ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਪਟਿਆਲਾ ਚੰਡੀਗੜ੍ਹ ਰੋਡ ਗਗਨ ਫੈਕਟਰੀ ਦੇ ਨਜ਼ਦੀਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਵਿੱਚ ਝਿੰਜਰ ਦੀਆਂ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ, ਜਦੋਂ ਕਿ ਸਰਬਜੀਤ ਸਿੰਘ ਝਿੰਜਰ ਦਾ ਹਾਦਸੇ ਵਿੱਚ ਵਾਲ-ਵਾਲ ਬਚਾਅ ਰਿਹਾ । ਝਿੰਜਰ ਰਾਜਪੁਰਾ ਦੇ ਨੀਲਮ ਹਸਪਤਾਲ ਤੋਂ ਆਪਣੇ ਕਿਸੇ ਨਜ਼ਦੀਕੀ ਦੀ ਖਬਰ ਲੈ ਕੇ ਆਪਣੇ ਹਲਕੇ ਘਨੌਰ ਵਿਖੇ ਜਾ ਰਹੇ ਸਨ।
ਇਹ ਵੀ ਪੜ੍ਹੋ : ਕੌਮੀ ਇਨਸਾਫ਼ ਮੋਰਚੇ ਵੱਲੋਂ ਪ੍ਰਦਰਸ਼ਨ ਖ਼ਤਮ ਕਰਨ ਦਾ ਐਲਾਨ, ਕਿਹਾ-‘ਸਾਡਾ ਅੱਜ ਦਾ ਪ੍ਰੋਗਰਾਮ ਸਫ਼ਲ ਹੋਇਆ’

ਸਰਬਜੀਤ ਸਿੰਘ ਝਿੰਜਰ ਆਪਣੀ ਗੱਡੀ ਵਿੱਚ ਜਾਂਦੇ ਸਮੇਂ ਕੋਈ ਵਾਹਨ ਉਨਾਂ ਦੀ ਗੱਡੀ ਅੱਗੇ ਆਉਣ ਕਾਰਨ ਉਸ ਨੂੰ ਬਚਾਉਂਦੇ ਸਮੇਂ ਪਿੱਛੋਂ ਆ ਰਹੇ ਤੇਜ਼ ਵਾਹਨ ਨੇ ਗੱਡੀਆਂ ‘ਤੇ ਚੜ੍ਹਾ ਦਿੱਤਾ ਜਿਸ ਵਿੱਚ ਉਨ੍ਹਾਂ ਦੀਆਂ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਖੈਰੀਅਤ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਵੀ ਪ੍ਰਕਾਰ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਕਿਉਂਕਿ ਝਿੰਜਰ ਦੇ ਨਾਲ ਉਹਨਾਂ ਤੇ ਦੋਵੇਂ ਗੱਡੀਆਂ ਵਿੱਚ ਹੋਰ ਸਾਥੀ ਵੀ ਸਵਾਰ ਸਨ ਫਿਲਹਾਲ ਸਰਬਜੀਤ ਸਿੰਘ ਝਿੰਜਰ ਵੱਲੋਂ ਰਾਜਪੁਰਾ ਦੇ ਪੁਲਿਸ ਥਾਣੇ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਗੱਡੀ ਹੋਈ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੀ ਜਾਨ appeared first on Daily Post Punjabi.