ਟਰੰਪ ਦੀ ਰੈਲੀ ‘ਚ ਸ਼ਾਮਿਲ ਹੋਇਆ ਪੱਤਰਕਾਰ ਨਿਕਲਿਆ ਕੋਰੋਨਾ ਪਾਜ਼ੀਟਿਵ

Trump Tulsa rally journalist: ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਿਛਲੇ ਹਫਤੇ ਟੁਲਸਾ ਵਿੱਚ ਹੋਈ ਰੈਲੀ ਵਿੱਚ ਸ਼ਾਮਿਲ ਹੋਣ ਵਾਲਾ ਇੱਕ ਪੱਤਰਕਾਰ ਕੋਰੋਨਾ ਤੋਂ ਸੰਕਰਮਿਤ ਪਾਇਆ ਗਿਆ ਹੈ । ਪੱਤਰਕਾਰ ਨੇ ਖੁਦ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੈ । ਓਕਲਾਹੋਮਾ ਵਾਚ ਦੇ ਪੱਤਰਕਾਰ ਪਾਲ ਮੋਨਿਸ ਨੇ ਦੱਸਿਆ ਕਿ ਉਸਨੂੰ ਸ਼ੁੱਕਰਵਾਰ ਨੂੰ ਆਪਣੇ ਪਾਜ਼ੀਟਿਵ ਹੋਣ ਬਾਰੇ ਜਾਣਕਾਰੀ ਮਿਲੀ ।

ਮੋਨੀਸ ਨੇ ਟਵੀਟ ਕੀਤਾ, “ਮੈਂ ਹੈਰਾਨ ਹਾਂ । ਮੇਰੇ ਵਿੱਚ ਅਜੇ ਤੱਕ ਕੋਈ ਲੱਛਣ ਨਹੀਂ ਹਨ ਅਤੇ ਮੈਂ ਠੀਕ ਮਹਿਸੂਸ ਕਰਦਾ ਹਾਂ। ਇੱਥੋਂ ਤੱਕ ਕਿ ਅੱਜ ਸਵੇਰੇ ਮੈਂ ਪੰਜ ਮੀਲ ਤੱਕ ਦੌੜਿਆ ।” ਮੋਨੀਸ ਨੇ ਕਿਹਾ ਕਿ ਉਹ ਸ਼ਨੀਵਾਰ ਨੂੰ ਬੀ.ਓ.ਕੇ ਸੈਂਟਰ ਵਿਖੇ ਕਰੀਬ ਛੇ ਘੰਟੇ ਰੈਲੀ ਵਿੱਚ ਸ਼ਾਮਿਲ ਰਿਹਾ ਅਤੇ ਉਸਨੇ ਮਾਸਕ ਵੀ ਪਾਇਆ  ਸੀ ਅਤੇ ਸਮਾਜਿਕ ਦੂਰੀਆਂ ਦਾ ਵੀ ਪਾਲਣ ਕੀਤਾ ਸੀ । ਉਹ ਸਿਰਫ਼ ਕੁਝ ਖਾਣ ਪੀਣ ਲਈ ਭੀੜ ਵਿੱਚ ਸ਼ਾਮਿਲ ਹੋਇਆ ਸੀ। ਉਸਨੇ ਦੱਸਿਆ ਕਿ ਇਸ ਦੌਰਾਨ ਉਹ ਰਾਸ਼ਟਰਪਤੀ ਦੇ ਨੇੜੇ ਨਹੀਂ ਆਇਆ ।

Trump Tulsa rally journalist
Trump Tulsa rally journalist

ਇਸ ਸਬੰਧੀ ਓਕਲਾਹੋਮਾ ਸਿਟੀ-ਕਾਉਂਟੀ ਸਿਹਤ ਵਿਭਾਗ ਦੇ ਮਹਾਂਮਾਰੀ ਵਿਗਿਆਨੀ ਨੇ ਦੱਸਿਆ ਕਿ ਇਹ ਨਿਰਧਾਰਤ ਕਰਨਾ ਮੁਸ਼ਕਲ ਹੈ ਕਿ ਉਹ ਰੈਲੀ ਵਿੱਚ ਕੋਰੋਨਾ ਵਾਇਰਸ ਦੇ ਸੰਪਰਕ ਵਿੱਚ ਆਇਆ ਸੀ ਜਾਂ ਨਹੀਂ।  ਮੋਨੀਸ ਨੇ ਕਿਹਾ, “ਮੈਂ ਵਿਸ਼ਵਾਸ ਨਾਲ ਇਹ ਨਹੀਂ ਕਹਿ ਸਕਦਾ ਕਿ ਰੈਲੀ ਵਿੱਚ ਮੈਂ ਕੋਰੋਨਾ ਵਾਇਰਸ ਦੇ ਸੰਪਰਕ ਵਿੱਚ ਆਇਆ ਹਾਂ।”

Trump Tulsa rally journalist

ਗੌਰਤਲਬ ਹੈ ਕਿ ਟਰੰਪ ਦੀ ਮੁਹਿੰਮ ਦੇ ਛੇ ਕਰਮਚਾਰੀ ਅਤੇ ਓਕਲਾਹੋਮਾ ਰੈਲੀ ਲਈ ਕੰਮ ਕਰ ਰਹੇ ਸੀਕਰੇਟ ਸਰਵਿਸ ਦੇ ਦੋ ਮੈਂਬਰ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ । ਓਕਲਾਹੋਮਾ ਵਿੱਚ ਪਿਛਲੇ ਹਫ਼ਤੇ ਕੋਵਿਡ -19 ਦੇ ਮਾਮਲਿਆਂ ਵਿੱਚ ਹਰ ਰੋਜ਼ ਵਾਧਾ ਹੋਇਆ ਹੈ। 

The post ਟਰੰਪ ਦੀ ਰੈਲੀ ‘ਚ ਸ਼ਾਮਿਲ ਹੋਇਆ ਪੱਤਰਕਾਰ ਨਿਕਲਿਆ ਕੋਰੋਨਾ ਪਾਜ਼ੀਟਿਵ appeared first on Daily Post Punjabi.



source https://dailypost.in/news/international/trump-tulsa-rally-journalist/
Previous Post Next Post

Contact Form