The body of a : ਚੰਡੀਗੜ੍ਹ ਸਥਿਤ ਨੰਬਰ 4 ਕਾਲੋਨੀ ਦੇ ਜੰਗਲ ਵਿਚ ਇਕ ਨੌਜਵਾਨ ਦੀ ਦਰਖੱਤ ਉਤੇ ਲਟਕਦੀ ਹੋਈ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਹੈ। ਨੌਜਵਾਨ ਬੀ. ਕਾਮ ਦੀ ਪੜ੍ਹਾਈ ਕਰ ਰਿਹਾ ਸੀ। ਇਸ ਘਟਨਾ ਦਾ ਪਤਾ ਲੱਗਦੇ ਸਾਰ ਹੀ ਪੁਲਿਸ ਮੌਕੇ ਉਤੇ ਪੁਹੰਚ ਗਈ।ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਨੌਜਵਾਨ ਦੀ ਲਾਸ਼ ਨੂੰ ਦਰਖੱਤ ਤੋਂ ਹੇਠਾ ਉਤਾਰਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੀ ਪਹਿਚਾਣ ਕਾਲੋਨੀ ਨੰਬਰ 4 ਦੇ ਰਹਿਣ ਵਾਲੇ ਗੌਰਵ ਦੇ ਵਜੋ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੌਰਵ ਦੇ ਪਿਤਾ ਨਰੇਸ਼ ਨੇ ਦੱਸਿਆ ਕਿ ਦਿੱਲੀ ਵਿਚ ਪੜ੍ਹ ਰਿਹਾ ਸੀ। ਕੋਰੋਨਾ ਦੇ ਦੌਰਾਨ ਉਹ ਆਪਣੇ ਮਾਤਾ-ਪਿਤਾ ਦੇ ਕੋਲ ਚੰਡੀਗੜ੍ਹ ਆਇਆ ਹੋਇਆ ਸੀ।ਪੁਲਿਸ ਦੇ ਮੁਤਾਬਿਕ ਪਿਤਾ ਨੇ ਦੱਸਿਆ ਹੈ ਕਿ ਰਾਤ ਕਰੀਬ 2:00 ਵਜੇ ਗੌਰਵ ਦਾ ਬਾਥਰੂਮ ਕਰਨ ਲਈ ਉੱਠਿਆ ਸੀ ਪਰ ਸਵੇਰੇ ਉਹ ਘਰ ਨਹੀ ਮਿਲਿਆ ਸੀ। ਇਸ ਨਾਲ ਸਾਰਾ ਪਰਿਵਾਰ ਪਰੇਸ਼ਾਨ ਹੋ ਗਿਆ ਅਤੇ ਪਰਿਵਾਰ ਨੇ ਬੇਟੇ ਨੂੰ ਲੱਭਣਾ ਸ਼ੁਰੂ ਕੀਤਾ। ਜੰਗਲ ਵਿਚ ਲਟਕਦੀ ਹੋਈ ਲਾਸ਼ ਨੂੰ ਲੋਕਾਂ ਨੇ ਦੇਖਿਆ ਅਤੇ ਘਰ ਵਾਲਿਆ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਪੁਲਿਸ ਨੇ ਹੀ ਲਾਸ਼ ਨੂੰ ਹੇਠਾਂ ਉਤਾਰਿਆ। ਪੁਲਿਸ ਵਲੋਂ ਗੌਰਵ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿਛ ਚੱਲ ਰਹੀ ਹੈ ਕਿ ਕਿਤੇ ਗੌਰਵ ਕਿਸੇ ਤਰ੍ਹਾਂ ਦੇ ਡਿਪ੍ਰੈਸ਼ਨ ਦਾ ਸ਼ਿਕਾਰ ਤਾਂ ਨਹੀਂ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਪਹਿਲਾਂ ਵੀ ਕਲ ਚੰਡੀਗੜ੍ਹ ਵਿਖੇ ਇਕ ਲੜਕੀ ਦੇ ਕੱਟੇ ਹੋਏ ਪੈਰ ਮਿਲੇ ਸਨ। ਜਿਸ ਕਾਰਨ ਪਹਿਲਾਂ ਹੀ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਸੀ ਤੇ ਅੱਜ ਫਿਰ ਨੌਜਵਾਨ ਦੀ ਦਰੱਖਤ ਉਪਰ ਲਾਸ਼ ਲਟਕਦੀ ਦੇਖ ਕੇ ਲੋਕਾਂ ਵਿਚ ਡਰ ਹੋਰ ਵੀ ਵਧ ਗਿਆ ਹੈ। ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
The post ਚੰਡੀਗੜ੍ਹ ‘ਚ ਨੌਜਵਾਨ ਦੀ ਦਰੱਖਤ ਨਾਲ ਲਟਕਦੀ ਲਾਸ਼ ਮਿਲੀ appeared first on Daily Post Punjabi.
source https://dailypost.in/current-punjabi-news/the-body-of-a/