ਭੁੱਖ ਨਾ ਲੱਗਣ ਦੀ ਸਮੱਸਿਆ ਨੂੰ ਦੂਰ ਕਰਦੀ ਹੈ ਜਾਮਣ !

Jamun fruit benefits: ਜਾਮਣ ਗਰਮੀਆਂ ਦਾ ਫਲ ਹੈ। ਇਹ ਫਲ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਜਾਮਣ ਕਸੈਲੇ ਅਤੇ ਮਿੱਠੇ ਸਵਾਦ ਵਾਲਾ ਫਲ ਹੁੰਦਾ ਹੈ, ਜੋ ਥੋੜ੍ਹੇ ਸਮੇਂ ਲਈ ਹੀ ਆਉਂਦਾ ਹੈ ਪਰ ਇਸ ਦੇ ਬਹੁਤ ਸਾਰੇ ਗੁਣ ਹਨ। ਇਸ ‘ਚ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ ਅਤੇ ਵਿਟਾਮਿਨ ਮੌਜੂਦ ਹੁੰਦੇ ਹਨ। ਜਾਮਣ ਖਾਣ ਨਾਲ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ‘ਚ ਮੌਜੂਦ ਗਲੂਕੋਜ਼ ਲੂ ਲੱਗਣ ਤੋਂ ਬਚਾਉਂਦਾ ਹੈ। ਜਾਮਣ ‘ਚ ਮੌਜੂਦ ਆਇਰਨ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ। ਜਾਮਣ ਦੇ ਦਰੱਖ਼ਤ ਅੰਬ ਦੇ ਦਰੱਖਤਾਂ ਵਾਂਗ ਹੀ ਵੱਡੇ-ਵੱਡੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਜਾਮਣ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ…

Jamun fruit benefits
Jamun fruit benefits

ਅਕਸਰ ਮਾਨਸੂਨ ਦੇ ਮੌਸਮ ‘ਚ ਪੇਟ ਸੰਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਰੋਜ਼ਾਨਾ 5 ਤੋਂ 10 ਜਾਮਣ ਖਾਓ। ਇਨ੍ਹਾਂ ਨੂੰ ਖਾਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ।
ਡਾਇਬਿਟੀਜ਼ ਰੋਗੀਆਂ ਲਈ ਜਾਮਣ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਇਸ ਦੀਆਂ ਗਿਟਕਾਂ ਨੂੰ ਸੁਕਾਉਣ ਤੋਂ ਬਾਅਦ ਪੀਸ ਲਓ। ਇਸ ਪਾਊਡਰ ਦੀ ਰੋਜ਼ਾਨਾ ਵਰਤੋਂ ਨਾਲ ਡਾਇਬਿਟੀਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਜਾਂ ਖਰਾਬ ਖਾਣਾ ਖਾਣ ਨਾਲ ਦਸਤ ਦੀ ਸਮੱਸਿਆ ਹੋ ਜਾਂਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਜਾਮਣ ‘ਚ ਸੇਂਧਾ ਨਮਕ ਮਿਲਾ ਕੇ ਖਾਓ। ਇਸ ਨਾਲ ਕੁਝ ਸਮੇਂ ‘ਚ ਹੀ ਤੁਹਾਨੂੰ ਦਸਤ ਤੋਂ ਰਾਹਤ ਮਿਲ ਜਾਵੇਗੀ।
ਜਿਨ੍ਹਾਂ ਲੋਕਾਂ ਨੂੰ ਭੁੱਖ ਘੱਟ ਲੱਗਦੀ ਹੈ ਉਨ੍ਹਾਂ ਨੂੰ ਜਾਮਣ ਜ਼ਰੂਰ ਖਾਣੇ ਚਾਹੀਦੇ ਹਨ। ਸਿਰਕੇ ਅਤੇ ਜਾਮਣ ਦੀ ਇਕੱਠੇ ਵਰਤੋਂ ਕਰਨ ਨਾਲ ਭੁੱਖ ਵਧਦੀ ਹੈ।
ਪੱਥਰੀ ਦੀ ਸਮੱਸਿਆ ਇਨ੍ਹੀਂ ਦਿਨੀਂ ਆਮ ਸੁਣਨ ਨੂੰ ਮਿਲ ਰਹੀ ਹੈ। ਪੱਥਰੀ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਦਵਾਈਆਂ ਦੀ ਥਾਂ ‘ਤੇ ਜਾਮਣ ਖਾਓ। ਜਾਮਣ ਦੀਆਂ ਗਿਟਕਾਂ ਨੂੰ ਸੁਕਾਉਣ ਤੋਂ ਬਾਅਦ ਪੀਸ ਲਓ ਫਿਰ ਇਸ ਨੂੰ ਪਾਣੀ ਜਾਂ ਦਹੀਂ ਨਾਲ ਖਾਓ।
ਜਾਮਣ ‘ਚ ਪਾਲੀਫੇਨਾਲਸ ਵਰਗੇ ਤੱਤ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ, ਜੋ ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਨੂੰ ਰੋਕਣ ‘ਚ ਮਦਦ ਕਰਦੇ ਹਨ।
ਜਾਮਣ ਦੇ ਰਸ ‘ਚ ਸ਼ਹਿਦ, ਆਂਵਲਾ ਜਾਂ ਗੁਲਾਬ ਦੇ ਫੁੱਲਾਂ ਦਾ ਰਸ ਮਿਲਾ ਕੇ ਦਿਨ ‘ਚ 2 ਵਾਰ ਲਗਾਤਾਰ ਇਕ ਮਹੀਨੇ ਤਕ ਪੀਓ। ਇਕ ਮਹੀਨੇ ‘ਚ ਤੁਹਾਨੂੰ ਫਰਕ ਦਿਖਾਈ ਦੇਣ ਲੱਗੇਗਾ।
ਰੋਜ਼ਾਨਾ ਜਾਮਨ ਦੇ ਪਾਊਡਰ ਦਾ ਮੰਜਨ ਕਰਨ ਨਾਲ ਦੰਦਾਂ ਅਤੇ ਮਸੂੜਿਆਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

The post ਭੁੱਖ ਨਾ ਲੱਗਣ ਦੀ ਸਮੱਸਿਆ ਨੂੰ ਦੂਰ ਕਰਦੀ ਹੈ ਜਾਮਣ ! appeared first on Daily Post Punjabi.



Previous Post Next Post

Contact Form