ਜਲੰਧਰ ’ਚ ਕੋਰੋਨਾ ਨਾਲ 13ਵੀਂ ਮੌਤ : ਔਰਤ ਨੇ ਸ਼ਾਹਕੋਟ ਹਸਪਤਾਲ ’ਚ ਤੋੜਿਆ ਦਮ

Death of Jalandhar woman due to Corona : ਜਲੰਧਰ ’ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਅੱਜ ਸਵੇਰੇ ਜ਼ਿਲੇ ਵਿਚ ਕੋਰੋਨਾ ਨਾਲ ਇਕ ਹੋਰ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਥੇ ਰੋਜ਼ ਗਾਰਡਨ ਦੀ ਰਹਿਣ ਵਾਲੀ ਇਕ ਕੋਰੋਨਾ ਪਾਜ਼ੀਟਿਵ ਆਈ ਔਰਤ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਉਸ ਦਾ ਇਲਾਜ ਵਰਿਆਮ ਸਿੰਘ ਮੈਮੋਰੀਅਲ ਹਸਪਤਾਲ, ਸ਼ਾਹਕੋਟ ਵਿਚ ਚੱਲ ਰਿਹਾ ਸੀ। ਜ਼ਿਕਰਯੋਗ ਹੈ ਕਿ ਇਸ ਮੌਤ ਨਾਲ ਜ਼ਿਲੇ ਵਿਚ ਹੁਣ ਕੋਰੋਨਾ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ 13 ਹੋ ਗਈ ਹੈ।

The post ਜਲੰਧਰ ’ਚ ਕੋਰੋਨਾ ਨਾਲ 13ਵੀਂ ਮੌਤ : ਔਰਤ ਨੇ ਸ਼ਾਹਕੋਟ ਹਸਪਤਾਲ ’ਚ ਤੋੜਿਆ ਦਮ appeared first on Daily Post Punjabi.



source https://dailypost.in/breaking/death-of-jalandhar-woman-due-to-corona/
Previous Post Next Post

Contact Form