divya responds sonu nigam:ਟੀ-ਸੀਰੀਜ ਦੇ ਮਾਲਿਕ ਭੂਸ਼ਣ ਕੁਮਾਰ ਦੀ ਪਤਨੀ ਦਿੱਵਿਆ ਖੌਂਸਲਾ ਕੁਮਾਰ ਨੇ ਇੱਕ ਵਾਰ ਫਿਰ ਸੋਨੂ ਨਿਗਮ ਤੇ ਪਲਟਵਾਰ ਕੀਤਾ ਹੈ।ਉਨ੍ਹਾਂ ਨੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਜਾਰੀ ਕਰਦੇ ਹੋਏ ਸੋਨੂ ਨਿਗਮ ਦੇ ਓਨਾ ਇਲਜਾਮਾਂ ਦਾ ਜਵਾਬ ਦਿੱਤਾ ਜੋ ਉਨ੍ਹਾਂ ਨੇ ਹਾਲ ਹੀ ਵਿੱਚ ਟੀ-ਸੀਰੀਜ ਦੇ ਮਾਲਿਕ ਭੂਸ਼ਣ ਕੁਮਾਰ ਤੇ ਲਗਾਏ ਸਨ।ਦਿੱਵਿਆ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਮਿਲ ਰਹੀਆਂ ਹਨ।ਦਿੱਵਿਆ ਕੁਮਾਰ ਖੌਂਸਲਾ ਕੁਮਾਰ ਇਸ ਵੀਡੀਓ ਵਿੱਚ ਕਹਿੰਦੇ ਹੋਏ ਨਜ਼ਰ ਆ ਰਹੀ ਹੈ ਕਿ ਗੁਲਸ਼ਨ ਕੁਮਾਰ ਦੇ ਦੇਹਾਂਤ ਤੋਂ ਬਾਅਦ ਭੂਸ਼ਣ ਕੁਮਾਰ ਨੇ ਸੋਨੂ ਨਿਗਮ ਤੋਂ ਮਦਦ ਮੰਗੀ ਸੀ। ਉਸ ਸਮੇਂ ਭੂਸ਼ਣ ਕਾਫੀ ਛੋਟੇ ਸੀ ਪਰ ਸੋਨੂ ਨੇ ਮਦਦ ਕਰਨ ਦੀ ਥਾਂ ਕਿਸੀ ਦੂਜੀ ਕੰਪਨੀ ਦੇ ਨਾਲ ਟਾਈ-ਅਪ ਕਰ ਲਿਆ ਸੀ।
ਦਿੱਵਿਆ ਨੇ ਸੋਨੂ ਤੋਂ ਪੁੱਛਿਆ ਹੈ ਕਿ ਕੀ ਉਨ੍ਹਾਂ ਦੇ ਸੰਬੰਧ ਅਬੂ ਸਲੇਮ ਦੇ ਨਾਲ ਹਨ? ਦਿੱਵਿਆ ਨੇ ਕਿਹਾ ਕਿ ਸੋਨੂ ਨਿਗਮ ਨੇ ਅੱਜ ਤੱਕ ਆਪਣੇ ਇਲਾਵਾ ਕਿਸੇ ਹੋਰ ਗਾਇਕ ਨੂੰ ਮੌਕਾ ਨਹੀਂ ਦਿੱਤਾ ਪਰ ਅੱਜ 97 ਫੀਸਦੀ ਟੀ-ਸੀਰੀਜ ਵਿੱਚ ਕੰਮ ਕਰਨ ਵਾਲੇ ਲੋਕ ਬਾਹਰ ਦੇ ਹਨ।ਸੋਨੂ ਨਿਗਮ ਦਿੱਲੀ ਦੀ ਰਾਮਲੀਲਾ ਵਿੱਚ ਪੰਜ ਰੁਪਏ ਵਿੱਚ ਗਾਣਾ ਗਾਉਂਦੇ ਸੀ ਉੱਥੇ ਹੀ ਇਨ੍ਹਾਂ ਦੇ ਟੈਲੇਂਟ ਨੂੰ ਗੁਲਸ਼ਨ ਕੁਮਾਰ ਨੇ ਪਹਿਚਾਣਿਆ ਅਤੇ ਮੌਕਾ ਦਿੱਤਾ। ਗੁਲਸ਼ਨ ਕੁਮਾਰ ਦੇ ਕਤਲ ਤੋਂ ਬਾਅਦ ਸੋਨੂ ਨਿਗਮ ਦੂਜੀ ਕੰਪਨੀ ਦੇ ਨਾਲ ਜੁੜ ਗਏ ਸਨ। ਉਦੋਂ ਭੂਸ਼ਣ ਕੁਮਾਰ ਕੇਵਲ 18 ਸਾਲ ਦੇ ਸਨ ਅਤੇ ਉਨ੍ਹਾਂ ਨੇ ਸੋਨੂ ਨਿਗਮ ਤੋਂ ਮਦਦ ਵੀ ਮੰਗੀ ਸੀ ਅਤੇ ਅੱਜ ਉਹ ਇਸ ਗੱਲ ਦਾ ਅਹਿਸਾਨ ਵੀਡੀਓ ਦੇ ਜਰੀਏ ਦੱਸ ਰਹੇ ਹਨ।
ਦਿੱਵਿਆ ਨੇ ਅੱਗੇ ਕਿਹਾ ਕਿ ਸੋਨੂ ਨਿਗਮ ਨੇ ਆਪਣੇ ਵੀਡੀਓ ਵਿੱਚ ਕਿਹਾ ਸੀ ਕਿ ਇੱਕ ਲੜਕੀ ਨੇ ਭੂਸ਼ਣ ਕੁਮਾਰ ਤੇ ਮੀਟੂ ਦੇ ਜਰੀਏ ਇਲਜਾਮ ਲਗਾਇਆ ਸੀ।ਮੀਟੂ ਇੱਕ ਬਹੁਤ ਵਧੀਆ ਮੂਵਮੈਂਟ ਸੀ ਪਰ ਕਈ ਲੋਕਾਂ ਨੇ ਇਸਦਾ ਗਲਤ ਫਾਇਦਾ ਚੁੱਕਿਆ। ਸਾਡੇ ਉੱਤੇ ਉਸ ਦੌਰ ਵਿੱਚ ਅਜਿਹੇ ਕਈ ਹੋਰ ਇਲਜਾਮ ਲਗਾਏ ਗਏ ਪਰ ਅਸੀਂ ਪੁਲਿਸ ਦੀ ਮਦਦ ਨਹੀਂ ਲਈ।ਕਈ ਲੜਕੀਆਂ ਨੇ ਇਹ ਮੰਨਿਆ ਸੀ ਕਿ ਉਨ੍ਹਾਂ ਨੇ ਕਿਸੇ ਹੋਰ ਦੇ ਕਹਿਣ ਤੇ ਅਜਿਹਾ ਕੀਤਾ ਸੀ ਪਰ ਅੱਜ ਸੋਨੂ ਨਿਗਮ ਵੀ ਇਸ ਗੱਲ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ।
ਦਿੱਵਿਆ ਨੇ ਕਿਹਾ ਕਿ ਸੋਨੂ ਨਿਗਮ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਈ ਲੜਕੀਆਂ ਨੇ ਫਿਰ ਤੋਂ ਸਾਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਹੈ ਉਹ ਕਹਿ ਰਹੀ ਹੈ ਜਾਂ ਸਾਨੂੰ ਕੰਮ ਅਤੇ ਪੈਸਾ ਦੋ ਨਹੀਂ ਤਾਂ ਅਸੀਂ ਤੁਹਾਡੇ ਤੇ ਇਲਜਾਮ ਲਗਾਵਾਂਗੇ।ਇਹ ਹੀ ਨਹੀਂ ਉਸ ਨੇ ਇਹ ਵੀ ਕਿਹਾ ਕਿ ਤੁਹਾਡੀ ਪਤਨੀ ਨੇ ਖੁਦ ਤੁਹਾਡੇ ਤੇ ਇਲਜਾਮ ਲਗਾਏ ਸਨ, ਦਿੱਵਿਆ ਨੇ ਕਿਹਾ ਕਿ ਮੇਰੇ ਪਤੀ ਅਤੇ ਬੇਟੇ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਦਿੱਵਿਆ ਨੇ ਇੱਕ ਇੰਸਟਾ ਸਟੋਰੀ ਦੇ ਜਰੀਏ ਸੋਨੂ ਨਿਗਮ ਨੂੰ ਜਵਾਬ ਦਿੱਤਾ ਸੀ।
The post ਦਿੱਵਿਆ ਨੇ ਸੋਨੂ ਨਿਗਮ ਨੂੰ ਦਿੱਤਾ ਮੂੰਹ ਤੋੜ ਜਵਾਬ , ਕਿਹਾ ‘ਰਾਮਲੀਲਾ ਵਿੱਚ ਪੰਜ ਰੁਪਏ ਵਿੱਚ ਗੀਤ ਗਾਉਂਦੇ ਸੀ’ appeared first on Daily Post Punjabi.