sidhumoosewala case I.G aulkah enquiry:ਹਮੇਸ਼ਾ ਹੀ ਵਿਵਾਦਾਂ ਵਿੱਚ ਰਹਿਣ ਵਾਲਾ ਸਿੱਧੂ ਮੂਸੇਆਲਾ ਇੱਕ ਵਾਰ ਸੁਰਖੀਆਂ ਵਿੱਚ ਬਣਿਆ ਹੋਇਆ ਜਿੱਥੇ ਪੰਜਾਬੀ ਸਿੰਗਰ ਸਿੱਧੂ ਮੂਸੇਆਲਾ ਨੇ ਹਾਲ ਹੀ ਵਿੱਚ ਲਾਕਡਾਊਨ ਦੌਰਾਨ ਦਫਾ 144 ਦੀ ਉਲੰਘਣਾ ਕਰਕੇ ਜਿਲ੍ਹੇ ਦੇ ਪਿੰਡ ਬਡਬਰ ਦੀ ਨਿਜੀ ਰਾਈਫਲ ਰੇਂਜ ਵਿੱਚ ਏ.ਕੇ 47 ਅਸਾਲਟ ਰਾਈਫਲ ਦੇ ਨਾਲ ਪੁਲਿਸ ਵਾਲਿਆਂ ਨੂੰ ਨਾਲ ਲੈ ਕੇ ਫਾਈਰਿੰਗ ਕੀਤੀ ਸੀ ਉਹ ਮਾਮਲਾ ਅਜੇ ਵੀ ਸ਼ਾਂਤ ਨਹੀਂ ਹੋਇਆ ਹੈ ਜੀ ਹਾਂ ਇਸ ਮਾਮਲੇ ਵਿੱਚ ਫਸੇ ਸਿੰਗਰ ਸਿੱਧੂ ਮੂਸੇਆਲਾ ਦਾ ਜੋਰ ਇੱਕ ਵਾਰ ਫਿਰ ਸਿਰ ਚੜ੍ਹ ਕੇ ਬੋਲ ਰਿਹਾ ਹੈ।ਆਈ ਜੀ ਰੇਂਜ ਪਟਿਆਲਾ ਜਤਿੰਦਰ ਸਿੰਘ ਔਲਖ ਨੇ ਸਿੱਧੂ ਮੂਸੇਆਲਾ ਦੀ ਦਰਖਾਸਤ ਤੇ ਕਾਰਵਾਈ ਕਰਦਿਆਂ ਥਾਣਾ ਧਨੌਲਾ ਵਿਖੇ ਦਰਜ ਕੇਸ ਦੀ ਜਾਂਚ ਹੁਣ ਬਰਨਾਲਾ ਦੇ ਐਸ.ਪੀ.ਪੀਬੀਆਈ ਰੁਪਿੰਦਰ ਭਾਰਦਵਾਜ ਤੋਂ ਬਦਲ ਕੇ ਜਾਂਚ ਲਈ ਐਸਆਈਟੀ ਬਣਾ ਦਿੱਤੀ ਹੈ।
ਜੀ ਹਾਂ ਦਰਅਸਲ ਆਈਜੀ ਦਫਤਰ ਤੋਂ ਜਾਣਕਾਰੀ ਅਨੁਸਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਆਲਾ ਵਲੋਂ ਆਈਜੀ ਨੂੰ ਦਰਖਾਸਤ ਪੇਸ਼ ਕਰਕੇ ਉਸ ਦੇ ਖਿਲਾਫ ਦਰਜ ਉਕਤ ਕੇਸ ਦੀ ਫਿਰ ਤੋਂ ਜਾਂਚ ਕਰਨ ਲਈ ਬੇਨਤੀ ਕੀਤੀ ਗਈ ਸੀ।ਇਸ ਦੁਰਖਾਸਤ ਦੇ ਆਧਾਰ ਤੇ ਆਈ ਜੀ ਔਲਖ ਨੇ ਕੇਸ ਦੀ ਜਾਂਚ ਐਸਪੀ ਪੀਬੀਆਈ ਤੋਂ ਬਦਲ ਕੇ ਬਰਨਾਲਾ ਦੇ ਐਸਪੀਡੀ ਸੁਖਦੇਵ ਸਿੰਘ ਵਿਰਕ ਦੀ ਅਗਵਾਈ ਵਿੱਚ ਐਸਆਈਟੀ ਨੂੰ ਸੌਂਪ ਦਿੱਤੀ ਹੈ।
ਐਸਆਈਟੀ ਵਿੱਚ ਐਸਪੀ ਵਿਰਕ ਦੇ ਨਾਲ ਡੀਐਸਪੀ ਡੀ ਰਮਨਿੰਦਰ ਸਿੰਘ ਅਤੇ ਥਾਣਾ ਧਨੌਲਾ ਦੇ ਐਸਐਚਓ ਕੁਲਦੀਪ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ।ਉੱਥੇ ਹੀ ਕੇਸ ਵਿੱਚ ਅਸਲਾ ਐਕਟ ਅਤੇ 120 ਜੁਰਮ ਦਾ ਵਾਧਾ ਕਰਨ ਵਾਲੇ ਲੇਸ ਦੇ ਜਾਂਚ ਅਧਿਕਾਰੀ ਐਸਪੀ ਪੀਬੀਆਈ ਰੁਪਿੰਦਰ ਭਾਰਦਵਾਜ ਨੇ ਜਾਂਚ ਬਦਲ ਜਾਣ ਦੀ ਪੁਸ਼ਟੀ ਕੀਤੀ ਹੈ।ਉਨ੍ਹਾਂ ਜਾਂਚ ਤਬਦੀਲ ਹੋਣ ਦੇ ਕਾਰਨ ਬਾਰੇ ਕੁੱਝ ਹੀ ਕਹਿਣ ਤੋਂ ਮਨ੍ਹਾਂ ਕਰ ਦਿੱਤਾ ਹੈ।
The post ਪੰਜਾਬੀ ਗਾਇਕ ਸਿੱਧੂ ਮੂਸੇਆਲਾ ਦੀ ਦਰਖਾਸਤ ਤੇ ਆਈ.ਜੀ ਔਲਖ ਨੇ ਬਦਲੀ ਇਨਕੁਆਰੀ appeared first on Daily Post Punjabi.
source https://dailypost.in/latest-punjabi-news/sidhumoosewala-case-i-g-aulkah-inquiry/