ਫਰੀਦਕੋਟ ਮੈਡੀਕਲ ਕਾਲਜ ’ਚ ਪਲਾਜ਼ਮਾ ਥੈਰੇਪੀ ਨਾਲ ਸੂਬੇ ਦਾ ਪਹਿਲਾ Covid-19 ਮਰੀਜ਼ ਹੋਇਆ ਠੀਕ

The state first successful plasma therapy : ਫਰੀਦਕੋਟ ਵਿਖੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਪਲਾਜ਼ਮਾ ਥੈਰੇਪੀ ਨਾਲ ਸਫਲ ਇਲਾਜ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਸੂਬੇ ਵਿਚ ਕੋਰੋਨਾ ਦਾ ਪਹਿਲਾ ਮਰੀਜ਼ ਇਸ ਥੈਰੇਪੀ ਨਾਲ ਠੀਕ ਹੋਣ ’ਤੇ ਉਸ ਨੂੰ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ ਦੇ ਹੈਲਥ ਸਾਇੰਸ ਦੇ ਉਪ ਚਾਂਸਲਰ ਡਾ. ਰਾਜ ਬਹਾਦੁਰ ਨੇ ਦੱਸਿਆ ਕਿ ਆਈਸੀਐਮਆਰ ਅਤੇ ਸਰਕਾਰ ਦੀਆਂ ਹਿਦਾਇਤਾਂ ’ਤੇ ਮੈਡੀਕਲ ਕਾਲਜ ਵਿਚ ਕੋਰੋਨਾ ਦੇ ਪਹਿਲੇ ਠੀਕ ਹੋਏ ਮਰੀਜ਼ ਦਾ ਪਲਾਜ਼ਮਾ ਲੈ ਕੇ ਕੋਰੋਨਾ ਪੀੜਤ ਓਮ ਕਾਂਤ ਦਾ ਇਲਾਜ ਕੀਤਾ ਗਿਆ ਜੋ ਬਿਲਕੁਲ ਸਫਰ ਰਿਹਾ।

The state first successful plasma therapy
The state first successful plasma therapy

ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨੇ ਕਿਹਾ ਕਿ ਇਸ ਮਰੀਜ਼ ’ਤੇ ਪਲਾਜ਼ਮਾ ਥੈਰੇਪੀ ਦੀ ਸਫਲਤਾ ਨਾਲ ਹੁਣ ਹੋਰ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਵੀ ਰਸਤਾ ਖੁੱਲ੍ਹੇਗਾ। ਦੱਸਣਯੋਗ ਹੈ ਕਿ ਮੈਡੀਕਲ ਸਿੱਖਿਆ ਤੇ ਰਿਸਰਚ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਐਲਾਨ ਕੀਤਾ ਸੀ ਕਿ ਸੂਬੇ ਦੇ ਤਿੰਨ ਮੈਡੀਕਲ ਕਾਲਜਾਂ ਵਿਚ ਪਲਾਜ਼ਮਾ ਥੈਰੇਪੀ ਨਾਲ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ। ਸੋਨੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਬੈਠਕ ਕਰਕੇ ਇਸ ’ਤੇ ਹੋਰ ਗੰਭੀਰਤਾ ਨਾਲ ਕੰਮ ਕਰਨ ਦੀਆਂ ਵੀ ਹਿਦਾਇਤਾਂ ਦਿੱਤੀਆਂ ਸਨ।

The state first successful plasma therapy
The state first successful plasma therapy

ਇਸ ਥੈਰੇਪੀ ਨਾਲ ਠੀਕ ਹੋਏ ਮਰੀਜ਼ ਓਮ ਕਾਂਤ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਰੋਨਾ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਨੂੰ ਅਪੀਲ ਹੈ ਕਿ ਉਹ ਆਪਣਾ ਪਲਾਜ਼ਮਾ ਮਰੀਜ਼ਾਂ ਲਈ ਦਾਨ ਦੇਣ ਤਾਂਜੋ ਉਨ੍ਹਾਂ ਨੂੰ ਵੀ ਇਸ ਥੈਰੇਪੀ ਨਾਲ ਸਿਹਤਮੰਦ ਕੀਤਾ ਜਾ ਸਕੇ। ਓਮ ਕਾਂਤ ਨੇ ਮੈਡੀਕਲ ਸਟਾਫ ਵੱਲੋਂ ਤਨਦੇਹੀ ਨਾਲ ਆਪਣੀਆਂ ਡਿਊਟੀਆਂ ਨਿਭਾਉਣ ’ਤੇ ਸ਼ਲਾਘਾ ਕੀਤੀ, ਉਥੇ ਹੀ ਓਮ ਕਾਂਤ ਨੂੰ ਹਸਪਤਾਲ ਤੋਂ ਛੁੱਟੀ ਦੇਣ ਮੌਕੇ ਉਸ ਨੂੰ ਮੈਡੀਕਲ ਸਟਾਫ ਨੇ ਮਿਸ਼ਨ ਫਤਿਹ ਦਾ ਬੈਜ ਲਗਾ ਕੇ ਘਰ ਭੇਜਿਆ।

The post ਫਰੀਦਕੋਟ ਮੈਡੀਕਲ ਕਾਲਜ ’ਚ ਪਲਾਜ਼ਮਾ ਥੈਰੇਪੀ ਨਾਲ ਸੂਬੇ ਦਾ ਪਹਿਲਾ Covid-19 ਮਰੀਜ਼ ਹੋਇਆ ਠੀਕ appeared first on Daily Post Punjabi.



source https://dailypost.in/news/punjab/the-state-first-successful-plasma-therapy/
Previous Post Next Post

Contact Form