ਅੰਮ੍ਰਿਤਸਰ ਵਿਖੇ ਕੋਰੋਨਾ ਦੀਆਂ ਜਾਅਲੀ ਰਿਪੋਰਟਾਂ ਬਣਾਉਣ ਵਾਲੇ 6 ਵਿਅਕਤੀਆਂ ਖਿਲਾਫ ਕੇਸ ਦਰਜ

Case registered against : ਕੋਰੋਨਾ ਕਾਲ ‘ਚ ਅਮੀਰ ਲੋਕਾਂ ਨੂੰ ਸ਼ਿਕਾਰ ਬਣਾ ਕੇ ਆਪਣਾ ਕਾਰੋਬਾਰ ਚਮਕਾਉਣ ਵਾਲੇ ਤੁਲੀ ਲੈਬ ਤੇ ਈਐੱਮਸੀ ਹਸਪਤਾਲ ਦੇ ਮਾਲਕਾਂ ਸਮੇਤ ਛੇ ਲੋਕਾਂ ‘ਤੇ ਵਿਜੀਲੈਂਸ ਨੇ ਕੇਸ ਦਰਜ ਕੀਤਾ ਹੈ। ਵਿਜੀਲੈਂਸ ਮੁਤਾਬਕ, ਕੋਰੋਨਾ ਦੀ ਫਰਜ਼ੀ ਪਾਜ਼ੇਟਿਵ ਰਿਪੋਰਟ ਬਣਾਉਣ ਤੋਂ ਬਾਅਦ ਫਰਜ਼ੀ ਇਲਾਜ ਦੇ ਕੇ ਮੁਲਜ਼ਮ ਆਪਣਾ ਕਾਰੋਬਾਰ ਚਮਕਾਉਣ ‘ਚ ਲੱਗੇ ਹੋਏ ਸਨ। ਵਿਜੀਲੈਂਸ ਨੇ ਤੁਲੀ ਡਾਇਗਨੋਸਟਿਕ ਲੈਬ ਦੇ ਤਿੰਨ ਡਾਕਟਰਾਂ ਤੇ ਈਐੱਮਸੀ ਹਸਪਤਾਲ ਦੇ ਮਾਲਕ ਪਵਨ ਅਰੋੜਾ ਤੇ ਹਸਪਤਾਲ ਦੇ ਦੋ ਡਾਕਟਰਾਂ ‘ਤੇ ਧੋਖਾਦੇਹੀ, ਫਰਜ਼ੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ‘ਚ ਕੇਸ ਦਰਜ ਕੀਤਾ ਹੈ।

Case registered against
Case registered against

ਪੰਜਾਬ ਸਰਕਾਰ ਨੇ ਅੰਮ੍ਰਿਤਸਰ ‘ਚ ਵੱਧਦੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਮਜੀਠਾ ਰੋਡ ਸਥਿਤ ਤੁਲੀ ਲੈਬ ਨੂੰ ਕੋਵਿਡ-19 ਟੈਸਟ ਕਰਨ ਦੀ ਮਨਜ਼ੂਰੀ ਦਿੱਤੀ ਸੀ। ਵਿਜੀਲੈਂਸ ਵਲੋਂ ਦਰਜ ਕੀਤੀ ਗਈ FIR ਮੁਤਾਬਕ ਤੁਲੀ ਲੈਬ ਦੇ ਮਾਲਕ ਡਾ. ਰੋਬਿਨ ਤੁਲੀ ਨੇ ਟੈਸਟ ਕਰਵਾਉਣ ਵਾਲੇ ਅਮੀਰ ਲੋਕਾਂ ਦੀ ਫਰਜ਼ੀ ਪਾਜ਼ੇਟਿਵ ਰਿਪੋਰਟ ਤਿਆਰ ਕਰ ਕੇ ਉਨ੍ਹਾਂ ਨੂੰ ਹਸਪਤਾਲ ‘ਚ ਫਰਜ਼ੀ ਇਲਾਜ ਦੇਣ ਲਈ ਈਐੱਮਸੀ ਹਸਪਤਾਲ ਦੇ ਡਾਕਟਰਾਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਸਾਧਾਰਨ ਲੋਕਾਂ ਨੂੰ ਕੋਰੋਨਾ ਪਾਜ਼ੇਟਿਵ ਐਲਾਨ ਕੇ ਈਐੱਮਸੀ ਹਸਪਤਾਲ ਭੇਜ ਕੇ ਫਰਜ਼ੀ ਇਲਾਜ ਸ਼ੁਰੂ ਕਰਵਾਇਆ। ਇਨ੍ਹਾਂ ਲੋਕਾਂ ਨੂੰ ਸੱਤ ਦਿਨਾਂ ਤਕ ਫਰਜ਼ੀ ਇਲਾਜ ਦੇਣ ਤੋਂ ਬਾਅਦ ਦੁਬਾਰਾ ਕੋਵਿਡ-19 ਟੈਸਟ ਕਰਵਾ ਕੇ ਰਿਪੋਰਟ ਨੈਗੇਟਿਵ ਦੱਸੀ ਜਾਂਦੀ ਸੀ। ਉਦੋਂ ਤਕ ਉਨ੍ਹਾਂ ਤੋਂ ਫਰਜ਼ੀ ਇਲਾਜ ਵਜੋਂ ਲੱਖਾਂ ਰੁਪਏ ਲੈ ਲਏ ਜਾਂਦੇ ਸਨ।

Case registered against
Case registered against

ਵਿਜੀਲੈਂਸ ਦੇ ਐੱਸਐੱਸਪੀ ਪਰਮਪਾਲ ਸਿੰਘ ਮੁਤਾਬਕ, ਡਾ. ਮਹਿੰਦਰ ਸਿੰਘ, ਡਾ. ਰਿਧਿਮਾ ਤੁਲੀ, ਡਾ. ਸੰਜੇ ਪਿਪਲਾਨੀ, ਡਾ. ਰੋਬਿਨ ਤੁਲੀ, ਪਵਨ ਅਰੋੜਾ ਤੇ ਡਾ. ਪੰਕਜ ਸੋਨੀ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਲਗਾਤਾਰ ਸਾਹਮਣੇ ਆਈਆਂ ਸ਼ਿਕਾਇਤਾਂ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਹੈ। ਸਾਰੇ ਮੁਲਜ਼ਮ ਹਾਲੇ ਫਰਾਰ ਹਨ ਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।

The post ਅੰਮ੍ਰਿਤਸਰ ਵਿਖੇ ਕੋਰੋਨਾ ਦੀਆਂ ਜਾਅਲੀ ਰਿਪੋਰਟਾਂ ਬਣਾਉਣ ਵਾਲੇ 6 ਵਿਅਕਤੀਆਂ ਖਿਲਾਫ ਕੇਸ ਦਰਜ appeared first on Daily Post Punjabi.



source https://dailypost.in/current-punjabi-news/case-registered-against/
Previous Post Next Post

Contact Form