ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੈ ਲੌਂਗ ਦਾ ਪਾਣੀ ?

Cloves Water benefits: ਭਾਰਤ ‘ਚ ਲੌਂਗ ਦੀ ਵਰਤੋਂ ਲਾਭਦਾਇਕ ਮਸਾਲੇ, ਮਾਊਥ ਫ਼ਰੈਸ਼ਨਰ ਅਤੇ ਇਕ ਦਵਾਈ ਦੇ ਰੂਪ ਵਜੋਂ ਕੀਤੀ ਜਾਂਦੀ ਹੈ। ਲੌਂਗ ਦੀ ਵਰਤੋਂ ਗਲੇ, ਫੇਫੜੇ, ਦੰਦਾਂ ਸਬੰਧੀ ਹੋਣ ਵਾਲੀਆਂ ਸਮੱਸਿਆਵਾਂ ਲਈ ਵੀ ਵਰਤਿਆ ਜਾਂਦਾ ਹੈ। ਜੇਕਰ ਗੱਲ ਖਾਣੇ ਨੂੰ ਜ਼ਾਇਕੇਦਾਰ ਬਣਾਉਣ ਦੀ ਹੋਵੇਂ ਜਾਂ ਫਿਰ ਪੇਟ ਨਾਲ ਜੁੜੀ ਕਿਸੇ ਸਮੱਸਿਆ ਦਾ ਹੱਲ ਲੱਭਣ ਦੀ ਤਾਂ ਇਸ ਦੇ ਲਈ ਲੌਂਗਾਂ ਦਾ ਸੇਵਨ ਕਰਨਾ ਕਾਫੀ ਫਾਇਦੇਮੰਦ ਸਿੱਧ ਹੁੰਦਾ ਹੈ। ਛੋਟੀਆਂ-ਛੋਟੀਆਂ ਪ੍ਰੇਸ਼ਾਨੀਆਂ ਦੇ ਨਾਲ-ਨਾਲ ਲੌਂਗ ਤੁਹਾਨੂੰ ਕਈ ਹੈਲਥ ਪ੍ਰੋਬਲਮਸ ਤੋਂ ਵੀ ਬਚਾ ਕੇ ਰੱਖਦਾ ਹੈ। ਅੱਜ ਅਸੀਂ ਲੌਂਗ ਦੇ ਪਾਣੀ ਪੀਣ ਨਾਲ ਹੋਣ ਵਾਲੇ ਫਾਇਦੇ ਦੀ ਗੱਲ ਕਰਾਂਗੇ…

Cloves Water benefits
Cloves Water benefits
  • ਲੌਂਗਾਂ ‘ਚ ਅਜਿਹੇ ਮਿਨਰਲਸ ਵੀ ਪਾਏ ਜਾਂਦੇ ਹਨ, ਜੋ ਡਾਇਬਟੀਜ਼ ਕੰਟਰੋਲ ਕਰਨ ‘ਚ ਤੁਹਾਡੀ ਮਦਦ ਕਰਦੇ ਹਨ। ਲੌਂਗ ‘ਚ ਮੌਜੂਦ ਜਿੰਕ, ਕਾਪਰ ਅਤੇ ਮੈਗਨੀਸ਼ੀਅਮ ਸ਼ੂਗਰ ਮਰੀਜ਼ ਲਈ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਤੁਸੀਂ ਹਰਹ ਰੋਜ਼ ਪਾਣੀ ‘ਚ 5-6 ਲੌਂਗ ਪਾ ਕੇ ਉਸ ਨੂੰ ਗਰਮ ਕਰਨ ਤੋਂ ਬਾਅਦ ਛਾਣ ਕੇ ਸਵੇਰੇ ਖਾਲ੍ਹੀ ਪੇਟ ਪੀਂਦੇ ਹੋ ਤਾਂ ਤੁਹਾਡੀ ਵਧੀ ਹੋਈ ਸ਼ੂਗਰ ਬਹੁਤ ਜਲਦ ਹੀ ਕੰਟਰੋਲ ‘ਚ ਹੋਵੇਗੀ।
  • ਲੌਂਗ ‘ਚ ਯੂਨੀਨਾਲ ਨਾਮ ਦਾ ਤੱਤ ਪਾਇਆ ਜਾਂਦਾ ਹੈ, ਜੋ ਸਾਈਨਸ ਤੋਂ ਲੈ ਕੇ ਦੰਦ ਦੇ ਦਰਦ ਨੂੰ ਸ਼ਾਂਤ ਕਰਨ ‘ਚ ਮਦਦ ਕਰਦਾ ਹੈ। ਅਜਿਹੇ ‘ਚ ਜੇਕਰ ਤੁਹਾਨੂੰ ਲੱਗੇ ਕਿ ਤੁਹਾਡੇ ਦੰਦ ਦਾ ਦਰਦ ਵਧ ਰਿਹਾ ਹੈ ਤਾਂ ਦੰਦ ਦੇ ਹੇਠਾਂ 1-2 ਲੌਂਗ ਰੱਖ ਲਓ। ਇਸ ਨਾਲ ਦੰਦ ਦਾ ਦਰਦ ਬਹੁਤ ਜਲਦ ਘੱਟ ਜਾਵੇਗਾ।
  • ਲੌਂਗਾਂ ‘ਚ ਐਂਟੀ-ਬੈਕਟੀਰੀਆ ਤੱਤ ਵੱਡੀ ਗਿਣਤੀ ’ਚ ਪਾਏ ਜਾਂਦੇ ਹਨ। ਇਹ ਸਾਰੇ ਤੱਤ ਸਰਦੀ ਖਾਂਸੀ ਦੌਰਾਨ ਗਲੇ ‘ਚ ਹੋਣ ਵਾਲੀ ਖਰਾਸ਼ ਅਤੇ ਦਰਦ ਤੋਂ ਵੀ ਛੁਟਕਾਰਾ ਦਿਲਾਉਂਦਾ ਹੈ। ਨਾਲ ਹੀ ਇਹ ਸਰੀਰ ਨੂੰ ਗਰਮਾਹਟ ਦੇਣ ਦਾ ਵੀ ਕੰਮ ਕਰਦਾ ਹੈ।
  • ਲੌਂਗ ‘ਚ ਕਈ ਤਰ੍ਹਾਂ ਦੇ ਫਾਇਦੇਮੰਦ ਤੱਤ ਪਾਏ ਜਾਂਦੇ ਹਨ। ਲੌਂਗ ਦਾ ਪਾਣੀ ਪੀਣ ਨਾਲ ਤਣਾਅ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਲਈ ਡਿਪ੍ਰੈਸ਼ਨ, ਤਣਾਅ ਅਤੇ ਨੀਂਦ ਦੀ ਸਮੱਸਿਆ ‘ਚ ਵੀ ਲਾਭਦਾਇਕ ਹੈ।
  • ਲੌਂਗ ਦੇ ਪਾਣੀ ਦੀ ਵਰਤੋਂ ਕਰਨ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਕੰਪਨ ਦੇ ਰੋਗ ‘ਚ ਬਹੁਤ ਫ਼ਾਇਦੇਮੰਦ ਹੈ। ਲੌਂਗ ਦਾ ਪਾਣੀ ਪਾਚਣ ਕਿਰਿਆ ਨੂੰ ਠੀਕ ਕਰਦਾ ਹੈ ਅਤੇ ਉਲਟੀਆਂ ਆਉਣਾ, ਸਵੇਰ ਦੀ ਥਕਾਵਟ ਲਈ ਵੀ ਇਹ ਫ਼ਾਇਦੇਮੰਦ ਹੈ।
  • ਜੇਕਰ ਤੁਹਾਨੂੰ ਸਰੀਰ ‘ਤੇ ਕਿਸੇ ਵੀ ਪ੍ਰਕਾਰ ਦੀ ਸੋਜ ਜਾਂ ਗਰਦਨ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਲੌਂਗ ਦੇ ਪਾਣੀ ਦੀ ਵਰਤੋਂ ਕਰ ਸਕਦੇ ਹੋ। ਪੋਟਲੀ ‘ਚ 10-15 ਲੌਂਕ ਲੈ ਕੇ ਸੁੱਜੇ ਹੋਏ ਜਾਂ ਫਿਰ ਦਰਦ ਵਾਲੀ ਜਗ੍ਹਾ ‘ਤੇ ਸੇਕਾ ਦਿਓ। ਅਜਿਹਾ ਕਰਨ ਨਾਲ ਬਹੁਤ ਜਲਦ ਆਰਾਮ ਮਹਿਸੂਸ ਹੋਵੇਗਾ।
  • ਅਜੋਕੇ ਸਮੇਂ ’ਚ ਬਹੁਤ ਸਾਰੇ ਲੋਕਾਂ ਨੂੰ ਪੇਟ ‘ਚ ਕੈਂਸਰ ਜਾਂ ਅਲਸਰ ਦੀ ਸਮੱਸਿਆ ਹੋ ਜਾਂਦੀ ਹੈ। ਲੌਂਗ ‘ਚ ਮੌਜੂਦ ਯੂਜੇਲੀਆ ਪੇਟ ਨਾਲ ਜੁੜੀਆਂ ਹਰ ਸਮੱਸਿਆਵਾਂ ਤੋਂ ਤੁਹਾਡਾ ਬਚਾਅ ਰੱਖਦਾ ਹੈ। ਲੌਂਗ ਦਾ ਪਾਣੀ ਪੀਣ ਜਾਂ ਫਿਰ ਲੌਂਗ ਚਬਾਉਣ ਨਾਲ ਪੇਟ ਦੀਆਂ ਛੋਟੀਆਂ-ਵੱਡੀਆਂ ਅੰਤੜੀਆਂ ਅਸਾਨੀ ਨਾਲ ਸਾਫ ਹੋ ਜਾਂਦੀਆਂ ਹਨ। ਇਸ ਨਾਲ ਕਬਜ਼, ਪੇਟ ‘ਚ ਗੈਸ ਜਾਂ ਫਿਰ ਅਲਸਰ ਦੀ ਸਮੱਸਿਆ ਨਹੀਂ ਹੁੰਦੀ।

The post ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੈ ਲੌਂਗ ਦਾ ਪਾਣੀ ? appeared first on Daily Post Punjabi.



Previous Post Next Post

Contact Form