਹਨ, ਅਤੇ ਉਸ ਦੇ ਭਰਾ ਦੇ ਵਿਆਹ ’ਤੇ ਉਨ੍ਹਾਂ ਲਾਹੌਰ ਬੁਲਾਇਆ ਸੀ ਪਰ ਵੀਜ਼ਾ ਨਾ ਮਿਲਣ ਕਾਰਨ ਉਹ ਵਿਆਹ ਵਿਚ ਸ਼ਾਮਲ ਨਾ ਹੋ ਸਕੇ, ਪਰ ਉਸ ਤੋਂ ਬਾਅਦ ਦੋਹਾਂ ਪਰਿਵਾਰਾਂ ਵਿਚ ਮੇਲ-ਜੋਲ ਕਾਫੀ ਵਧ ਗਿਆ। ਉਸ ਦੀ ਅਤੇ ਕਮਲ ਕਲਿਾਣ ਦੀ ਆਪਸ ਵਿਚ ਗੱਲ ਹੁੰਦੀ ਰਹਿੰਦੇ ਸੀ।
ਉਹ ਦੋਵੇਂ ਇਕ-ਦੂਜੇ ਨੂੰ ਪਸੰਦ ਕਰਨ ਲੱਗੇ ਅਤੇ ਪਰਿਵਾਰ ਵਾਲਿਆਂ ਨੂੰ ਦੱਸਣ ’ਤੇ ਉਨ੍ਹਾਂ ਦਾ ਰਿਸ਼ਤਾ ਪੱਕਾ ਕਰ ਦਿੱਤਾ ਗਿਆ। ਵਿਚ ਉਨ੍ਹਾਂ ਦੋਹਾਂ ਦਾ ਵਿਆਹ ਇਸ ਮਾਰਚ ਵਿਚ ਹੋਣਾ ਤੈਅ ਹੋਇਆ ਸੀ। ਕਮਲ ਦੇ ਪਿਤਾ ਓਮ ਪ੍ਰਕਾਸ਼ ਨੇ ਸਮਾਇਲਾ ਦੇ ਪੂਰੇ ਪਰਿਵਾਰ ਨੂੰ ਭਾਰਤ ਦੇ ਵੀਜ਼ੇ ਲਈ ਸਪਾਂਸਰਸ਼ਿਪ ਦਸਤਾਵੇਜ਼ ਤਿਆਰ ਕਰਵਾ ਕੇ ਦਿੱਤੇ ਸਨ, ਜਿਨ੍ਹਾਂ ਨੂੰ ਪਾਕਿਸਤਾਨ ਭੇਜਿਆ ਜਾਣਾ ਸੀ, ਪਰ ਲੌਕਡਾਊਨ ਕਾਰਨ ਨਹੀਂ ਭੇਜਿਆ ਜਾ ਸਕਿਆ, ਜਿਸ ’ਤੇ ਉਨ੍ਹਾਂ ਦਾ ਵਿਆਹ ਰੁਕ ਗਿਆ। ਸਮਾਇਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਸਥਿਤ ਹਾਈਕਮਿਸ਼ਨ ਨੂੰ ਹਿਦਾਇਤਾਂ ਜਾਰੀ ਕਰਕੇ ਕਹਿਣ ਕਿ ਜਿਨ੍ਹਾਂ ਪਾਕਿਸਤਾਨੀ ਹਿੰਦੂ ਲੜਕੀਆਂ ਦਾ ਵਿਆਹ ਭਾਰਤ ਵਿਚ ਹੋਣ ਵਾਲਾ ਹੈ, ਉਨ੍ਹਾਂ ਵੀ ਭਾਰਤ ਦੀ ਵੀਜ਼ਾ ਜਾਰੀ ਕੀਤਾ ਜਾਵੇ। ਦੱਸਣਯੋਗ ਹੈ ਕਿ ਅਜਿਹੇ ਹੋਰ ਵੀ ਕਈ ਮਾਮਲੇ ਸਾਹਮਣੇ ਆ ਰਹੇ ਹਨ ਜਿਥੇ ਮੁੰਡੇ-ਕੁੜੀਆਂ ਦਾ ਵਿਆਹ ਇਨ੍ਹਾਂ ਦੋਹਾਂ ਦੇਸ਼ਾਂ ਵਿਚ ਤੈਅ ਤਾਂ ਹੋਇਆ ਹੈ ਪਰ ਕੋਰੋਨਾ ਕਾਰਨ ਲੱਗੇ ਇਸ ਲੌਕਡਾਊਨ ਕਾਰਨ ਉਨ੍ਹਾਂ ਦਾ ਵਿਆਹ ਰੁਕਿਆ ਪਿਆ ਹੈ।
The post ਲੌਕਡਾਊਨ ਕਾਰਨ ਰੁਕਿਆ ਪਾਕਿ ਦੀ ਕੁੜੀ ਦਾ ਪੰਜਾਬ ਦੇ ਮੁੰਡੇ ਨਾਲ ਵਿਆਹ, PM ਮੋਦੀ ਨੂੰ ਕੀਤੀ ਇਹ ਅਪੀਲ appeared first on Daily Post Punjabi.