ludhiana demand opening gym: ਲੁਧਿਆਣਾ ‘ਚ ਜਿੰਮ ਮਾਲਕ ਵਲੋਂ ਸੜਕਾਂ ‘ਤੇ ਉਤਰ ਕੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹੇ ਦੀ ਜਿੰਮ ਏਕਤਾ ਵੈੱਲਫੇਅਰ ਐਸੋਸੀਏਸ਼ਨ ਦੀ ਇਕ ਟੀਮ ਲੁਧਿਆਣਾ ਡਿਪਟੀ ਕਮਿਸ਼ਨਰ ਦੇ ਦਫਤਰ ਪਹੁੰਚੀ, ਜਿੱਥੇ ਉਨ੍ਹਾਂ ਵੱਲੋਂ ਕੁਝ ਨਿਯਮਾਂ ਤਹਿਤ ਜਿੰਮ ਖੋਲ੍ਹਣ ਨੂੰ ਲੈ ਕੇ ਮੰਗ ਪੱਤਰ ਸੌਂਪਿਆ ਗਿਆ। ਇਸ ਤੋਂ ਇਲਾਵਾ ਪਿਛਲੇ 3 ਮਹੀਨਿਆਂ ਤੋਂ ਜਿੰਮ ਬੰਦ ਹੋਣ ਕਾਰਨ ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਜਿੰਮ ਮਾਲਕਾਂ ਵੱਲੋਂ ਕੁਝ ਰਾਹਤ ਪੈਕੇਜ ਦੀ ਸਰਕਾਰ ਕੋਲੋਂ ਮੰਗ ਕੀਤੀ ਗਈ।

ਦੱਸਣਯੋਗ ਹੈ ਕਿ ਕੋਰੋਨਾ ਕਾਰਨ ਠੱਪ ਹੋਏ ਕਾਰੋਬਾਰ ਨੂੰ ਮੁੜ ਚਲਾਉਣ ਲਈ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਨਿਰਦੇਸ਼ ਦੇ ਕੇ ਕਈ ਅਦਾਰੇ ਖੋਲ੍ਹੇ ਗਏ ਪਰ ਹਾਲੇ ਤੱਕ ਜਿੰਮ ਨੂੰ ਲੈ ਕੇ ਕੋਈ ਵੀ ਦਿਸ਼ਾ-ਨਿਰਦੇਸ਼ ਨਹੀਂ ਦਿੱਤਾ ਗਿਆ ਹੈ।
The post ਲੁਧਿਆਣਾ ‘ਚ ਜਿੰਮ ਮਾਲਕਾਂ ਵੱਲੋਂ ਰੋਸ ਪ੍ਰਦਰਸ਼ਨ, ਡੀ.ਸੀ ਨੂੰ ਸੌਂਪਿਆ ਮੰਗ ਪੱਤਰ appeared first on Daily Post Punjabi.
source https://dailypost.in/news/punjab/malwa/ludhiana-demand-opening-gym/