ਸੁਪਰੀਮ ਕੋਰਟ ਕਾਲਜੀਅਮ ਨੇ ਚਾਰ ਹਾਈ ਕੋਰਟਾਂ ‘ਚ ਨਵੇਂ ਚੀਫ ਜਸਟਿਸ ਦੀ ਨਿਯੁਕਤੀ ਦੀ ਕੀਤੀ ਸਿਫ਼ਾਰਸ਼

ਸੁਪਰੀਮ ਕੋਰਟ ਕਾਲਜੀਅਮ ਨੇ ਚਾਰ ਹਾਈ ਕੋਰਟਾਂ ‘ਚ ਮੁੱਖ ਜੱਜਾਂ ਦੀ ਨਿਯੁਕਤੀ ਦੀ ਸਿਫ਼ਾਰਸ਼ ਕੀਤੀ ਹੈ। 6 ਅਗਸਤ 2026 ਨੂੰ ਆਯੋਜਿਤ ਕਾਲਜੀਅਮ ਦੀ ਬੈਠਕ ਵਿਚ ਇਹ ਫੈਸਲਾ ਲਿਆ ਗਿਆ। ਸੁਪਰੀਮ ਕੋਰਟ ਕਾਲਜੀਅਮ ਨੇ ਪਟਨਾ, ਕਲਕੱਤਾ, ਬਾਂਬੇ ਸਣੇ ਪੰਜਾਬ-ਹਰਿਆਣਾ ਹਾਈਕੇਰਟ ਦੇ CJ ਵਜੋਂ ਜੱਜਾਂ ਦੀ ਨਿਯੁਕਤੀ ਦਾ ਪ੍ਰਸਤਾਵ ਦਿੱਤਾ ਹੈ।

ਜਸਟਿਸ ਵੀ. ਕਾਮੇਸ਼ਵਰ ਰਾਓ ਨੂੰ ਪਟਨਾ ਹਾਈਕੋਰਟ ਦਾ ਸੀਜੇ ਨਿਯੁਕਤ ਦੀ ਸਿਫਾਰਸ਼ ਕੀਤੀ ਗਈ। ਮੌਜੂਦਾ ਸਮੇਂ ਉਹ ਦਿੱਲੀ ਹਾਈਕੋਰਟ ਵਿਚ ਸੇਵਾ ਨਿਭਾ ਰਹੇ ਹਨ। ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਵਜੋਂ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਤੇ ਉਹ ਮੌਜੂਦਾ ਸਮੇਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਵਜੋਂ ਸੇਵਾ ਨਿਭਾ ਰਹੇ ਹਨ। ਜਸਟਿਸ ਐੱਮਸੀ ਤ੍ਰਿਪਾਠੀ ਨੂੰ ਬਾਂਬੇ ਹਾਈਕੋਰਟ ਦਾ ਚੀਫ ਜਸਟਿਸ ਨਿਯੁਕਤ ਦੀ ਸਿਫਾਰਸ਼ ਕੀਤੀ। ਜਸਟਿਸ ਰਵਿੰਦਰ ਵੀ. ਘੁਗੇ ਨੂੰ ਕਲਕੱਤਾ ਹਾਈਕੋਰਟ ਦਾ ਸੀਜੇ ਨਿਯੁਕਤੀ ਦੀ ਸਿਫਾਰਸ਼ ਕੀਤੀ ਗਈ।

ਇਹ ਵੀ ਪੜ੍ਹੋ : ਕਪੂਰਥਲਾ ‘ਚ ਕੱਪੜਾ ਕਾਰੋਬਾਰੀ ਦੀ ਦੁਕਾਨ ‘ਤੇ ਚੱਲੀਆਂ ਗੋ/ਲੀਆਂ, ਪੁਲਿਸ ਵੱਲੋਂ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ

ਕਾਲਜੀਅਮ ਵੱਲੋਂ ਪ੍ਰਸਤਾਵ ਪਾਸ ਕੀਤੇ ਜਾਣ ਦੇ ਬਾਅਦ ਹੁਣ ਇਹ ਮਾਮਲਾ ਪ੍ਰਸ਼ਾਸਨਿਕ ਤੇ ਸੰਵਿਧਾਨਕ ਪ੍ਰਕਿਰਿਆ ਤਹਿਤ ਅੱਗੇ ਵਧੇਗਾ। ਕੇਂਦਰੀ ਕਾਨੂੰਨ ਤੇ ਨਿਆਂ ਮੰਤਰਾਲਾ ਕੋਲਜੀਅਮ ਦੀਆਂ ਸਿਫਾਰਸ਼ਾਂ ਦੀ ਪ੍ਰਸ਼ਾਸਨਿਕ ਜਾਂਚ ਤੇ ਜ਼ਰੂਰੀ ਪ੍ਰਕਿਰਿਆ ਪੂਰੀ ਕਰੇਗਾ। ਇਸ ਦੇ ਬਾਅਦ ਪ੍ਰਸਤਾਵ ਨੂੰ ਅੰਤਿਮ ਮਨਜ਼ੂਰੀ ਲਈ ਪ੍ਰਧਾਨ ਮੰਤਰੀ ਦਫਤਰ ਭੇਜਿਆ ਜਾਵੇਗਾ। ਅੰਤਿਮ ਪੜਾਅ ਵਿਚ ਰਾਸ਼ਟਰਪਤੀ ਵੱਲੋਂ ਸੰਵਿਧਾਨ ਦੀ ਧਾਰਾ 217 ਤਹਿਤ ਨਿਯੁਕਤੀ ਦਾ ਅਧਿਕਾਰਕ ਵਾਰੰਟ ਜਾਰੀ ਕੀਤਾ ਜਾਵੇਗਾ ਜਿਸ ਦੇ ਬਾਅਦ ਨਵੇਂ ਚੀਪ ਜਸਟਿਸ ਆਪਣੇ-ਆਪਣੇ ਅਹੁਦਿਆਂ ਦੀ ਸਹੁੰ ਚੁੱਕਣਗੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਸੁਪਰੀਮ ਕੋਰਟ ਕਾਲਜੀਅਮ ਨੇ ਚਾਰ ਹਾਈ ਕੋਰਟਾਂ ‘ਚ ਨਵੇਂ ਚੀਫ ਜਸਟਿਸ ਦੀ ਨਿਯੁਕਤੀ ਦੀ ਕੀਤੀ ਸਿਫ਼ਾਰਸ਼ appeared first on Daily Post Punjabi.



source https://dailypost.in/supreme-court-collegium-recommends/
Previous Post Next Post

Contact Form