Former Punjab DGP’s : ਪੰਜਾਬ ਦੇ ਸਾਬਕਾ ਡੀ. ਜੀ. ਪੀ. ਮੁਹੰਮਦ ਇਜ਼ਲਾਹਰ ਆਲਮ ਦੀ ਗਾਰਦ ਵਿਚ ਤਾਇਨਾਤ ਪੰਜਾਬ ਪੁਲਿਸ ਦੇ 48 ਸਾਲ ਦੇ ਹੌਲਦਾਰ ਰਾਜ ਸਿੰਘ ਤੋਂ ਐੱਸ. ਐੱਲ.ਆਰ. ਰਾਈਫਲਸਾਫ ਕਰਦੇ ਸਮੇਂ ਅਚਾਨਕ ਗੋਲੀ ਚੱਲਗਈ ਅਤੇ ਗੋਲੀ ਸਿੱਧਾ ਉਸ ਦੇ ਮੱਥੇ ‘ਤੇ ਲੱਗੀ ਜਿਲ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਸੈਕਟਰ-36 ਪੁਲਿਸ ਸਟੇਸ਼ਨ ਨੇ ਮ੍ਰਿਤਕ ਦੀ ਲਾਸ਼ ਨੂੰ GMCH-16 ਵਿਚ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ ਜਿਥੇ ਸ਼ੁੱਕਰਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।
ਮਿਲੀ ਜਾਣਕਾਰੀ ਮੁਤਾਬਕਾ ਪੰਜਾਬ ਦੇ ਸਾਬਕਾ ਡੀ. ਜੀ. ਪੀ. ਮੁਹੰਮਦ ਇਜਹਾਰ ਆਲਮਸੈਕਟਰ-42 ਦੇ ਮਕਾਨ ਨੰਬਰ 1476 ਵਿਚ ਰਹਿੰਦੇ ਹਨ। ਉਨ੍ਹਾਂ ਦੀ ਗਾਰਦ ਤੇ ਸਕਿਓਰਿਟੀ ਵਿਚ ਕੁੱਲ 27 ਦੇ ਲਗਭਗ ਪੁਲਿਸ ਮੁਲਾਜ਼ਮ ਤਾਇਨਾਤ ਹਨ। ਉਨ੍ਹਾਂ ਦੇ ਘਰ ਸ਼ੁੱਕਰਵਾਰ ਨੂੰ ਗਾਰਦ ਵਿਚ ਤਾਨਾਤ ਪੰਜਾਬ ਆਈ. ਆਰ. ਬੀ. ਦੇ ਜਵਾਨਾਂ ਨੇ ਅਸਲੇ ਦੀ ਇੰਸਪੈਕਸ਼ਨ ਕਰਨ ਆਉਣੀ ਸੀ ਜਿਸ ਕਾਰਨ ਆਈ. ਆਰ. ਬੀ. (ਫਸਟ ਬਟਾਲੀਅਨ) ਦੇ ਹੌਲਦਾਰ ਰਾਜ ਸਿੰਘ ਰਾਈਫਲਾਂ ਸਾਫ ਕਰ ਰਹੇ ਸਨ। ਦੁਪਹਿਰ ਲਗਭਗ 2 ਵਜੇ ਉਨ੍ਹਾਂ ਨੇ ਕੁਝ ਰਾਈਫਲਾਂ ਸਾਫ ਕਰ ਲਈਆਂ ਸਨ ਅਤੇ ਜਦੋਂ ਉਹ ਆਪਣੀ SLR ਰਾਈਫਲ ਸਾਫ ਕਰਨ ਲੱਗੇ ਤਾਂ ਅਚਾਨਕ ਤੋਂ ਗੋਲੀ ਚਲ ਗਈ ਜੋ ਸਿੱਧਾ ਉਨ੍ਹਾਂ ਦੇ ਮੱਥੇ ‘ਤੇ ਲੱਗੀ। ਜਿਸ ਤੋਂ ਬਾਅਦ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਮ ਤੋਂ ਬਾਅਦ ਸੈਕਟਰ-26 ਥਾਣਾ ਪੁਲਿਸ ਮੌਕੇ ‘ਤੇ ਪੁੱਜੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਹੈ। ਮ੍ਰਿਤਕ ਰਾਜ ਸਿੰਘ ਮੂਲ ਰੂਪ ਤੋਂ ਪੰਜਾਬ ਦੇ ਜਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਸੀ। ਪੁਲਿਸ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤਕ ਇਸ ਮਾਮਲੇ ਨੂੰ ਹਾਦਸਾ ਹੀ ਮੰਨਿਆ ਜਾ ਰਿਹਾ ਹੈ।
The post ਪੰਜਾਬ ਦੇ ਸਾਬਕਾ DGP ਦੀ ਗਾਰਦ ਵਿਚ ਤਾਇਨਾਤ ਹੌਲਦਾਰ ਤੋਂ ਖੁਦ ‘ਤੇ ਚੱਲੀ ਗੋਲੀ, ਮੌਕੇ ‘ਤੇ ਹੋਈ ਮੌਤ appeared first on Daily Post Punjabi.
source https://dailypost.in/current-punjabi-news/former-punjab-dgps/