ਲੁਧਿਆਣਾ ਦੇ ਸਰਕਾਰੀ ਸਕੂਲ ‘ਚ ਰਾਉਂਡ ਦੌਰਾਨ ਅਚਾਨਕ ਹੈੱਡ ਟੀਚਰ ਦੀ ਵਿਗੜੀ ਸਿਹਤ, ਕਲਾਸਰੂਮ ‘ਚ ਹੋਈ ਮੌਤ

ਲੁਧਿਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਹੈੱਡ ਟੀਚਰ ਦੀ ਕਲਾਸਰੂਮ ਵਿਚ ਤਬੀਅਤ ਵਿਗੜਨ ਦੇ ਬਾਅਦ ਮੌਤ ਹੋ ਗਈ। ਉਹ ਹਰ ਰੋਜ਼ ਦੀ ਤਰ੍ਹਾਂ ਬੱਚਿਆਂ ਦੀ ਕਲਾਸ ਵਿਚ ਰਾਊਂਡ ‘ਤੇ ਸਨ। ਪ੍ਰੀ-ਪ੍ਰਾਇਮਰੀ ਕਲਾਸ ਵਿਚ ਪਹੁੰਚ ਕੇ ਬੱਚਿਆਂ ਤੇ ਟੀਚਰ ਨਾਲ ਗੱਲਬਾਤ ਦੌਰਾਨ ਅਚਾਨਕ ਉਨ੍ਹਾਂ ਨੇ ਛਾਤੀ ਵਿਚ ਦਰਦ ਦੀ ਸ਼ਿਕਾਇਤ ਕੀਤੀ।

ਕਲਾਸ ਵਿਚ ਮੌਜੂਦ ਇਕ ਟੀਚਰ ਨੇ ਪਾਣੀ ਦਿੱਤਾ ਪਰ ਗਿਲਾਸ ਫੜਦੇ ਹੀ ਹੈੱਡ ਟੀਚਰ ਮੂੰਹ ਦੇ ਭਾਰ ਜ਼ਮੀਨ ‘ਤੇ ਡਿੱਗ ਗਏ। ਸਾਥੀ ਟੀਚਰ ਦੌੜ ਕੇ ਆਏ ਤੇ ਉਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਤੇ ਸੀਪੀਆਰ ਵੀ ਦਿੱਤੀ ਇਸ ਦੇ ਬਾਅਦ ਟੀਚਰ ਉਨ੍ਹਾਂ ਨੂੰ ਮੁਹੱਲਾ ਕਲੀਨਿਕ ਲੈ ਗਏ। ਉਸ ਦੇ ਬਾਅਦ ਐਂਬੂਲੈਂਸ ਬੁਲਾਈ ਤੇ ਉਨ੍ਹਾਂ ਨੂੰ ਡੀਐੱਮਸੀ ਲੈ ਗਏ ਉਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਗਭਗ ਡੇਢ-2 ਮਹੀਨੇ ਪਹਿਲਾਂ ਡਰੱਗ ਸੈਂਸ ਦੀ ਡਿਊਟੀ ਦੌਰਾਨ ਉਨ੍ਹਾਂ ‘ਤੇ ਹਮਲਾ ਹੋਇਆ ਸੀ। ਪਿੰਡ ਵਿਚ ਸਰਵੇ ਦੌਰਾਨ ਕੁਝ ਨਸ਼ੇੜੀਆਂ ਨੇ ਉਨ੍ਹਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ ਜਿਸ ਵਿਚ ਉਨ੍ਹਾਂ ਦੀ ਛਾਤੀ ‘ਤੇ ਗੰਭੀਰ ਸੱਟ ਲੱਗੀ ਸੀ।

ਦੂਜੇ ਪਾਸੇ ਹੈੱਡ ਟੀਚਰ ਦੇ ਦੇਹਾਂਤ ਦੀ ਸੂਚਨਾ ਮਿਲਦੇ ਹੀ ਪਰਿਵਾਰ ਵਾਲੇ ਡੀਐੱਮਸੀ ਹਸਪਤਾਲ ਪਹੁੰਚ ਗਏ ਜਿਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਅੱਜ ਉਨ੍ਹਾਂ ਦੇ ਜੱਦੀ ਪਿੰਡ ਲਲਤੋਂ ਵਿਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -: 

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਲੁਧਿਆਣਾ ਦੇ ਸਰਕਾਰੀ ਸਕੂਲ ‘ਚ ਰਾਉਂਡ ਦੌਰਾਨ ਅਚਾਨਕ ਹੈੱਡ ਟੀਚਰ ਦੀ ਵਿਗੜੀ ਸਿਹਤ, ਕਲਾਸਰੂਮ ‘ਚ ਹੋਈ ਮੌਤ appeared first on Daily Post Punjabi.



Previous Post Next Post

Contact Form