ਕੋਰੋਨਾ ਮਹਾਂਮਾਰੀ ਅਤੇ LAC ‘ਤੇ ਮੋਦੀ ਸਰਕਾਰ ਨੇ ਸਹੀ ਕਦਮ ਨਹੀਂ ਚੁੱਕੇ: ਸਾਬਕਾ PM ਮਨਮੋਹਨ ਸਿੰਘ

Congress Working Committee Meeting: ਨਵੀਂ ਦਿੱਲੀ: ਕੋਰੋਨਾ ਸੰਕਟ ਅਤੇ ਚੀਨ ਸਰਹੱਦ ਵਿਵਾਦ ‘ਤੇ ਅੱਜ ਯਾਨੀ ਕਿ ਮੰਗਲਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋ ਰਹੀ ਹੈ।  ਇਸ ਬੈਠਕ ਵਿੱਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਸਮੇਤ ਕਈ ਆਗੂ ਮੌਜੂਦ ਹਨ । ਇਸ ਬੈਠਕ ਵਿੱਚ ਕਾਂਗਰਸ ਨੇਤਾਵਾਂ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ ।

Congress Working Committee Meeting
Congress Working Committee Meeting

ਇਸ ਬੈਠਕ ਦੌਰਾਨ ਸੋਨੀਆ ਗਾਂਧੀ ਨੇ ਕਿਹਾ ਕਿ ਭਾਰਤ ਇੱਕ ਭਿਆਨਕ ਆਰਥਿਕ ਸੰਕਟ, ਮਹਾਂਮਾਰੀ ਤੇ ਹੁਣ ਚੀਨ ਨਾਲ LAC ‘ਤੇ ਵਿਵਾਦ ਕਾਰਨ ਸੰਕਟ ਦੀ ਚਪੇਟ ਵਿੱਚ ਹੈ। ਹਰ ਸੰਕਟ ਦਾ ਕਾਰਨ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੀ ਮਾੜੀ ਵਿਵਸਥਾ ਅਤੇ ਇਸ ਦੀਆਂ ਗਲਤ ਨੀਤੀਆਂ ਹਨ । ਆਰਥਿਕ ਸੰਕਟ ‘ਤੇ ਕਾਬੂ ਪਾਉਣ ਦੀ ਸਲਾਹ ਦਿੰਦੇ ਹੋਏ ਸੋਨੀਆ ਗਾਂਧੀ ਨੇ ਕਿਹਾ ਕਿ ਇਸ ਸਮੇਂ ਸਭ ਤੋਂ ਵੱਡੀ ਲੋੜ ਗਰੀਬਾਂ ਅਤੇ ਐਮਐਸਐਮਈ ਖੇਤਰ ਨੂੰ ਵੱਡੇ ਪੱਧਰ ‘ਤੇ ਵਿੱਤੀ ਉਤਸ਼ਾਹ ਮੁਹੱਈਆ ਕਰਵਾਉਣ ਦੀ ਹੈ । ਇਸ ਦੀ ਬਜਾਏ ਮੋਦੀ ਸਰਕਾਰ ਨੇ ਇੱਕ ਖੋਖਲੇ ਵਿੱਤੀ ਪੈਕੇਜ ਦੀ ਘੋਸ਼ਣਾ ਕੀਤੀ, ਜੋ ਜੀਡੀਪੀ ਦੇ 1 ਪ੍ਰਤੀਸ਼ਤ ਤੋਂ ਵੀ ਘੱਟ ਸੀ।

Congress Working Committee Meeting
Congress Working Committee Meeting

ਇਸ ਤੋਂ ਅੱਗੇ ਸੋਨੀਆ ਗਾਂਧੀ ਨੇ ਕਿਹਾ ਕਿ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਘੱਟ ਰਹੀਆਂ ਹਨ, ਤਾਂ ਸਰਕਾਰ ਲਗਾਤਾਰ 17 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕਰ ਰਹੀ ਹੈ । ਕੋਰੋਨਾ ਸੰਕਟ ‘ਤੇ ਸੋਨੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਭਰੋਸੇ ਦੇ ਬਾਵਜੂਦ ਕੋਰੋਨਾ ਮਹਾਂਮਾਰੀ ਤਬਾਹੀ ਮਚਾ ਰਹੀ ਹੈ । ਕੇਂਦਰ ਨੇ ਰਾਜ ਸਰਕਾਰਾਂ ਨੂੰ ਮਦਦ ਦਾ ਭਰੋਸਾ ਦਿੱਤਾ, ਪਰ ਇਕ ਰੁਪਿਆ ਵੀ ਨਹੀਂ ਦਿੱਤਾ ।

Congress Working Committee Meeting

ਉੱਥੇ ਹੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਲੋੜੀਂਦੀ ਹਿੰਮਤ ਅਤੇ ਮਿਹਨਤ ਦੀ ਜਰੂਰਤ ਹੈ, ਉਸ ਨਾਲ ਮਹਾਂਮਾਰੀ ਦਾ ਸਾਹਮਣਾ ਨਹੀਂ ਕੀਤਾ ਜਾ ਰਿਹਾ । ਜੇ ਚੀਨ ਵਿਵਾਦ ਨੂੰ ਮਜ਼ਬੂਤੀ ਨਾਲ ਨਹੀਂ ਸੁਲਝਾਉਂਦਾ ਤਾਂ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ ।  

The post ਕੋਰੋਨਾ ਮਹਾਂਮਾਰੀ ਅਤੇ LAC ‘ਤੇ ਮੋਦੀ ਸਰਕਾਰ ਨੇ ਸਹੀ ਕਦਮ ਨਹੀਂ ਚੁੱਕੇ: ਸਾਬਕਾ PM ਮਨਮੋਹਨ ਸਿੰਘ appeared first on Daily Post Punjabi.



Previous Post Next Post

Contact Form