ਰੂਸ ਲਈ ਰਵਾਨਾ ਹੋਏ ਰਾਜਨਾਥ ਸਿੰਘ, ਚੀਨੀ ਨੇਤਾਵਾਂ ਨਾਲ ਨਹੀਂ ਕਰਨਗੇ ਮੁਲਾਕਾਤ

Rajnath Singh leaves for Russia: ਭਾਰਤ ਅਤੇ ਚੀਨ ਵਿਚਾਲੇ ਇਨ੍ਹੀ ਦਿਨੀਂ ਵਿਵਾਦ ਚੱਲ ਰਿਹਾ ਹੈ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਮਾਸਕੋ, ਰੂਸ ਲਈ ਰਵਾਨਾ ਹੋਏ । ਰਾਜਨਾਥ ਦਾ ਇਹ ਦੌਰਾ ਤਿੰਨ ਦਿਨਾਂ ਲਈ ਹੋਵੇਗਾ, ਜਿੱਥੇ ਉਹ ਰੂਸ ਦੇ ਵਿਕਟਰੀ ਡੇਅ ਪਰੇਡ ਦੇ 75 ਸਾਲ ਪੂਰੇ ਹੋਣ ‘ਤੇ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ । ਖਾਸ ਗੱਲ ਇਹ ਹੈ ਕਿ ਇਸ ਦੌਰਾਨ ਇੱਥੇ ਚੀਨ ਦੇ ਨੁਮਾਇੰਦੇ ਅਤੇ ਮੰਤਰੀ ਵੀ ਸ਼ਾਮਿਲ ਹੋਣਗੇ, ਪਰ ਰਾਜਨਾਥ ਸਿੰਘ ਉਨ੍ਹਾਂ ਨਾਲ ਮੁਲਾਕਾਤ ਨਹੀਂ ਕਰਨਗੇ ।

ਦਰਅਸਲ, ਦੂਜੇ ਵਿਸ਼ਵ ਯੁੱਧ ਵਿੱਚ ਸੋਵੀਅਤ ਯੂਨੀਅਨ ਦੀ ਜਿੱਤ ਨੂੰ 75 ਸਾਲ ਪੂਰੇ ਹੋ ਰਹੇ ਹਨ, ਇਸ ਮੌਕੇ ਇਹ ਜਿੱਤ ਦੀ ਪਰੇਡ ਕੱਢੀ ਜਾ ਰਹੀ ਹੈ। ਪਹਿਲਾਂ ਇਹ ਪਰੇਡ ਮਈ ਵਿੱਚ ਕੱਢੀ ਜਾਣੀ ਸੀ, ਪਰ ਕੋਰੋਨਾ ਸੰਕਟ ਕਾਰਨ ਇਸਨੂੰ ਟਾਲ ਦਿੱਤਾ ਗਿਆ। ਇਸ ਦੌਰਾਨ ਬਹੁਤ ਸਾਰੇ ਦੇਸ਼ਾਂ ਦੇ ਨੁਮਾਇੰਦੇ ਸ਼ਾਮਿਲ ਹੋਣਗੇ, ਜਿੱਥੇ ਰੂਸੀ ਵਿਦੇਸ਼ ਮੰਤਰੀ ਸਭ ਦਾ ਸਵਾਗਤ ਕਰਨਗੇ।  ਦੱਸਿਆ ਜਾ ਰਿਹਾ ਹੈ ਕਿ ਚੀਨੀ ਮੰਤਰੀ ਵੀ ਇਸ ਪ੍ਰੋਗਰਾਮ ਵਿਚ ਹਿੱਸਾ ਲੈਣਗੇ,ਪਰ ਮੌਜੂਦਾ ਤਣਾਅ ਕਾਰਨ ਰਾਜਨਾਥ ਸਿੰਘ ਉਨ੍ਹਾਂ ਨੂੰ ਨਹੀਂ ਮਿਲਣਗੇ।

Rajnath Singh leaves for Russia
Rajnath Singh leaves for Russia

ਗੌਰਤਲਬ ਹੈ ਕਿ ਭਾਵੇਂ ਦੋਵਾਂ ਦੇਸ਼ਾਂ ਵਿਚਾਲੇ ਸੈਨਿਕ ਅਤੇ ਕੂਟਨੀਤਕ ਪੱਧਰ ਦੀ ਗੱਲਬਾਤ ਜਾਰੀ ਹੈ, ਪਰ 20 ਭਾਰਤੀ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ । ਇਹ ਪਰੇਡ 24 ਜੂਨ ਨੂੰ ਕੀਤੀ ਜਾਵੇਗੀ, ਇਸ ਲਈ ਰਾਜਨਾਥ ਦਾ ਦੌਰਾ ਤਿੰਨ ਦਿਨਾਂ ਦਾ ਹੋਵੇਗਾ।

Rajnath Singh leaves for Russia

ਦੱਸ ਦੇਈਏ ਕਿ ਭਾਰਤ ਦੀਆਂ ਤਿੰਨਾਂ ਸੈਨਾਵਾਂ ਦੇ 75 ਮੈਂਬਰ ਪਹਿਲਾਂ ਹੀ ਵਿਕਟੋਰੀ ਪਰੇਡ ਵਿੱਚ ਹਿੱਸਾ ਲੈਣ ਲਈ ਪਹੁੰਚ ਚੁੱਕੇ ਹਨ । ਰੂਸ ਅਤੇ ਹੋਰ ਫੌਜਾਂ ਦੇ ਨਾਲ ਭਾਰਤੀ ਫੌਜ ਦੇ ਜਵਾਨ ਵੀ ਇਸ ਪਰੇਡ ਵਿੱਚ ਹਿੱਸਾ ਲੈਣਗੇ । ਵਿਕਟੋਰੀ ਡੇਅ ਪਰੇਡ ਵਿੱਚ ਹਿੱਸਾ ਲੈਣ ਵਾਲੀ ਟੁਕੜੀ ਦੀ ਅਗਵਾਈ ਵੀਰ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਦੇ ਇੱਕ ਵੱਡੇ ਰੈਂਕ ਦੇ ਅਧਿਕਾਰੀ ਕਰ ਰਹੇ ਹਨ।

The post ਰੂਸ ਲਈ ਰਵਾਨਾ ਹੋਏ ਰਾਜਨਾਥ ਸਿੰਘ, ਚੀਨੀ ਨੇਤਾਵਾਂ ਨਾਲ ਨਹੀਂ ਕਰਨਗੇ ਮੁਲਾਕਾਤ appeared first on Daily Post Punjabi.



Previous Post Next Post

Contact Form