ਇਨ੍ਹਾਂ ਗੱਲਾਂ ਤੋਂ ਪਰੇਸ਼ਾਨ ਰਹਿੰਦੇ ਸੀ ਸੁਸ਼ਾਂਤ ਸਿੰਘ , ਦੋਸਤ ਨੇ ਕੀਤੇ ਅਦਾਕਾਰ ਬਾਰੇ ਅਹਿਮ ਖੁਲਾਸੇ

sushant case bandra police:ਅਦਾਕਾਰ ਸੁਸਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਦੇਸ਼ਭਰ ਵਿੱਚ ਗਮ ਦਾ ਮਾਹੌਲ ਹੈ। ਸੁਸਾਂਤ ਦੇ ਜਾਣ ਦੇ 14 ਦਿਨ ਬਾਅਦ ਵੀ ਲੋਕਾਂ ਨੂੰ ਉਨ੍ਹਾਂ ਦੇ ਦੁਨੀਆ ਵਿੱਚ ਨਾ ਹੋਣ ਤੇ ਵਿਸ਼ਵਾਸ ਨਹੀਂ ਹੋ ਰਿਹਾ ਹੈ।ਕਈ ਤਰ੍ਹਾਂ ਦੀਆਂ ਗੱਲਾਂ ਉਨ੍ਹਾਂ ਦੇ ਖੁਦਕੁਸ਼ੀ ਦੇ ਬਾਰੇ ਵਿੱਚ ਕਹੀਆਂ ਜਾ ਰਹੀਆਂ ਹਨ।ਹਾਲਾਂਕਿ ਮੁੰਬਈ ਪੁਲਿਸ ਵੀ ਸੁਸ਼ਾਂਤ ਦੀ ਮੌਤ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਲੱਗੀ ਹੋਈ ਹੈ।ਖਬਰਾਂ ਅਨੁਸਾਰ ਮੁੰਬਈ ਸਥਿਤ ਬਾਂਦਰਾ ਦੀ ਪੁਲਿਸ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਕੇਸ ਵਿੱਚ ਪਾਇਆ ਹੈ ਕਿ ਉਹ ਪਿਛਲੇ ਕੁੱਝ ਮਹੀਨਿਆਂ ਤੋਂ ਡਿਪ੍ਰੈਸ਼ਨ ਵਿੱਚ ਸੀ ਅਤੇ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਕੁੱਝ ਲੋਕ ਉਨ੍ਹਾਂ ਦੀ ਇਮੇਜ, ਕਰੀਅਰ ਅਤੇ ਵੱਕਾਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

sushant case bandra police

ਆਲੋਚਨਾ ਦਾ ਦਿਮਾਗ ਤੇ ਪਿਆ ਬੁਰਾ ਅਸਰ-ਤੁਹਾਨੂੰ ਦੱਸ ਦੇਈਏ ਕਿ ਬਾਂਦਰਾ ਪੁਲਿਸ ਨੇ ਹੁਣ 28  ਲੋਕਾਂ ਦੀ ਸਟੇਟਮੈਂਟ ਰਿਕਾਰਡ ਕਰ ਲਏ ਹਨ।ਇਸ ਵਿੱਚ ਸੁਸਾਂਤ ਦੇ ਕਰੀਬੀ ਦੋਸਤ,ਪਰਿਵਾਰ ਦੇ ਮੈਂਬਰ ਅਤੇ ਉਨ੍ਹਾਂ ਦੀ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਕੁੱਝ ਲੋਕ ਸ਼ਾਮਿਲ ਹਨ।

ਖਬਰਾਂ ਅਨੁਸਾਰ ਸੁਸਾਂਤ ਦੇ ਕਰੀਬੀ ਦੋਸਤ ਦੇ ਸਟੇਟਮੈਂਟ ਤੋਂ ਪਤਾ ਚਲਿਆ ਹੈ ਕਿ ਉਹ ਪਿਛਲੇ ਕੁੱਝ ਮਹੀਨਿਆਂ ਤੋਂ ਦਿਮਾਗੀ ਤੌਰ ਤੇ ਪਰੇਸ਼ਾਨ ਚਲ ਰਹੇ ਸੀ ਅਤੇ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਕੁੱਝ ਲੋਕ ਉਨ੍ਹਾਂ ਦਾ ਪ੍ਰੋਫੈਸ਼ਨਲ ਕਰੀਅਰ ਬਰਬਾਦ ਕਰਨ ਦੇ ਲਈ ਉਸ ਦਾ ਦਿਮਾਗ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਿੱਚ ਲੱਗੇ ਹਨ।ਉਨ੍ਹਾਂ ਦੇ ਬਾਰੇ ਵਿੱਚ ਅਖਬਾਰਾਂ ਅਤੇ ਵੈੱਬਸਾਈਟਸ ਤੇ ਛੱਪਣ ਵਾਲੀ ਖਬਰਾਂ ਤੋਂ ਵੀ ਪਰੇਸ਼ਾਨ ਹੋ ਜਾਂਦੇ ਸੀ ਅਤੇ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ਆਲੋਚਨਾ ਕਰਨ ਵਾਲੀ ਹਰ ਸਟੋਰੀ ਅਤੇ ਰਿਪੋਰਟ ਉਨ੍ਹਾਂ ਦੇ ਖਿਲਾਫ ਹੈ।ਇਸਦੇ ਕਾਰਨ ਤੋਂ ਉਨ੍ਹਾਂ ਦੀ ਮੈਂਟਲ ਹੈਲਥ ਤੇ ਕਾਫੀ ਅਸਰ ਪਿਆ ਸੀ।

ਹਾਲ ਹੀ ਵਿੱਚ ਯਸ਼ਰਾਜ ਫਿਲਮਜ਼ ਦੀ ਕਾਸਟਿੰਗ ਡਾਇਰੈਕਟਰ ਸ਼ਾਨੂ ਸ਼ਰਮਾ ਦੀ ਸਟੇਟਮੈਂਟ ਰਿਕਾਰਡ ਕੀਤੀ ਗਈ ਸੀ। ਸ਼ਾਨੂ ਸ਼ਰਮਾ ਉਨ੍ਹਾਂ ਅਦਾਕਾਰਾਂ ਨੂੰ ਸੰਭਾਲਦੀ ਹੈ।ਜੋ ਯਸ਼ ਰਾਜ ਫਿਲਮਜ਼ ਦੇ ਨਾਲ ਕਾਨਟ੍ਰੈਕਟ ਸਾਈਨ ਕਰਦੇ ਹਨ।ਸੁਸ਼ਾਂਤ ਨੇ ਵੀ ਯਸ਼ਰਾਜ ਨਾਲ ਫਿਲਮ ਸਾਈਨ ਕੀਤੀ ਸੀ ਅਤੇ ਇਸਦੇ ਲਈ ਸ਼ਾਨੂ ਉਨ੍ਹਾਂ ਨਾਲ ਜੁੜੀ ਹੋਈ ਸੀ। ਪੁਲਿਸ ਦੇ ਸੂਤਰ ਨੇ ਦੱਸਿਆ ਕਿ ਫਿਲਮ ਪਾਣੀ ਦੇ ਲਈ ਸੁਸ਼ਾਂਤ ਨੂੰ ਯਸ਼ਰਾਜ ਨੇ ਸਾਈਨ ਕੀਤਾ ਸੀ।ਇਸ ਫਿਲਮ ਨੂੰ ਸ਼ੇਖਰ ਕਪੂਰ ਡਾਇਰੈਕਟ ਕਰ ਰਹੇ ਸਨ।ਹਾਲਾਂਕਿ ਕ੍ਰਿਏਟਿਵ ਕੰਟੈਂਟ ਨੂੰ ਲੈ ਕੇ ਕੁੱਝ ਕਹਾ-ਸੁਣੀ ਦੇ ਚਲਦੇ ਇਹ ਫਿਲਮ ਨਹੀਂ ਬਣ ਪਾਈ ਸੀ।

sushant case bandra police

The post ਇਨ੍ਹਾਂ ਗੱਲਾਂ ਤੋਂ ਪਰੇਸ਼ਾਨ ਰਹਿੰਦੇ ਸੀ ਸੁਸ਼ਾਂਤ ਸਿੰਘ , ਦੋਸਤ ਨੇ ਕੀਤੇ ਅਦਾਕਾਰ ਬਾਰੇ ਅਹਿਮ ਖੁਲਾਸੇ appeared first on Daily Post Punjabi.



Previous Post Next Post

Contact Form