ਸੋਨੂ ਨਿਗਮ ਨੇ ਸਾਧਿਆ ਸੀ ਭੂਸ਼ਣ ਕੁਮਾਰ ਤੇ ਨਿਸ਼ਾਨਾ, ਹੁਣ ਪਤਨੀ ਦਿੱਵਿਆ ਖੌਸਲਾ ਨੇ ਦਿੱਤਾ ਕਰਾਰਾ ਜਵਾਬ

bhushan calls sonu thankless:ਇਨ੍ਹਾਂ ਦਿਨੀਂ ਸੋਸ਼ਲ ਮੀਡੀਆ ਤੇ ਸੋਨੂ ਨਿਗਮ ਅਤੇ ਭੂਸ਼ਣ ਕੁਮਾਰ ਦੇ ਵਿੱੱਚ ਜੰਗ ਛਿੜੀ ਹੈ। ਪਰ ਹੁਣ ਇਸ ਲੜਾਈ ਦੇ ਮੈਦਾਨ ਵਿੱਚ ਭੂਸ਼ਣ ਕੁਮਾਰ ਦੀ ਪਤਨੀ ਦਿਵਿਆ ਖੌਸਲਾ ਕੁਮਾਰ ਵੀ ਆ ਚੁੱਕੀ ਹੈ। ਜੀ ਹਾਂ ਬਾਲੀਵੁਡ ਦੇ ਮਸ਼ਹੂਰ ਸਿੰਗਰ ਗਾਇਕ ਸੋਨੂ ਨਿਗਮ ਨੇ ਜਦੋਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਵੀਡੀਓ ਜਾਰੀ ਕਰਕੇ ਨਿਰਮਾਤਾ ਭੂਸ਼ਣ ਕੁਮਾਰ ਤੇ ਹਮਲਾ ਬੋਲਿਆ।ਇਸ ਤੋਂ ਬਾਅਦ ਲਗਾਤਾਰ ਇਹ ਵਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ।ਹੁਣ ਬੀਤੀ ਰਾਤ ਇੱਕ ਵਾਰ ਫਿਰ ਸੋਨੂ ਨਿਗਮ ਨੇ ਭੂਸ਼ਣ ਕੁਮਾਰ ਤੇ ਨਿਸ਼ਾਨਾ ਸਾਧਿਆ।ਪਰ ਇਸਦਾ ਜਵਾਬ ਸੋਨੂ ਨਿਗਮ ਨੂੰ ਭੂਸ਼ਣ ਕੁਮਾਰ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਦਿੱਵਿਆ ਕੁਮਾਰ ਖੌਸਲਾ ਨੇ ਦਿੱਤਾ ਹੈ।

ਸੋਨੂ ਨਿਗਮ ਨੇ ਵੀਡੀਓ ਵਿੱਚ ਕਿਹਾ ਕਿ ਟੀਸੀਰੀਜ ਮਿਊਜਿਕ ਕੰਪਨੀ ਬਾਲੀਵੁਡ ਇੰਡਸਟਰੀ ਵਿੱਚ ਇੱਕ ਮਾਫੀਆ ਦੀ ਤਰ੍ਹਾਂ ਕੰਮ ਕਰਦੀ ਹੈ।ਸੋਨੂ ਨਿਗਮ ਨੇ ਵੀਡੀਓ ਸਾਫ ਸ਼ਬਦਾਂ ਵਿੱਚ ਕਿਹਾ ਕਿ ‘ ਭੂਸ਼ਣ ਕੁਮਾਰ ਹੁਣ ਤਾਂ ਮੈਨੂੰ ਤੇਰਾ ਨਾਮ ਲੈਣਾ ਹੀ ਪਵੇਗਾ।ਤੂੰ ਗਲਤ ਆਦਮੀ ਨਾਲ ਪੰਗਾ ਲੈ ਲਿਆ ਹੈ।ਤੂੰ ਭੁੱਲ ਗਿਆ ਹੈ ਉਹ ਟਾਈਮ, ਜਦੋਂ, ਜਦੋਂ ਤੁੰ ਮੇਰੇ ਘਰ ਤੇ ਆ ਕੇ ਕਹਿੰਦਾ ਸੀ ਕਿ ਮੇਰੀ ਐਲਬਮ, ਭਰਾ ਮੈਨੂੰ ਬਾਲ ਠਾਕਰੇ ਨਾਲ ਮਿਲਵਾ ਦੋ, ਭਰਾ ਮੈਨੂੰ ਅਬੁ ਸਲੇਮ ਤੋਂ ਬਚਾ ਲਓ…ਯਾਦ ਹੈ ਨਾ..ਮੈਨੂੰ ਤੈਨੂੰ ਕਹਿ ਰਿਹਾ ਹਾਂ ਕਿ ਤੂੰ ਮੇਰੇ ਮੂੰਹ ਮ ਨਾ ਲਗਣਾ, ਮੇਰਾ ਕੋਲ ਇੱਕ ਵੀਡੀਓ ਪਿਆ ਹੈ…ਯਾਦ ਹੈ ਨਾ… ਮੈਂ ਤੈਨੂੰ ਕਹਿ ਰਿਹਾ ਹਾਂ ਕਿ ਤੂੰ ਮੇਰੇ ਮੂੰਹ ਨਾ ਲਗਣਾਮੇਰੇ ਕੋਲ ਇੱਕ ਵੀਡੀਓ ਪਿਆ ਹੈ, ਜੇਕਰ ਤੂੰ ਮੇਰੇ ਨਾਲ ਹੁਣ ਪੰਗਾ ਲਿਆ ਤਾਂ ਮੈਂ ਉਸ ਨੂੰ ਯੂ ਟਿਊਬ ਤੇ ਪਾ ਦਵਾਂਗਾ, ਇਸਲਈ ਹੁਣ ਤੂੰ ਮੇਰੇ ਮੂੰਹ ਨਾ ਲਗਣਾ।ਪਰ ਗੱਲ ਇੱਥੇ ਹੀ ਖਤਮ ਨਹੀੰ ਹੋਈ ਭੂਸ਼ਣ ਕੁਮਾਰ ਦੀ ਪਤਨੀ ਦਿੱਵਿਆ ਖੌਸਲਾ ਕੁਮਾਰ ਨੇ ਹੁਣ ਸੋਨੂ ਨਿਗਮ ਨੂੰ ਜਵਾਬ ਦੇਣ ਦੇ ਲਈ ਇੰਸਟਾ ਸਟੋਰੀ ਵਿੱਚ ਪੋਸਟ ਸ਼ੇਅਰ ਕੀਤਾ ਹੈ।

ਜਿਸ ਵਿੱਚ ਉਨ੍ਹਾਂ ਨੇ ਆਪਣੇ ਪਤੀ ਦਾ ਪੱਖ ਰੱਖਦੇ ਹੋਏ ਸੋਨੂ ਨਿਗਮ ਨੂੰ ਪੁਰਾਣਾ ਸਮਾਂ ਯਾਦ ਦਿਲਵਾਇਆ ਹੈ।ਦਿੱਵਿਆ ਖੌਸਲਾ ਕੁਮਾਰ ਨੇ ਇੰਸਟਾ ਸਟੋਰੀ ਤੇ ਲਿਖਿਆ ‘ ਅੱਜ ਦੀ ਸੱਚਾਈ ਕੇਵਲ ਇਹ ਹੈ ਕਿ ਕੌਣ ਕਿੰਨਾ ਚੰਗਾ ਕੈਂਪੇਲ ਚਲਾ ਸਕਦਾ ਹੈ। ਮੈਂ ਦੇਖ ਸਕਦੀ ਹਾਂ ਕਿ ਲੋਕ ਕਿਸ ਤਰ੍ਹਾਂ ਕੈਂਪੇਲ ਚਲਾ ਕੇ ਝੂਠ ਵੇਚ ਰਹੇ ਹਨ। ਸੋਨੂ ਨਿਗਮ ਵਰਗੇ ਲੋਕ ਦਰਸ਼ਕਾਂ ਦੇ ਦਿਮਾਗ ਨਾਲ ਖੇਡ ਰਹੇ ਹਨ , ਭਗਵਾਨ ਇਸ ਦੁਨੀਆ ਤੋਂ ਬਚਾਏ।ਇਸ ਤੋਂ ਉਨ੍ਹਾਂ ਨੇ ਲਿਖਿਆ ‘ ਸੋਨੂ ਨਿਗਮ ਜੀ ਟੀਸੀਰੀਜ ਨੇ ਤੁਹਾਨੂੰ ਇੰਡਸਟਰੀ ਵਿੱਚ ਬਰੇਕ ਦਿੱਤਾ, ਤੁਹਾਨੂੰ ਇੰਨਾ ਅੱਗੇ ਵਧਾਇਆ, ਜੇਕਰ ਤੁਹਾਨੂੰ ਇੰਨੀ ਦਿੱਕਤ ਸੀ ਭੂਸ਼ਣ ਤਾਂ ਇਸ ਤੋਂ ਪਹਿਲਾਂ ਕਿਉਂ ਨੀ ਬੋਲੇ?

bhushan calls sonu thankless

ਅੱਜ ਪਬਲਿਸਿਟੀ ਦੇ ਲਈ ਕਿਉਂ ਕਰ ਰਹੇ ਹੋ ਇਹ ਸਭ, ਤੁਹਾਨੂੰ ਪਿਤਾ ਜੀ ਦੇ ਇੰਨੇ ਵੀਡੀਜ਼ ਮੈਂ ਖੁਦ ਡਾਇਰੈਕਟ ਕੀਤੇ ਜਿਸਦੇ ਲਈ ਉਹ ਇਂਨੇ ਧੰਨਵਾਦੀ ਰਹੇ।ਅਜਿਹਾ ਲੱਗਦਾ ਹੈ ਕਿ ਕੁੱਝ ਲੋਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਦੀ ਸ਼ੁਰੂਆਤ ਸੁਸ਼ਾਂਤ ਸਿੰਘ ਰਾਜਪੂਤ ਦੀ ਸੁਸਾਈਡ ਤੋਂ ਬਾਅਦ ਸੋਨੂ ਨਿਗਮ ਦੁਆਰਾ ਜਾਰੀ ਕੀਤੇ ਇੱਕ ਵੀਡੀਓ ਤੋਂ ਬਾਅਦ ਹੋਈ। ਜਿਸ ਵਿੱਚ ਉਨ੍ਹਾਂ ਨੇ ਮਿਊਜਿਕ ਨਿਰਮਾਤਾਵਾਂ ਤੇ ਨਿਸ਼ਾਨਾ ਸਾਧਿਆ ਸੀ ਅਤੇ ਕਿਹਾ ਸੀ ਕਿ ਇੰਨੇ ਦੇ ਕਾਰਨ ਹੁਣ ਨਵੇਂ ਸਿੰਗਰਜ਼ ਵੀ ਸੁਸਾਈਡ ਕਰ ਸਕਦੇ ਹਨ।ਕ ਅਹਿਸਾਨ ਫਰਾਮੋਸ਼ ਹੁੰਦੇ ਹਨ।

bhushan calls sonu thankless

The post ਸੋਨੂ ਨਿਗਮ ਨੇ ਸਾਧਿਆ ਸੀ ਭੂਸ਼ਣ ਕੁਮਾਰ ਤੇ ਨਿਸ਼ਾਨਾ, ਹੁਣ ਪਤਨੀ ਦਿੱਵਿਆ ਖੌਸਲਾ ਨੇ ਦਿੱਤਾ ਕਰਾਰਾ ਜਵਾਬ appeared first on Daily Post Punjabi.



Previous Post Next Post

Contact Form