4.1 magnitude earthquakes strike: ਭਾਰਤ ਦੇ ਕਈ ਰਾਜਾਂ ਵਿੱਚ ਭੂਚਾਲ ਦੇ ਝਟਕੇ ਆਉਣ ਦਾ ਸਿਲਸਿਲਾ ਜਾਰੀ ਹੈ । ਐਤਵਾਰ ਸਵੇਰੇ ਯਾਨੀ ਕਿ ਅੱਜ ਅੰਡੇਮਾਨ ਅਤੇ ਨਿਕੋਬਾਰ ਦੇ ਦਿਗਲੀਪੁਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਨੈਸ਼ਨਲ ਆਫ਼ ਸਿਸਮੋਲੋਜੀ ਅਨੁਸਾਰ ਭੂਚਾਲ ਦੇ ਝਟਕੇ ਸਵੇਰੇ 8.56 ਵਜੇ ਮਹਿਸੂਸ ਕੀਤੇ ਗਏ । ਕੇਂਦਰ ਨੇ ਦੱਸਿਆ ਕਿ ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 4.1 ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੇਸ਼ ਦੇ ਕਈ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। 25 ਜੂਨ ਨੂੰ ਦੁਪਹਿਰ 3.48 ਵਜੇ ਤ੍ਰਿਪੁਰਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਇਸਦਾ ਕੇਂਦਰ ਧਰਮਨਗਰ ਵਿੱਚ ਸੀ ਜੋ ਕਿ ਤ੍ਰਿਪੁਰਾ ਤੋਂ 63 ਕਿਲੋਮੀਟਰ ਉੱਤਰ ਪੂਰਬ ਵਿੱਚ ਹੈ। ਉਸੇ ਸਮੇਂ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 2.8 ਸੀ।

ਉੱਥੇ ਹੀ, 25 ਜੂਨ ਨੂੰ ਮਿਜ਼ੋਰਮ ਵੀ ਭੂਚਾਲ ਨਾਲ ਕੰਬ ਗਿਆ ਸੀ । ਇਹ ਲਗਾਤਾਰ ਚੌਥਾ ਦਿਨ ਸੀ ਜਦੋਂ ਰਾਜ ਵਿੱਚ ਭੂਚਾਲ ਆਇਆ । ਮਿਜ਼ੋਰਮ ਵਿੱਚ ਦੇਰ ਰਾਤ 1: 14 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ । ਭੂਚਾਲ ਵਿਗਿਆਨ ਕੇਂਦਰ (ਐਨਸੀਐਸ) ਨੇ ਦੱਸਿਆ ਸੀ ਕਿ ਮਿਜ਼ੋਰਮ ਵਿੱਚ ਚੰਪਫਾਈ ਤੋਂ 21 ਕਿਲੋਮੀਟਰ ਦੱਖਣ ਵਿੱਚ ਰਿਕਟਰ ਪੈਮਾਨੇ ‘ਤੇ 4.5 ਤੀਬਰਤਾ ਦਾ ਭੂਚਾਲ ਆਇਆ ਸੀ।
The post ਅੰਡੇਮਾਨ ਤੇ ਨਿਕੋਬਾਰ ‘ਚ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ ਤੀਬਰਤਾ 4.1 appeared first on Daily Post Punjabi.