ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੈ ਦਲੀਏ ਦਾ ਸੇਵਨ !

Porridge benefits: ਦਲੀਆ ਲੋਕਾਂ ਨੂੰ ਵੀ ਫਿੱਟ ਰੱਖਣ ‘ਚ ਬਹੁਤ ਮਦਦ ਕਰਦਾ ਹੈ। ਇਸ ‘ਚ ਕਈ ਅਜਿਹੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਾਡੇ ਸਰੀਰ ‘ਚੋਂ ਵਾਧੂ ਚਰਬੀ ਨੂੰ ਘੱਟ ਕਰ ਕੇ ਸਾਡੇ ਸਰੀਰ ‘ਚ ਕੋਲੈਸਟਰੋਲ ਦਾ ਪੱਧਰ ਬਣਾਈ ਰੱਖਦੇ ਹਨ। ਦਲੀਆ ਖਾਣ ਨਾਲ ਪੂਰਾ ਦਿਨ ਸਰੀਰ ‘ਚ ਊਰਜਾ ਬਣੀ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਦਲੀਆ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।ਆਓ ਜਾਣਦੇ ਹਾਂ ਰੋਜ਼ਾਨਾ ਦਲੀਆ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ…

Porridge benefits
Porridge benefits
  • ਜਿਹੜੇ ਲੋਕ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਰੋਜ਼ ਰਾਤ ਨੂੰ ਸਿਰਫ ਦਲੀਆ ਖਾਣਾ ਚਾਹੀਦਾ ਹੈ। ਇਕ ਕੋਲੀ ਪਤਲਾ ਦਲੀਆ ਤੁਹਾਡੀ ਭੁੱਖ ਮਿਟਾਉਣ ਦੇ ਨਾਲ-ਨਾਲ ਪਾਚਨ ਸ਼ਕਤੀ ਵੀ ਠੀਕ ਰੱਖਦਾ ਹੈ। ਦਲੀਏ ‘ਚ ਫਾਈਬਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਭਾਰ ਘਟਾਉਣ ‘ਚ ਮਦਦ ਕਰਦਾ ਹੈ।
  • ਦਲੀਆ ਊਰਜਾ ਦਾ ਬਿਹਤਰੀਨ ਸਰੋਤ ਹੈ। ਇਹ ਕਿਸੇ ਵੀ ਮਸਾਲੇਦਾਰ ਸੁਆਦੀ ਖਾਣੇ ਦੀ ਥਾਂ ਤੁਹਾਨੂੰ ਦੁਗਣੀ ਊਰਜਾ ਪ੍ਰਦਾਨ ਕਰਦਾ ਹੈ। ਇਸ ਦੇ ਇਲਾਵਾ ਇਹ ਸਰੀਰ ‘ਚ ਜ਼ਿਆਦਾ ਕੋਲੈਸਟਰੋਲ ਨਹੀਂ ਜੰਮਣ ਦਿੰਦਾ।
  • ਡਾਇਬਿਟੀਜ਼ ਰੋਗੀਆਂ ਲਈ ਦਲੀਆ ਖਾਣਾ ਚੰਗਾ ਹੁੰਦਾ ਹੈ। ਇਸ ‘ਚ ਮੌਜੂਦ ਮੈਗਨੀਜ ਡਾਇਬੀਟੀਜ਼ ਕੰਟਰੋਲ ਕਰਨ ‘ਚ ਮਦਦ ਕਰਦੇ ਹਨ।
  • ਦਲੀਆ ਖਾਣ ਨਾਲ ਪਾਚਨ ਪ੍ਰਣਾਲੀ ਬਿਹਤਰ ਤਰੀਕੇ ਨਾਲ ਕੰਮ ਕਰਦੀ ਹੈ। ਇਸ ‘ਚ ਮੌਜੂਦ ਫਾਈਬਰ ਪੇਟ ਸੰਬੰਧੀ ਕਈ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ।
  • ਰੋਜ਼ਾਨਾ ਦਲੀਏ ਦੀ ਵਰਤੋਂ ਕਰਨ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਦਲੀਆ ਹਾਈ ਬਲੱਡ ਪ੍ਰੈਸ਼ਰ ਨੂੰ 21 ਪ੍ਰਤੀਸ਼ਤ ਤਕ ਘੱਟ ਕਰਦਾ ਹੈ।
  • ਜੇ ਤੁਸੀਂ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਰੋਜ਼ਾਨਾ 1 ਕੋਲੀ ਦਲੀਏ ਦੀ ਵਰਤੋਂ ਕਰੋ। ਇਸ ‘ਚ ਭਰਪੂਰ ਮਾਤਰਾ ‘ਚ ਫਾਈਬਰ ਮੌਜੂਦ ਹੁੰਦਾ ਹੈ ਜੋ ਪਾਚਨ ਨੂੰ ਠੀਕ ਕਰਨ ‘ਚ ਮਦਦ ਕਰਦਾ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
  • ਦਲੀਆ ‘ਚ ਫਾਈਬਰ ਮੌਜੂਦ ਹੁੰਦਾ ਹੈ ਜੋ ਬ੍ਰੈਸਟ ਕੈਂਸਰ ਨਾਲ ਲੜਣ ‘ਚ ਮਦਦ ਕਰਦਾ ਹੈ। ਔਰਤਾਂ ਨੂੰ ਖਾਸਤੌਰ ‘ਤੇ ਦਲੀਏ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਨਾਲ ਬ੍ਰੈਸਟ ਕੈਂਸਰ ਦਾ ਖਤਰਾ ਨਹੀਂ ਰਹਿੰਦਾ।

The post ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੈ ਦਲੀਏ ਦਾ ਸੇਵਨ ! appeared first on Daily Post Punjabi.



Previous Post Next Post

Contact Form