ਅਸਿਸਟੈਂਟ ਜੇਲ੍ਹ ਸੁਪਰਡੈਂਟ ਬਿੰਨੀ ਟਾਂਗ ਗ੍ਰਿਫਤਾਰ, ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ‘ਚ ਮੋਬਾਈਲ ਪਹੁੰਚਾਉਣ ਦਾ ਹੈ ਮਾਮਲਾ

ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਫਿਰ ਤੋਂ ਸੁਰਖੀਆਂ ਵਿਚ ਹੈ। ਜੇਲ ਅੰਦਰ ਕੈਦੀਆਂ ਤੱਕ ਮੋਬਾਈਲ ਫੋਨ ਪਹੁੰਚਾਉਣ ਦੇ ਮਾਮਲੇ ‘ਚ ਵੱਡਾ ਐਕਸ਼ਨ ਲਿਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਸ਼ਿਕੰਜਾ ਕੱਸਦੇ ਹੋਏ ਜੇਲ੍ਹ ਦੇ ਅਸਿਸਟੈਂਟ ਸੁਪਰਡੈਂਟ ਬਿੰਨੀ ਟਾਂਗ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਬਿੰਨੀ ਟਾਂਗ ‘ਤੇ ਪੈਸੇ ਲੈ ਕੇ ਕੈਦੀਆਂ ਨੂੰ ਮੋਬਾਈਲ ਦੇਣ ਦੇ ਇਲਜ਼ਾਮ ਲੱਗੇ ਹਨ। ਇੰਨਾ ਹੀ ਨਹੀਂ ਪੁਲਿਸ ਮੁਤਾਬਕ ਬਿੰਨੀ ਟਾਂਗ ਜੇਲ੍ਹ ਅੰਦਰ ਹੋਰ ਸ਼ੱਕੀ ਸਮੱਗਰੀ ਪਹੁੰਚਾਉਣ ਦਾ ਵੀ ਇਕ ਪੂਰਾ ਨੈਟਵਰਕ ਚਲਾ ਰਿਹਾ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ : ਮਕਾਨ ਦਾ ਕਬਜ਼ਾ ਲੈਣ ਪਹੁੰਚੀ ਮਹਿਲਾ ‘ਤੇ ਵਕੀਲ ਨੇ ਚਲਾਈ ਗੋ.ਲੀ, ਪੁਲਿਸ ਦੇ ਸਾਹਮਣੇ ਹੋਈ ਫਾਇ/ਰਿੰਗ

ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਬੀਤੀ 29 ਜੁਲਾਈ ਨੂੰ ਜੇਲ੍ਹ ਦੇ ਵਾਰਡਨ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਜਦੋਂ ਉਸ ਕੋਲੋਂ ਪੁੱਛਗਿਛ ਕੀਤੀ ਗਈ ਤਾਂ ਅਜਿਹੀ ਜਾਣਕਾਰੀ ਸਾਹਮਣੇ ਆਈ ਜਿਨ੍ਹਾਂ ਨੇ ਜੇਲ੍ਹ ਦੇ ਉੱਚ ਅਧਿਕਾਰੀਆਂ ਨੂੰ ਵੀ ਸ਼ੱਕ ਦੇ ਘੇਰੇ ਵਿਚ ਲੈ ਆਉਂਦਾ। ਪੁਲਿਸ ਨੇ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ ਜੇਲ੍ਹ ਸੁਪਰਡੈਂਟ ਨੂੰ ਗ੍ਰਿਫਤਾਰ ਕਰ ਲਿਆ। ਤੇ ਅਜੇ ਵੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਅਸਿਸਟੈਂਟ ਜੇਲ੍ਹ ਸੁਪਰਡੈਂਟ ਬਿੰਨੀ ਟਾਂਗ ਗ੍ਰਿਫਤਾਰ, ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ‘ਚ ਮੋਬਾਈਲ ਪਹੁੰਚਾਉਣ ਦਾ ਹੈ ਮਾਮਲਾ appeared first on Daily Post Punjabi.



Previous Post Next Post

Contact Form