ਰਾਸ਼ਨ ਵੰਡ ‘ਚ ਹੋਏ ਘਪਲੇ ਸਬੰਧੀ ਭਾਜਪਾ ਨੇ ਸੀ.ਬੀ.ਆਈ ਜਾਂਚ ਦੀ ਕੀਤੀ ਮੰਗ

BJP scam ration distribution: ਪੰਜਾਬ ਦੀ ਭਾਜਪਾ ਪਾਰਟੀ ਦੇ ਬੁਲਾਰੇ ਅਨਿਲ ਸਰੀਨ ਦੀ ਅਗਵਾਈ ਤਹਿਤ ਲੁਧਿਆਣਾ ਦੇ ਭਾਜਪਾ ਦਫਤਰ ‘ਚ ਸੰਮੇਲਨ ਹੋਇਆ, ਜਿੱਥੇ ਸੂਬੇ ਦੇ ਖੁਰਾਕ ਸਪਲਾਈ ਵਿਭਾਗ ਦੀ ਜਨਤਕ ਵੰਡ ਪ੍ਰਣਾਲੀ ‘ਚ ਹੋਏ ਘਪਲੇ ਦਾ ਮਾਮਲਾ ਉਜਾਗਰ ਕੀਤਾ ਗਿਆ। ਇੱਥੇ ਭਾਜਪਾ ਨੇਤਾਵਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਲੋੜਵੰਦਾਂ ਪਰਿਵਾਰਾਂ ਲਈ ਭੇਜੇ ਗਏ ਰਾਸ਼ਨ ਦੀ ਵੰਡ ‘ਚ ਹੋਈਆਂ ਬੇਨਿਯਮੀਆਂ ਕਾਰਨ ਇਸ ਮਾਮਲੇ ਦੀ ਸੀ.ਬੀ.ਆਈ ਦੀ ਜਾਂਚ ਹੋਣੀ ਚਾਹੀਦੀ ਹੈ। ਦੱਸ ਦੇਈਏ ਕਿ ਕੋਰਨਾ ਕਾਲ ‘ਚ ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਦਾਇਰੇ ‘ਚ ਆਉਣ ਵਾਲੇ ਪੰਜਾਬ ਦੇ 1.41 ਕਰੋੜ ਜਰੂਰਤਮੰਦਾਂ ਲਈ ਅਨਾਜ ਭੇਜਿਆ ਗਿਆ ਸੀ, ਜੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਇਹ ਅਨਾਜ ਜਨਤਕ ਵੰਡ ਪ੍ਰਣਾਲੀ ‘ਚ ਘਪਲੇ ਦੌਰਾਨ ਖੁਰਦ-ਬੁਰਦ ਕਰ ਦਿੱਤਾ ਗਿਆ ਹੈ।

BJP scam ration distribution

ਸੰਮੇਲਨ ਦੌਰਾਨ ਗੱਲਬਾਤ ਕਰਦੇ ਹੋਏ ਸਰੀਨ ਨੇ ਦੱਸਿਆ ਕਿ ਭਾਜਪਾ ਨੇ ਲੁਧਿਆਣਾ ਕੇਂਦਰੀ ਹਲਕੇ ‘ਚ ਜਾਂਚ ਕੀਤੀ ਸੀ, ਜਿੱਥੇ ਬਹੁਤ ਸਾਰੇ ਨਕਲੀ ਰਾਸ਼ਨ ਕਾਰਡ ਮਿਲੇ। ਇਸ ਤੋਂ ਇਲਾਵਾ ਇੱਥੇ ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ, ਜਿਨ੍ਹਾਂ ‘ਚ ਕਾਰਡ ਧਾਰਕਾਂ ਦੀ ਮੌਤ ਹੋ ਚੁੱਕੀ ਹੈ ਜਾਂ ਫਿਰ ਜਿਸ ਦਾ ਕਾਰਡ ਬਣਿਆ ਹੈ ਪਰ ਉਸ ਨੂੰ ਪਤਾ ਹੀ ਨਹੀਂ। ਫਿਰ ਵੀ ਉਸ ਦੇ ਨਾਂ ‘ਤੇ ਆਟਾ, ਦਾਲ ਯੋਜਨਾ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਰਾਸ਼ਨ ਵੰਡਿਆ ਗਿਆ।

BJP scam ration distribution
BJP scam ration distribution

ਜ਼ਿਲਾ ਭਾਜਪਾ ਦਫਤਰ ‘ਚ ਹੋਏ ਸੰਮੇਲਨ ਦੌਰਾਨ ਜ਼ਿਲਾ ਭਾਜਪਾ ਪ੍ਰਧਾਨ ਪੁਸ਼ਪਿੰਦਰ ਸਿੰਘਲ, ਪੰਜਾਬ ਭਾਜਪਾ ਕੈਸ਼ੀਅਰ ਗੁਰਦੇਵ ਸ਼ਰਮਾ ਦੇਬੀ,ਪੰਜਾਬ ਮਹਾਮੰਤਰੀ ਜੀਵਨ ਗੁਪਤਾ, ਸੁਨੀਲ ਮੌਦਗਿਲ, ਰਵਿੰਦਰ ਅਰੋੜਾ ਵੀ ਪਹੁੰਚੇ। ਭਾਜਪਾ ਪ੍ਰਧਾਨ ਸਰੀਨ ਦੱਸਿਆ ਹੈ ਕਿ ਇਸ ਸਬੰਧੀ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਘੋਟਾਲੇ ਦੀ ਪੂਰੀ ਜਾਂਚ ਕਰਨ ਦੀ ਮੰਗ ਕੀਤੀ ਹੈ।

The post ਰਾਸ਼ਨ ਵੰਡ ‘ਚ ਹੋਏ ਘਪਲੇ ਸਬੰਧੀ ਭਾਜਪਾ ਨੇ ਸੀ.ਬੀ.ਆਈ ਜਾਂਚ ਦੀ ਕੀਤੀ ਮੰਗ appeared first on Daily Post Punjabi.



source https://dailypost.in/news/punjab/malwa/bjp-scam-ration-distribution/
Previous Post Next Post

Contact Form