Celebs mourns amrit mother:ਬੀਤੇ ਦਿਨੀਂ ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਗੀਤਕਾਰ ਅੰਮ੍ਰਿਤ ਮਾਨ ਦੀ ਮਾਂ ਦਾ ਦਿਹਾਂਤ ਹੋ ਗਿਆ।ਜਿਸ ਤੋਂ ਬਾਅਦ ਹੀ ਉਹ ਕਾਫੀ ਦੁੱਖ ਦੀ ਘੜੀ ਗੁਜਰ ਰਹੇ ਹਨ।ਕਿਉਂਕਿ ਮਾਂ ਆਪਣੇ ਬੱਚੇ ਲਈ ਰੱਬ ਦਾ ਰੂਪ ਹੁੰਦਾ ਹੈ ਅਤੇ ਇਸ ਦੁੱਖ ਦੀ ਘੜੀ ਤੋਂ ਪੰਜਾਬੀ ਇੰਡਸਟਰੀ ਦੇ ਵੀ ਕਈ ਸਿਤਾਰੇ ਅਮ੍ਰਿਤ ਮਾਨ ਨਾਲ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਵੀ ਅੰਮ੍ਰਿਤ ਮਾਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਦੁੱਖ ਦਾ ਪ੍ਰਗਟਾਵਾ ਕੀਤਾ।
ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਬਹੁਤ ਜਿਆਦਾ ਦੁੱਖ ਲਗਿਆ ਸਾਡੇ ਵੀਰ ਅੰਮ੍ਰਿਤ ਮਾਨ ਦੀ ਮਾਂ ਇਸ ਦੁਨੀਆ ਵਿੱਚ ਨਹੀਂ ਰਹੇ।ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬੱਖਸ਼ੇ।ਉੱਥੇ ਹੀ ਸ਼ੈਰੀ ਮਾਨ , ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਐਮੀ ਵਿਰਕ, ਤਰਸੇਮ ਜੱਸੜ,ਜੈਜ਼ੀ ਬੀਲ, ਜੈਨੀ ਜੋਹਲ,ਰਾਜਵੀਰ ਜਵੰਦਾ, ਗਗਨ ਕੋਕਰੀ ਸਮੇਤ ਕਈ ਸਿਤਾਰਿਆਂ ਨੇ ਅੰਮ੍ਰਿਤ ਮਾਨ ਦੀ ਮਾਂ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਅੰਮ੍ਰਿਤ ਮਾਨ ਨੇ ਆਪਣੀ ਮਾਤਾ ਦੇ ਲਈ ਇੱਕ ਭਾਵੁਕ ਪੋਸਟ ਪਾਉਂਦੇ ਹੋਏ ਲਿਖਿਆ ਸੀ– ‘ਚੰਗਾ ਮਾਂ ਏਨਾਂ ਹੀ ਸਫ਼ਰ ਸੀ ਆਪਣਾ ਇਕੱਠਿਆਂ ਦਾ । ਹਰ ਜਨਮ ‘ਚ ਤੇਰਾ ਈ ਪੁੱਤ ਬਣ ਕੇ ਆਵਾਂ ਇਹੀ ਅਰਦਾਸ ਕਰਦਾ । ਕਿੰਨੇ ਈ ਸੁਫ਼ਨੇ ਅੱਜ ਤੇਰੇ ਨਾਲ ਚਲੇ ਗਏ । ਤੇਰੇ ਪੁੱਤ ਨੂੰ ਲੋੜ ਸੀ ਤੇਰੀ, ਜਲਦੀ ਫਿਰ ਮਿਲਾਂਗੇ ਮਾਂ, ਸਾਰੀ ਉਮਰ ਤੇਰੇ ਦੱਸੇ ਰਾਹਾਂ ‘ਤੇ ਚੱਲਣ ਦੀ ਕੋਸ਼ਿਸ਼ ਕਰੂੰਗਾ ਅਤੇ ਹਾਂ ਮੈਂ ਖਾਣਾ ਟਾਈਮ ਸਿਰ ਖਾ ਲਿਆ ਕਰੂੰਗਾਂ ਵਾਅਦਾ ਤੇਰੇ ਨਾਲ’ ।ਉੱਥੇ ਹੀ ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਗਾਇਕ ਅੰਮ੍ਰਿਤ ਮਾਨ ਦਾ ਗੀਤ ਆਇਆ ਸੀ ਬੰਬੀਹਾ ਬੋਲੇ ਜੋ ਕਿ ਪੰਜਾਬੀ ਸਿੰਗਰ ਸਿੱਧੂ ਮੂਸੇਆਲਾ ਨਾਲ ਆਇਆ ਸੀ ਅਤੇ ਇਹ ਗੀਤ ਕਾਫੀ ਹਿੱਟ ਵੀ ਗਿਆ ਸੀ।
The post ਗਿੱਪੀ ਗਰੇਵਾਲ ਤੋਂ ਲੈ ਕੇ ਨੀਰੂ ਬਾਜਵਾ ‘ਤੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਅੰਮ੍ਰਿਤ ਮਾਨ ਦੀ ਮਾਤਾ ਦੇ ਦੇਹਾਂਤ ‘ਕੀਤਾ ਦੁੱਖ ਦਾ ਪ੍ਰਗਟਾਵਾ appeared first on Daily Post Punjabi.
source https://dailypost.in/news/entertainment/pollywood/celebs-mourns-amrit-mother/