ਕੋਰੋਨਾ ਨਿਯਮਾਂ ਪ੍ਰਤੀ ਲਾਪਰਵਾਹੀ ਵਰਤਣ ‘ਤੇ ਹੁਣ ਭੁਗਤਣਾ ਪਵੇਗਾ ਖਮਿਆਜਾ

ludhiana challans corona instructions: ਲੁਧਿਆਣਾ ‘ਚ ਦਿਨੋ-ਦਿਨ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਦੇ ਮੱਦੇਨਜ਼ਰ ਸ਼ਹਿਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ। ਵੀਰਵਾਰ ਨੂੰ ਹੋਈ ਇਸ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕੋਰੋਨਾ ਤੋਂ ਬਚਾਅ ਲਈ ਸਰਕਾਰ ਅਤੇ ਪ੍ਰਸ਼ਾਸਨ ਦੁਆਰਾ ਜਾਰੀ ਹਦਾਇਤਾਂ ਦਾ ਸਖਤੀ ਨਾਲ ਲਾਗੂ ਕਰਨ ਲਈ ਆਦੇਸ਼ ਦਿੱਤਾ। ਇਸ ਦੇ ਨਾਲ ਹੀ ਲਾਪਰਵਾਹੀ ਵਰਤਣ ਵਾਲੇ ਲੋਕਾਂ ਪ੍ਰਤੀ ਵੱਧ ਤੋਂ ਵੱਧ ਚਾਲਨ ਕੱਟਣ ਦਾ ਆਦੇਸ਼ ਦਿੱਤਾ।

ludhiana challans corona instructions
ludhiana challans corona instructions

ਡੀ.ਸੀ ਨੇ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਜ਼ਿਲ੍ਹਾਂ ਪੱਧਰੀ ਅਧਿਕਾਰੀ ਆਪਣੇ-ਆਪਣੇ ਵਿਭਾਗਾਂ ‘ਚ 50-50 ਕੋਰੋਨਾ ਯੋਧੇ ਤਿਆਰ ਕਰਨ ਅਤੇ ਆਪਣੇ ਮੋਬਾਇਲ ‘ਚ ਕੋਵਾ ਐਪ ਡਾਊਨਲੋਡ ਕਰਨ। ਇਸ ਤੋਂ ਇਲਾਵਾ ਹਰ ਵਿਭਾਗ ਨੂੰ ਨੋਡਲ ਅਧਿਕਾਰੀ ਨਿਯੁਕਤ ਕਰਨ ਦੇ ਆਦੇਸ਼ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਰ ਦਫਤਰ ‘ਚ ਜਾਗਰੂਕਤਾ ਡਿਸਪਲੇਅ ਬੋਰਡ ਲਾਉਣ, ਹੱਥ ਧੋਣ ਅਤੇ ਸੈਨੇਟਾਈਜ਼ਰ ਉਪਲੱਬਧ ਕਰਵਾਇਆ ਜਾਵੇ। ਦੱਸ ਦੇਈਏ ਕਿ ਜ਼ਿਲ੍ਹੇ ‘ਚ 27 ਜੂਨ ਤੋਂ ਲੈ ਕੇ 5 ਜੁਲਾਈ ਤੱਖ ਵਿਸ਼ੇਸ ਜਾਗਰੂਕਤਾ ਮੁਹਿੰਮ ਚਲਾਉਣ ਦੀ ਯੋਜਨਾ ਹੈ।

The post ਕੋਰੋਨਾ ਨਿਯਮਾਂ ਪ੍ਰਤੀ ਲਾਪਰਵਾਹੀ ਵਰਤਣ ‘ਤੇ ਹੁਣ ਭੁਗਤਣਾ ਪਵੇਗਾ ਖਮਿਆਜਾ appeared first on Daily Post Punjabi.



source https://dailypost.in/news/punjab/malwa/ludhiana-challans-corona-instructions/
Previous Post Next Post

Contact Form