Massive Phishing Attack Expected: ਨਵੀਂ ਦਿੱਲੀ: ਦੁਨੀਆ ਭਰ ਵਿੱਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੇ ਵਿਚਕਾਰ ਹੁਣ ਸਾਈਬਰ ਹਮਲਾਵਰ ਇੱਕ ਵੱਡੇ ਵਰਚੁਅਲ ਹਮਲੇ ਦੀ ਸਾਜਿਸ਼ ਰਚ ਰਹੇ ਹਨ। ਸਾਈਬਰ ਹਮਲਾਵਰ ਕੋਰੋਨਾ ਮਹਾਮਾਰੀ ਦੇ ਆੜ ਵਿੱਚ ਤੁਹਾਡੀ ਨਿੱਜੀ ਅਤੇ ਵਿੱਤੀ ਜਾਣਕਾਰੀ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੋਰੋਨਾ ਦੀ ਆੜ ਵਿੱਚ ਸਾਈਬਰ ਹਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ (CERT-in) ਨੇ ਟਵੀਟ ਕਰਦਿਆਂ ਕਿਹਾ ਕਿ ਅੱਜ ਤੋਂ ਈ-ਮੇਲ ਰਾਹੀਂ ਸਾਈਬਰ ਹਮਲਾਵਰ ਧੋਖਾਧੜੀ ਸ਼ੁਰੂ ਕਰ ਸਕਦੇ ਹਨ। ਦੱਸਿਆ ਗਿਆ ਹੈ ਕਿ ਇਹ ਸ਼ੱਕੀ ਮੇਲ ਸਰਕਾਰ ਦੇ ਨਾਮ ਵਾਲੀ ਈ-ਮੇਲ ਆਈਡੀ ncov2019@gov.in ਤੋਂ ਭੇਜੀ ਜਾ ਸਕਦੀ ਹੈ।
ਦਰਅਸਲ, ਭਾਰਤ ਵਿੱਚ ਸਾਈਬਰ ਸੁਰੱਖਿਆ ਦੀ ਜਿੰਮੇਦਾਰੀ ਸੰਭਾਲ ਰਹੀ CERT-In ਨੇ ਦੱਸਿਆ ਹੈ ਕਿ ਸਾਈਬਰ ਹਮਲਾਵਰ ਕੋਰੋਨਾ ਮਹਾਂਮਾਰੀ ਵਿਚਾਲੇ ਇੱਕ ਵੱਡਾ ਸਾਈਬਰ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਹਮਲਾ ਅੱਜ ਤੋਂ ਹੀ ਸ਼ੁਰੂ ਹੋ ਸਕਦਾ ਹੈ। ਇਹ ਹਮਲੇ ਸਰਕਾਰੀ ਏਜੰਸੀਆਂ, ਵਿਭਾਗਾਂ ਅਤੇ ਵਪਾਰਕ ਸੰਸਥਾਵਾਂ ਬਣ ਕੇ ਸਰਕਾਰ ਤੋਂ ਵਿੱਤੀ ਸਹਾਇਤਾ ਦੀ ਭਾਲ ਵਿੱਚ ਈ-ਮੇਲ ਰਾਹੀਂ ਕੀਤੇ ਜਾ ਸਕਦੇ ਹਨ । ਹਮਲਾਵਰ ਸਥਾਨਕ ਅਧਿਕਾਰੀ ਬਣ ਕੇ ਫਰਜ਼ੀ ਮੇਲ ਭੇਜ ਸਕਦੇ ਹਨ ਜਿਨ੍ਹਾਂ ਨੂੰ ਸਰਕਾਰ ਦੁਆਰਾ ਫੰਡ ਪ੍ਰਾਪਤ ਕੋਵਿਡ -19 ਸਹਿਯੋਗੀ ਸੇਵਾਵਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ।
ਫਿਸ਼ਿੰਗ ਹਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਹ ਇਕ ਅਸਲ ਵੈੱਬਸਾਈਟ ਦੀ ਤਰ੍ਹਾਂ ਜਾਪਦਾ ਹੈ ਅਤੇ ਲੋਕਾਂ ਨੂੰ ਆਪਣੀ ਵੱਲੋਂ ਮੇਲ ਅਤੇ ਟੈਕਸਟ ਸੁਨੇਹੇ ਖੋਲ੍ਹਣ ਲਈ ਆਕਰਸ਼ਤ ਕਰਦਾ ਹੈ। ਇਹ ਵੈਬਸਾਈਟ ਲਿੰਕਾਂ ਵਿੱਚ ਇੱਕ ਵਾਇਰਸ ਹੁੰਦਾ ਹੈ, ਜਿਸਨੂੰ ਕਲਿਕ ਕਰਦਿਆਂ ਹੀ ਉਪਭੋਗਤਾ ਦੇ ਸਿਸਟਮ ਵਿੱਚ ਆ ਜਾਂਦਾ ਹੈ, ਜਾਂ ਸਿਸਟਮ ਫ੍ਰੀਜ਼ ਹੋ ਜਾਂਦਾ ਹੈ ਜਾਂ ਤੁਹਾਡੀ ਜਰੂਰੀ ਜਾਣਕਾਰੀ ਹੈਕਰ ਤੱਕ ਪਹੁੰਚ ਜਾਂਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਜੇ ਤੁਸੀਂ ਇਸ ਲਿੰਕ ਨੂੰ ਖੋਲ੍ਹਦੇ ਹੋ, ਤਾਂ ਹੈਕਰ ਤੁਹਾਡੀ ਜਾਣਕਾਰੀ ਨੂੰ ਆਸਾਨੀ ਨਾਲ ਚੋਰੀ ਕਰ ਸਕਦੇ ਹਨ। ਸਰਕਾਰ ਵੱਲੋਂ ਇਹ ਦੱਸਿਆ ਗਿਆ ਹੈ ਕਿ ਸਾਈਬਰ ਹਮਲਾਵਰਾਂ ਨੂੰ 20 ਲੱਖ ਤੋਂ ਵੱਧ ਲੋਕਾਂ ਦੇ ਨਿੱਜੀ ਈਮੇਲ ਆਈਡੀ ਹੋਣ ਦਾ ਸ਼ੱਕ ਹੈ । ਠੱਗਾਂ ਦੇ ਈ-ਮੇਲ ‘ਦਿੱਲੀ, ਮੁੰਬਈ, ਹੈਦਰਾਬਾਦ, ਚੇਨਈ ਅਤੇ ਅਹਿਮਦਾਬਾਦ ਦੇ ਸਾਰੇ ਨਿਵਾਸੀਆਂ ਲਈ ਮੁਫਤ ਕੋਵਿਡ -19 ਟੈਸਟਿੰਗ’ ਦੇ ਥੀਮ ਨਾਲ ਤਿਆਰ ਕੀਤਾ ਗਿਆ ਹੈ । ਅਜਿਹੀ ਸਥਿਤੀ ਵਿੱਚ ਕੋਈ ਵੀ ਮੇਲ ਖੋਲ੍ਹਣ ਵੇਲੇ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
The post ਕੋਰੋਨਾ ਦੀ ਆੜ ‘ਚ ਵੱਡੇ ਸਾਈਬਰ ਹਮਲੇ ਦੀ ਸਾਜ਼ਿਸ਼ ‘ਚ ਹੈਕਰਸ, ਕੇਂਦਰ ਨੇ ਜਾਰੀ ਕੀਤੀ ਚੇਤਾਵਨੀ appeared first on Daily Post Punjabi.