ਕੋਰੋਨਾ ਦੀ ਪਹਿਲੀ ਆਯੁਰਵੈਦਿਕ ਦਵਾਈ ਕੋਰੋਨਿਲ ਤਿਆਰ, ਪਤੰਜਲੀ ਅੱਜ ਕਰੇਗੀ ਐਲਾਨ

Patanjali Set to Launch: ਦੁਨੀਆ ਭਰ ਵਿੱਚ ਮਹਾਂਮਾਰੀ ਦੇ ਰੂਪ ਵਿੱਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦੇ ਇਲਾਜ ਲਈ ਅਣਗਿਣਤ ਕੋਸ਼ਿਸ਼ਾਂ ਜਾਰੀ ਹਨ, ਪਰ ਇਸ ਦੌਰਾਨ ਬਾਬਾ ਰਾਮਦੇਵ ਦੀ ਸੰਸਥਾ ਪਤੰਜਲੀ ਅੱਜ ਯਾਨੀ ਕਿ ਮੰਗਲਵਾਰ ਨੂੰ ਕੋਰੋਨਾ ਦੀ ਐਵੀਡੈਂਸ ਬੇਸਡ ਪਹਿਲੀ ਆਯੁਵੈਦਿਕ ਦਵਾਈ ਕੋਰੋਨਿਲ ਨੂੰ ਪੂਰੇ ਵਿਗਿਆਨਕ ਵੇਰਵੇ ਨਾਲ ਲਾਂਚ ਕਰਨ ਜਾ ਰਹੀ ਹੈ ।

ਦਰਅਸਲ, ਕੋਰੋਨਾ ਦੀ ਆਯੁਰਵੈਦਿਕ ਦਵਾਈ ਕੋਰੋਨਿਲ ਨੂੰ ਅੱਜ ਯਾਨੀ ਮੰਗਲਵਾਰ ਨੂੰ ਆਚਾਰੀਆ ਬਾਲਕ੍ਰਿਸ਼ਨ ਦੁਪਹਿਰ 1 ਵਜੇ ਹਰਿਦੁਆਰ ਦੇ ਪਤੰਜਲੀ ਯੋਗਪੀਠ ਵਿੱਚ ਲਾਂਚ  ਕਰਨਗੇ। ਇਸ ਮੌਕੇ ਬਾਬਾ ਰਾਮਦੇਵ ਵੀ ਮੌਜੂਦ ਰਹਿਣਗੇ । ਪਤੰਜਲੀ ਆਯੁਰਵੈਦਿਕ ਦਵਾਈਆਂ ਵਲੋਂ, ਪਤੰਜਲੀ ਅੱਜ ਕੋਵਿਡ-19 ਮਰੀਜ਼ਾਂ ‘ਤੇ ਰੈਂਡਮਾਈਜ਼ਡ ਪਲੇਸਬੋ ਨਿਯੰਤਰਿਤ ਕਲੀਨਿਕਲ ਟ੍ਰਾਇਲ ਦੇ ਨਤੀਜਿਆਂ ਦਾ ਖੁਲਾਸਾ ਕਰੇਗੀ । ਇਸ ਟ੍ਰਾਇਲ ਦੌਰਾਨ ਵਿਗਿਆਨੀਆਂ, ਖੋਜਕਰਤਾਵਾਂ ਅਤੇ ਡਾਕਟਰਾਂ ਦੀ ਟੀਮ ਵੀ ਮੌਜੂਦ ਰਹੇਗੀ ।

Patanjali Set to Launch
Patanjali Set to Launch

ਉੱਥੇ ਹੀ ਪਤੰਜਲੀ ਯੋਗਪੀਠ ਵੱਲੋਂ ਜਾਰੀ ਕੀਤੀ ਗਈ ਸੂਚਨਾ ਵਿੱਚ ਕਿਹਾ ਗਿਆ ਹੈ ਕਿ ਤੁਹਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਸਵਾਮੀ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਕੋਵਿਡ-19 ਦੇ ਇਲਾਜ ਵਿੱਚ ਵੱਡੀ ਸਫਲਤਾ ਨੂੰ ਸਾਂਝਾ ਕਰਨਗੇ । ਦੱਸ ਦੇਈਏ ਕਿ ਇਹ ਖੋਜ ਪਤੰਜਲੀ ਰਿਸਰਚ ਇੰਸਟੀਚਿਊਟ( (PRI), ਹਰਿਦੁਆਰ ਐਂਡ ਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸ (NIMS) ਜੈਪੁਰ ਵੱਲੋਂ ਕੀਤੀ ਗਈ ਹੈ। ਇਸ ਦਵਾਈ ਦਾ ਨਿਰਮਾਣ ਦਿਵਿਆ ਫਾਰਮੇਸੀ ਹਰਿਦੁਆਰ ਅਤੇ ਪਤੰਜਲੀ ਆਯੁਰਵੈਦ ਲਿਮਟਿਡ ਹਰਿਦੁਆਰ ਵਲੋਂ ਕੀਤਾ ਜਾ ਰਿਹਾ ਹੈ ।

The post ਕੋਰੋਨਾ ਦੀ ਪਹਿਲੀ ਆਯੁਰਵੈਦਿਕ ਦਵਾਈ ਕੋਰੋਨਿਲ ਤਿਆਰ, ਪਤੰਜਲੀ ਅੱਜ ਕਰੇਗੀ ਐਲਾਨ appeared first on Daily Post Punjabi.



Previous Post Next Post

Contact Form