ਅੱਜ ਹੈ ਪੰਜਾਬੀ ਇੰਡਸਟਰੀ ਦੀ ਅਦਾਕਾਰਾ ਅਨੀਤਾ ਦੇਵਗਨ ਦਾ ਜਨਮਦਿਨ , ਆਪਣੀ ਅਦਾਕਾਰੀ ਨਾਲ ਕੁੱਝ ਇਸ ਤਰਾਂ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

Today Anita Devgan’s Birthday : ਅਨੀਤਾ ਦੇਵਗਨ ਜੋ ਕਿ ਪੰਜਾਬੀ ਇੰਡਸਟਰੀ ਦੀ ਬਹੁਤ ਹੀ ਮਸ਼ਹੂਰ ਅਦਾਕਾਰਾ ਹੈ ਦਾ ਅੱਜ ਜਨਮਦਿਨ ਹੈ। ਅਨੀਤਾ ਦਾ ਜਨਮ 18 ਮਾਰਚ 1975 ਨੂੰ ਹੋਇਆ ਸੀ ਤੇ ਅੱਜ ਉਹ 46 ਸਾਲ ਦੇ ਹੋ ਗਏ ਹਨ। ਅਨੀਤਾ ਦਾ ਜਨਮ ਅਮ੍ਰਿਤਸਰ ਵਿਖੇ ਹੋਇਆ ਸੀ ਤੇ ਉਹ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਅਨੀਤਾ ਦੇਵਗਨ ਦੇ ਪਤੀ ਦਾ ਨਾਮ ਹਰਦੀਪ ਗਿੱਲ ਹੈ। ਜੋ ਕਿ ਅਦਾਕਾਰ ਹਨ ਤੇ ਅਕਸਰ ਕਈ ਫਿਲਮਾਂ ਦੇ ਵਿੱਚ ਅਨੀਤਾ ਏ ਨਾਲ ਦੇਖੇ ਗਏ ਹਨ।

Today Anita Devgan's Birthday
Today Anita Devgan’s Birthday

ਅਨੀਤਾ ਦਾ ਇੱਕ ਬੇਟਾ ਵੀ ਹੈ ਜਿਸ ਦਾ ਨਾਮ ਆਮੀਨ ਹੈ। ਅਨੀਤਾ ਦੇਵਗਨ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ ਅਨੀਤਾ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਥੀਏਟਰ ਤੋਂ ਕੀਤੀ ਸੀ। ਹੁਣ ਪੰਜਾਬੀ ਫਿਲਮ ਦੇ ਵਿੱਚ ਅਨੀਤਾ ਅਕਸਰ ਆਪਣੇ ਕਾਮੇਡੀ ਕਿਰਦਾਰ ਕਰਕੇ ਬਹੁਤ ਪ੍ਰਸਿੱਧ ਹੈ। ਅਨੀਤਾ ਨੇ ਥੀਏਟਰ ਵਿੱਚ ਕਰਿਅਰ ਦੀ ਸ਼ੁਰੂਆਤ 1992 ਦੇ ਵਿੱਚ ਕੀਤੀ ਸੀ। ਉਹਨਾਂ ਨੇ ਨੁੱਕਰ ਨਾਟਕ ਵਿੱਚ ਵ ਕਿਰਦਾਰ ਨਿਭਾਏ ਹਨ।

Today Anita Devgan's Birthday
Today Anita Devgan’s Birthday

ਅਨੀਤਾ ਨੇ ਕਈ ਪੰਜਾਬੀ ਸੀਰਿਅਲ ਦੇ ਵਿੱਚ ਵੀ ਕੰਮ ਕੀਤਾ ਹੋਇਆ ਹੈ ਜਿਵੇ ਕਿ – ਲੂਰੀ , ਹਕੀਮ ਤਾਰਾ ਚੰਦ ਤੇ ਹੋਰ ਵੀ ਬਹੁਤ ਸਾਰੇ। ਜਿਸ ਤੋਂ ਬਾਅਦ ਉਹਨਾਂ ਨੇ ਪੰਜਾਬੀ ਫਿਲਮ ਹਸ਼ਰ ਦੇ ਵਿੱਚ ਕੰਮ ਕੀਤਾ ਜਿਸ ਵਿੱਚ ਉਹਨਾਂ ਦੇ ਪਤੀ ਹਰਦੀਪ ਗਿੱਲ ਵੀ ਸਨ। ਅਨੀਤਾ ਦੇਵਗਨ ਨੇ ਹੁਣ ਤੱਕ ਇਹਨਾਂ ਫਿਲਮ ਦੇ ਵਿੱਚ ਬਹੁਤ ਚੰਗਾ ਕੰਮ ਕੀਤਾ ਹੈ ਜਿਵੇਂ ਕਿ – ਜੱਟ ਐਂਡ ਜੁਲੀਅਟ , ਜੱਟ ਐਂਡ ਜੁਲੀਅਟ 2 , ਅੰਗਰੇਜ਼ , ਬੰਬੂ ਕਾਟ , ਰੱਬ ਦਾ ਰੇਡੀਓ , ਕੁੜਮਾਈਆਂ ਆਦਿ।

ਇਹ ਵੀ ਦੇਖੋ : ‘‘ਖੇਤੀ ਕਨੂੰਨਾਂ ਦੇ ਜ਼ਰੀਏ ਪਤਾ ਲੱਗਾ ਕਿ ਇਹ ਤਾਂ ਦੇਸ਼ ਨੂੰ ਵੇਚਣ ਦੇ ਪਲਾਨ ਬਣ ਰਹੇ ਸਨ’’ ਰਾਕੇਸ਼ ਟਿਕੈਤ ਦੇ ਸੁਣੋ ਬੋਲ

The post ਅੱਜ ਹੈ ਪੰਜਾਬੀ ਇੰਡਸਟਰੀ ਦੀ ਅਦਾਕਾਰਾ ਅਨੀਤਾ ਦੇਵਗਨ ਦਾ ਜਨਮਦਿਨ , ਆਪਣੀ ਅਦਾਕਾਰੀ ਨਾਲ ਕੁੱਝ ਇਸ ਤਰਾਂ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ appeared first on Daily Post Punjabi.



source https://dailypost.in/news/entertainment/today-anita-devgans-birthday/
Previous Post Next Post

Contact Form