India sees highest single-day spike: ਨਵੀਂ ਦਿੱਲੀ: ਭਾਰਤ ਵਿੱਚ ਲਾਕਡਾਊਨ ਖੁੱਲ੍ਹਣ ਤੋਂ ਤਿੰਨ ਹਫ਼ਤਿਆਂ ਬਾਅਦ ਕੋਰੋਨਾ ਸੰਕਟ ਲਗਾਤਾਰ ਵੱਧਦਾ ਜਾ ਰਿਹਾ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 15,968 ਮਾਮਲੇ ਸਾਹਮਣੇ ਆਏ, ਜਦੋਂ ਕਿ 465 ਲੋਕਾਂ ਦੀ ਮੌਤ ਹੋ ਗਈ । ਇਸ ਦੇ ਨਾਲ ਦੇਸ਼ ਵਿੱਚ ਪੀੜਤਾਂ ਦੀ ਕੁੱਲ ਗਿਣਤੀ 4 ਲੱਖ 56 ਹਜ਼ਾਰ 183 ਹੋ ਗਈ ਹੈ । ਹਾਲਾਂਕਿ, ਸਰਗਰਮ ਮਾਮਲਿਆਂ ਦੀ ਗਿਣਤੀ 1 ਲੱਖ 83 ਹਜ਼ਾਰ ਤੋਂ ਵੱਧ ਹੈ। ਭਾਰਤ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ ਵੱਧ ਕੇ 14 ਹਜ਼ਾਰ 476 ਹੋ ਗਈ ਹੈ ।
ਜੇਕਰ ਇੱਥੇ ਦੇਸ਼ ਦੇ ਸਭ ਤੋਂ ਪ੍ਰਭਾਵਿਤ ਰਾਜਾਂ ਦੀ ਗੱਲ ਕੀਤੀ ਜਾਵੇ ਤਾਂ ਮਹਾਂਰਾਸ਼ਟਰ ਦੀ ਸਥਿਤੀ ਕਾਫ਼ੀ ਖਰਾਬ ਹੈ ।ਇੱਥੇ ਪੀੜਤਾਂ ਦੀ ਗਿਣਤੀ 1 ਲੱਖ 39 ਹਜ਼ਾਰ ਤੱਕ ਪਹੁੰਚ ਗਈ ਹੈ। ਇਸਦੇ ਨਾਲ ਹੀ 24 ਘੰਟਿਆਂ ਵਿੱਚ 248 ਨਵੀਆਂ ਮੌਤਾਂ ਨਾਲ ਹੁਣ ਮ੍ਰਿਤਕਾਂ ਦੀ ਗਿਣਤੀ 6531 ਹੋ ਗਈ ਹੈ। ਦੇਸ਼ ਦੀਆਂ ਕੁੱਲ ਮੌਤਾਂ ਅਤੇ ਪੀੜਤਾਂ ਵਿੱਚ ਇੱਕ-ਤਿਹਾਈ ਤੋਂ ਜ਼ਿਆਦਾ ਹਿੱਸਾ ਮਹਾਂਰਾਸ਼ਟਰ ਦਾ ਹੈ।
ਇਸ ਤੋਂ ਇਲਾਵਾ ਪੀੜਤਾਂ ਰਾਜਾਂ ਵਿੱਚ ਦਿੱਲੀ ਦੂਜੇ ਨੰਬਰ ‘ਤੇ ਹੈ, ਜਿੱਥੇ ਇੱਕ ਦਿਨ ਵਿੱਚ ਤਕਰੀਬਨ 4 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਰਾਜ ਵਿੱਚ ਪੀੜਤਾਂ ਦੀ ਗਿਣਤੀ ਹੁਣ 66 ਹਜ਼ਾਰ 602 ਤੱਕ ਪਹੁੰਚ ਗਈ ਹੈ । ਤਾਮਿਲਨਾਡੂ 64 ਹਜ਼ਾਰ 603 ਮਾਮਲਿਆਂ ਦੇ ਨਾਲ ਤੀਜੇ ਨੰਬਰ ‘ਤੇ ਹੈ । ਹਾਲਾਂਕਿ, ਜੇ ਤਾਮਿਲਨਾਡੂ ਅਤੇ ਹੋਰ ਰਾਜਾਂ ਵਿੱਚ ਹੋਈਆਂ ਮੌਤਾਂ ਦੀ ਤੁਲਨਾ ਕੀਤੀ ਜਾਵੇ ਤਾਂ ਤਾਮਿਲਨਾਡੂ ਵਿੱਚ ਸਥਿਤੀ ਵਧੇਰੇ ਬਿਹਤਰ ਹੈ । ਇਸ ਤੋਂ ਇਲਾਵਾ ਗੁਜਰਾਤ ਚੌਥੇ ਨੰਬਰ ‘ਤੇ ਹੈ, ਜਿੱਥੇ 1711 ਲੋਕਾਂ ਦੀ ਮੌਤ ਹੋਈ ਹੈ।
ਫਿਲਹਾਲ, ਭਾਰਤ ਲਈ ਰਾਹਤ ਵਾਲੀ ਖ਼ਬਰ ਹੈ ਕਿ ਹੁਣ ਤੱਕ ਕੁੱਲ ਮਰੀਜ਼ਾਂ ਵਿਚੋਂ ਤਕਰੀਬਨ 56.38 ਪ੍ਰਤੀਸ਼ਤ ਯਾਨੀ ਤਕਰੀਬਨ 2 ਲੱਖ 58 ਹਜ਼ਾਰ 574 ਵਿਅਕਤੀ ਠੀਕ ਹੋ ਗਏ ਹਨ ਅਤੇ ਘਰ ਪਰਤੇ ਹਨ । ਪਿਛਲੇ 24 ਘੰਟਿਆਂ ਵਿੱਚ 10 ਹਜ਼ਾਰ ਦੇ ਕਰੀਬ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ । ਜਿਸ ਤੋਂ ਬਾਅਦ ਦੇਸ਼ ਵਿਚ ਸਰਗਰਮ ਮਾਮਲਿਆਂ ਦੀ ਗਿਣਤੀ 1 ਲੱਖ 83 ਹਜ਼ਾਰ ਹੈ।
The post ਕੋਰੋਨਾ ਮਾਮਲਿਆਂ ‘ਚ ਮੁੜ ਰਿਕਾਰਡ ਇਜਾਫਾ, 24 ਘੰਟਿਆਂ ‘ਚ ਸਾਹਮਣੇ ਆਏ 15968 ਨਵੇਂ ਮਾਮਲੇ appeared first on Daily Post Punjabi.