ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਰਤ ਤੇ ਪਾਕਿਸਤਾਨ ਵਿਚ ਮੌਜੂਦਾ ਤਣਾਅ ‘ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚ ਯੁੱਧ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ ਤੇ ਹਮੇਸ਼ਾ ਸ਼ਾਂਤੀ, ਪ੍ਰੇਮ ਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਦੇ ਵੀ ਕੋਈ ਜੰਗ ਨਹੀਂ ਲੱਗਣੀ ਚਾਹੀਦੀ। ਮੇਰੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਇਹੋ ਜਿਹੇ ਮੌਕੇ ਕਦੇ ਨਾ ਬਣਨ ਤੇ ਲੋਕ ਹਮੇਸ਼ਾ ਪ੍ਰੇਮ ਪਿਆਰ ਨਾਲ ਰਹਿਣ। ਅਸੀਂ ਹਮੇਸ਼ਾ ਗੱਲਬਾਤ ਰਾਹੀਂ ਮਸਲੇ ਹੱਲ ਕਰੀਏ।
ਜਥੇਦਾਰ ਨੇ ਅਟਾਰੀ-ਵਾਹਗਾ ਸਰਹੱਦ ‘ਤੇ ਫਸੇ ਪਰਿਵਾਰਾਂ ਦੀ ਸਥਿਤੀ ‘ਤੇ ਵੀ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਸਰਹੱਦ ‘ਤੇ ਮਾਵਾਂ ਆਪਣੇ ਬੱਚਿਆਂ ਲਈ ਤੇ ਬੱਚੇ ਆਪਣੀਆਂ ਮਾਵਾਂ ਲਈ ਰੋ ਰਹੇ ਹਨ। ਇਨਸਾਨ ਦੇ ਅੰਗ ਤੇ ਖੂਨ ਸਾਰਾ ਕੁਝ ਇਕੋ ਜਿਹੇ ਹਨ, ਇਸ ਲਈ ਸਾਨੂੰ ਯੁੱਧ ਵੱਲ ਨਹੀਂ ਵਧਣਾ ਚਾਹੀਦਾ। ਜੰਗ ਨੇ ਅੱਜ ਤੱਕ ਕਿਸੇ ਮਸਲੇ ਦਾ ਹੱਲ ਨਹੀਂ ਕੀਤਾ ਹੈ। ਇਹ ਮਨੁੱਖਤਾ, ਜਾਨਵਰਾਂ ਤੇ ਵਾਤਾਵਰਣ ਲਈ ਨੁਕਸਾਨਦੇਹ ਹੀ ਰਹੇ ਹਨ।
ਇਹ ਵੀ ਪੜ੍ਹੋ : ਪਾਣੀ ਦਾ ਮੁੱਦੇ ‘ਤੇ ਪਾਰਟੀਆਂ ਹੋਈਆਂ ਇਕਜੁੱਟ! CM ਮਾਨ ਬੋਲੇ, ‘ਸਾਰੇ ਆਗੂ ਪੰਜਾਬ ਨਾਲ ਖੜ੍ਹੇ ਨੇ…’
ਜਥੇਦਾਰ ਨੇ ਕਿਹਾ ਕਿ ਪੰਜਾਬ ਦੇ ਦਰਿਆ ਪੰਜਾਬ ਵਿਚ ਵਹਿੰਦੇ ਹਨ, ਇਸ ਲਈ ਪਾਣੀ ‘ਤੇ ਪਹਿਲਾ ਹੱਕ ਪੰਜਾਬ ਦਾ ਹੈ। ਇਹ ਪੀਣ ਦੇ ਪਾਣੀ ਦਾ ਨਹੀਂ ਸਗੋਂ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਉਣ ਦਾ ਸਵਾਰ ਹੈ। ਹਰਿਆਣਾ ਨੂੰ ਉਦੋਂ ਹੀ ਪਾਣੀ ਦਿੱਤਾ ਜਾ ਸਕਦਾ ਹੈ ਜਦੋਂ ਪੰਜਾਬ ਕੋਲ ਬਚਿਆ ਹੋਵੇ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਵਿਚ ਸਪੱਸ਼ਟ ਹੈ ਕਿ ਸਾਰੇ ਬਰਾਬਰ ਹਨ, ਇਨਸਾਨ ਦੀ ਜਾਤ ਇਕ ਹੈ। ਦੇਸ਼ ਤੇ ਧਰਮ ਤੋਂ ਉਪਰ ਮਨੁੱਖਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸੰਵਿਧਾਨ ਵੀ ਇਹ ਕਹਿੰਦਾ ਹੈ ਕਿ ਜਿਹੜੇ ਸੂਬਿਆਂ ਵਿਚ ਨਦੀਆਂ ਵਹਿੰਦੀਆਂ ਹਨ, ਪਾਣੀ ‘ਤੇ ਪਹਿਲਾ ਹੱਕ ਉਨ੍ਹਾਂ ਦਾ ਹੈ।
ਵੀਡੀਓ ਲਈ ਕਲਿੱਕ ਕਰੋ -:
The post ਭਾਰਤ-ਪਾਕਿ ਤਣਾਅ ‘ਤੇ ਬੋਲੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ – ‘ ਜੰ/ਗ ਕਦੇ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੈ ‘ appeared first on Daily Post Punjabi.