ਵਿਵਾਦਾਂ ਵਿੱਚ ਚਲ ਰਹੇ ਸੋਨੂ ਨਿਗਮ ਦੀ ਜਾਣੋ ਸੰਘਰਸ਼ ਦੀ ਕਹਾਣੀ,ਕਿਸ ਤਰ੍ਹਾਂ ਬਣਾਇਆ ਇੰਡਸਟਰੀ ਵਿੱਚ ਵੱਡਾ ਨਾਮ

Sonu nigam struggle days:ਸਿੰਗਰ ਸੋਨੂ ਨਿਗਮ ਦੀ ਸੁਰੀਲੀ ਆਵਾਜ ਦਾ ਹਰ ਕੋਈ ਦੀਵਾਨਾ ਹੈ।ਉਨ੍ਹਾਂ ਦੀ ਆਵਾਜ ਵਿੱਚ ਅਜਿਹੀ ਮਿਠਾਸ ਹੈ ਕਿ ਜੋ ਉਨ੍ਹਾਂ ਨੇ ਸੁਣਦਾ ਹੈ ਤਾਂ ਬਸ ਸੁਣਦਾ ਰਹਿ ਜਾਂਦਾ ਹੈ।ਸਿੰਗਰ ਨੇ ਸੰਦੇਸ਼ੇ ਆਤੇ ਹੈਂ ਗਾ ਕੇ ਸਾਰਿਆਂ ਨੂੰ ਰੁਲਾਇਆ ਤਾਂ ਕਦੇ ਸੂਰਜ ਹੂਆ ਮੱਧਮ ਗਾ ਕੇ ਪਿਆਰ ਕਰਨਾ ਸਿਖਾਇਆ।ਸੋਨੂ ਨੇ ਆਪਣੀ ਸਿੰਗਿੰਗ ਤੋਂ ਉਹ ਨਾਮ ਕਮਾਇਆ ਜੋ ਘੱਟ ਹੀ ਕਲਾਕਾਰ ਕਰ ਪਾਉਂਦੇ ਹਨ।ਪਰ ਜਿਹੜੇ ਸੋਨੂ ਨਿਗਮ ਨੂੰ ਲੋਕ ਅੱਜ ਬਤੌਰ ਵਧੀਆ ਅਤੇ ਵੱਡਾ ਸਿੰਗਰ ਜਾਣਦੇ ਹਨ। ਇੱਕ ਜਮਾਨੇ ਵਿੱਚ ੳਨ੍ਹਾਂ ਨੇ ਇਨ੍ਹਾਂ ਸੰਘਰਸ਼ ਕੀਤਾ ਹੈ, ਇੰਨੇ ਧੌਖੇ ਖਾਏ ਹਨ ਕਿ ਉਸ ਬਾਰੇ ਵਿੱਚ ਸੋਚਣਾ ਵੀ ਮੁਸ਼ਕਿਲ ਹੈ।

ਅਜਿਹਾ ਹੈ ਸੋਨੂ ਨਿਗਮ ਦਾ ਸੰਘਰਸ਼-ਸੋਨੂ ਨਿਗਮ ਨੂੰ ਗੀਤ ਗਾਉਣ ਦਾ ਸ਼ੌਂਕ ਬਚਪਨ ਤੋਂ ਹੀ ਸੀ ਉਹ ਆਪਣੇ ਪੁਤਾ ਨਾਲ ਗੀਤ ਗਾਇਆ ਕਰਦੇ ਸੀ।ਉਨ੍ਹਾਂ ਦੇ ਪਰਿਵਾਰ ਦਾ ਮਾਹੌਲ ਵੀ ਅਜਿਹਾ ਹੀ ਸੀ ਪਰ ਕਿਉਂਕਿ ਸੋਨੂ ਨਿਗਮ ਜਿਆਦਾ ਭਰੇ ਹੋਏ ਪਰਿਵਾਰ ਤੋਂ ਨਹੀਂ ਆਉਂਦੇ ਸੀ।ਇਸ ਲਈ ਉਨ੍ਹਾਂ ਨੂੰ ਆਪਣੀ ਪਹਿਚਾਣ ਬਣਾਉਣ ਲਈ ਕਾਫੀ ਧੱਕੀ ਖਾਣੇ ਪਏ।ਖੁਦ ਸੋਨੂ ਨਿਗਮ ਨੇ ਕਈ ਮੌਕਿਆਂ ਤੇ ਆਪਣੇ ਸੰਘਰਸ਼ ਬਾਰੇ ਦੱਸਿਆ। ਸੋਨੂ ਨੇ ਖੁਦ ਕੁੱਝ ਸਾਲ ਪਹਿਲਾਂ ਇੰਡੀਆ ਟੁਡੇ ਕਾਨਕਲੇਵ ਵਿੱਚ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕੀਤਾ ਸੀ।ਉਨ੍ਹਾਂ ਨੇ ਕਿਹਾ ਸੀ ਕਿ ਮੈਂ ਸਾਲ 1991 ਵਿੱਚ ਆਪਣੇ ਪਿਤਾ ਦੇ ਨਾਲ ਮੁੰਬਈ ਆਏ ਸੀ, ਮੈਂ ਕੰਪੋਜਰਜ਼ ਦੇ ਘਰ ਘੰਟੋ ਘੰਟੋ ਇੰਤਜ਼ਾਰ ਕਰਦਾ ਸੀ, ਕਈ ਵਾਰ ਨਾ ਤਾਂ ਖਾਣਾ ਹੁੰਦਾ ਸੀ ਅਤੇ ਨਾ ਹੀ ਪਾਣੀ।

ਸੋਨੂ ਨਿਗਮ ਨੇ ਕੁੱਝ ਇੰਟਰਵਿਊ ਵਿੱਚ ਇੱਥੇ ਤੱਕ ਦੱਸਿਆ ਕਿ ਉਨ੍ਹਾਂ ਨੂੰ ਕਈ ਵਾਰ ਮਜਾਕ ਦਾ ਪਾਤਰ ਬਣਨਾ ਪੈਂਦਾ ਸੀ ਜਦੋਂ ਉਹ ਕੰਮ ਮੰਗਣ ਦੇ ਲਈ ਜਾਂਦੇ ਸੀ ਉਨ੍ਹਾਂ ਨੂੰ ਜਾਂ ਭੱਜਾ ਦਿੱਤਾ ਜਾਂਦਾ ਸੀ ਅਤੇ ਜਾਂ ਫਿਰ ਉਨ੍ਹਾਂ ਦੇ ਅੰਦਰ ਅਲੱਗ-ਅਲੱਗ ਕਮੀਆਂ ਕੱਢੀਆਂ ਜਾਂਦੀਆਂ ਸਨ।ਖੁਦ ਸੋਨੂ ਦੱਸਦੇ ਹਨ ਕਿ ਕੁੱਝ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਆਵਾਜ ਵਿੱਚ ਜਰੂਰਤ ਤੋਂ ਜਿਆਦਾ ਵਿਭਿੰਨਤਾ ਹੈ, ਇਸ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਪਰ ਜਦੋਂ ਸੋਨੂ ਨਿਗਮ ਆਪਣੀ ਮਜਬੂਤ ਕੜੀ ਦੱਸਿਆ ਕਰਦੇ ਸੀ ਤਾਂ ਲੋਕ ਨਾਰਾਜ ਹੋ ਕੇ ਉਨ੍ਹਾਂ ਨੂੰ ਭੱਜਾ ਦਿੰਦੇ ਸੀ।

Sonu nigam struggle days

ਇਸ ਫਿਲਮ ਤੋਂ ਮਿਲੀ ਪਹਿਚਾਣ-ਸੋਨੂ ਨਿਗਮ ਨੇ ਇਸ ਤਰ੍ਹਾਂ ਕਈ ਵਾਰ ਧੱਕੇ ਖਾਦੇ ਸਨ ਪਰ ਇੱਕ ਐਲਬਮ ਨੇ ਉਨ੍ਹਾਂ ਦੀ ਜਿੰਦਗੀ ਹੀ ਬਦਲ ਦਿੱਤੀ।ਅੱਛਾ ਸਿਲਾ ਦੀਆ ਤੂੰਨੇ ਮੇਰੇ ਪਿਆਰ ਕਾ ਸੋਨੂ ਨਿਗਮ ਦੀ ਸੁਪਰਹਿੱਟ ਫਿਲਮ ਮੰਨੀ ਗਈ।ਉਸ ਐਲਬਮ ਤੋਂ ਬਾਅਦ ਹੀ ਸੋਨੂ ਦੀ ਆਵਾਜ ਨੂੰ ਪਹਿਚਾਣ ਮਿਲਣੀ ਸ਼ੁਰੂ ਹੋ ਗਈ।ਫਿਰ ਸੋਨੂ ਨਿਗਮ ਨੇ ਸਾਰੇ ਗਾ ਮਾ ਪਾ ਵਿੱਚ ਵੀ ਹਿੱਸਾ ਲਿਆ ਸੀ। ਉਸ ਸ਼ੋਅ ਵਿੱਚ ਵੀ ਸੋਨੂ ਨਿਗਮ ਨੂੰ ਜਿਆਦਾ ਲੋਕਾਂ ਨੇ ਪਹਿਚਾਣਿਆ ਅਤੇ ਉਨ੍ਹਾ ਨੂੰ ਅੱਗੇ ਵਧਾਇਆ।ਉਸ ਤੋਂ ਬਾਅਦ ਸੋਨੂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਉਨ੍ਹਾਂ ਨੇ ਸਾਹਰੁਖ ਦੀਆਂ ਫਿਲਮਾਂ ਦੇ ਲਈ ਗਾਣਾ ਗਾਇਆ ਅਤੇ ਕਈ ਐਵਾਰਡ ਆਪਣੇ ਨਾਮ ਕੀਤੇ।

Sonu nigam struggle days

The post ਵਿਵਾਦਾਂ ਵਿੱਚ ਚਲ ਰਹੇ ਸੋਨੂ ਨਿਗਮ ਦੀ ਜਾਣੋ ਸੰਘਰਸ਼ ਦੀ ਕਹਾਣੀ,ਕਿਸ ਤਰ੍ਹਾਂ ਬਣਾਇਆ ਇੰਡਸਟਰੀ ਵਿੱਚ ਵੱਡਾ ਨਾਮ appeared first on Daily Post Punjabi.



Previous Post Next Post

Contact Form