ਪਲਾਸਟਿਕ ਨੋਟਾਂ ਦੇ ਟ੍ਰਾਇਲ ਨੂੰ ਮਿਲੀ ਮਨਜ਼ੂਰੀ, 10 ਤੇ 20 ਰੁਪਏ ਦੇ ਛਾਪੇ ਜਾਣਗੇ 100-100 ਕਰੋੜ ਨੋਟ

ਪਿਛਲੇ ਕਈ ਦਿਨਾਂ ਤੋਂ ਬਾਜ਼ਾਰ ਵਿੱਚ ਪਲਾਸਟਿਕ ਦੇ ਨੋਟਾਂ ਬਾਰੇ ਬਹੁਤ ਚਰਚਾ ਹੋ ਰਹੀ ਹੈ। ਕੁਝ ਸਮਾਂ ਪਹਿਲਾਂ, ਖ਼ਬਰਾਂ ਸਾਹਮਣੇ ਆਈਆਂ ਸਨ ਕਿ ਪੋਲੀਮਰ ਨੋਟ ਜਲਦੀ ਹੀ ਬਾਜ਼ਾਰ ਵਿੱਚ ਪੇਸ਼ ਕੀਤੇ ਜਾਣਗੇ, ਜਿਸ ਕਾਰਨ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਕੀ ਨੋਟਬੰਦੀ ਦੁਬਾਰਾ ਹੋਵੇਗੀ। ਹਾਲਾਂਕਿ, ਆਰਬੀਆਈ ਨੇ ਬਾਅਦ ਵਿੱਚ ਸਥਿਤੀ ਸਪੱਸ਼ਟ ਕੀਤੀ ਅਤੇ ਕਿਹਾ ਕਿ ਕੋਈ ਨੋਟਬੰਦੀ ਨਹੀਂ ਹੋਵੇਗੀ। ਇਸ ਤੋਂ ਬਾਅਦ ਆਰਬੀਆਈ ਨੇ ਸਰਕਾਰ ਨੂੰ ਪਲਾਸਟਿਕ ਨੋਟਾਂ ਦੀ ਟ੍ਰਾਇਲ ਦਾ ਪ੍ਰਸਤਾਵ ਰੱਖਿਆ, ਜਿਸਨੂੰ ਹੁਣ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ।

ਹਾਲ ਹੀ ਵਿੱਚ, ਸਰਕਾਰ ਨੇ ਬਾਜ਼ਾਰ ਵਿੱਚ ਉਤਾਰਨ ਤੋਂ ਪਹਿਲਾਂ ਪਲਾਸਟਿਕ ਦੇ 10 ਅਤੇ 20 ਰੁਪਏ ਦੇ ਨੋਟਾਂ ਦੇ ਟ੍ਰਾਇਲ ਨੂੰ ਮਨਜ਼ੂਰੀ ਦਿੱਤੀ। ਇਸ ਤਹਿਤ ਦੋਵਾਂ ਨੋਟਾਂ ਦੇ 100-100 ਕੋੜ ਪਾਲਿਮਰ ਨੋਟ ਤਿਆਰ ਕੀਤੇ ਜਾਣਗੇ। ਮੰਗਲਵਾਰ ਨੂੰ ਰਾਜ ਸਭਾ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਸ ਨੂੰ ਲੈ ਕੇ ਲਿਖਤੀ ਜਵਾਬ ਦਿੱਤਾ, ਜਿਸ ਵਿਚ ਉਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ।

ਸਦਨ ਵਿੱਚ ਆਪਣੇ ਲਿਖਤੀ ਜਵਾਬ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਆਰਬੀਆਈ ਦੇ ਅਨੁਸਾਰ, ਇਹ ਪੋਲੀਮਰ ਨੋਟ ਪਹਿਲਾਂ ਤੋਂ ਹੀ ਚੱਲ ਰਹੇ ਨੋਟਾਂ ਕਾਗਜ਼ੀ ਨੋਟਾਂ ਦੇ ਨਾਲ ਜਾਰੀ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਆਰਬੀਆਈ ਨੇ ਕਿਹਾ ਹੈ ਕਿ ਇਨ੍ਹਾਂ ਪੋਲੀਮਰ ਨੋਟਾਂ ਨੂੰ ਖਰੀਦਣ ਦੀ ਪ੍ਰਕਿਰਿਆ ਅਜੇ ਵੀ ਸ਼ੁਰੂਆਤੀ ਪੜਾਅ ਵਿੱਚ ਹੈ। ਇਸ ਲਈ ਇਹ ਦੱਸਣਾ ਫਿਲਹਾਲ ਸੰਭਵ ਨਹੀਂ ਹੈ ਕਿ ਪੋਲੀਮਰ ਨੋਟ ਕਦੋਂ ਬਾਜ਼ਾਰ ਵਿੱਚ ਆਉਣਗੇ ਤੇ ਇਨ੍ਹਾਂ ਨੂੰ ਤਿਆਰ ਕਰਨ ਜਾਂ ਖਰੀਦਣ ਵਿਚ ਕਿੰਨਾ ਖਰਚਾ ਆਏਗਾ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਭਾਰਤੀ ਰਿਜ਼ਰਵ ਬੈਂਕ ਯਾਨੀ RBI ਨੇ ਕੇਂਦਰੀ ਬੋਰਡ ਦੀ ਸਿਫਾਰਣ ਤੋਂ ਬਾਅਦ ਸਰਕਾਰ ਨੂੰ ਇਹ ਪ੍ਰਸਤਾਵ ਭੇਜਿਆ ਸੀ। ਆਪਣੇ ਇਸ ਪ੍ਰਸਤਾਵ ਵਿਚ ਉਨ੍ਹਾਂ ਲਿਖਿਆ ਸੀ ਕਿ ਪਹਿਲਾਂ ਇਨ੍ਹਾਂ ਨੋਟਾਂ ਦਾ ਸੀਮਤ ਪੱਧਰ ‘ਤੇ ਟ੍ਰਾਇਲ ਕੀਤਾ ਜਾਵੇਗਾ। ਜੇ ਟ੍ਰਾਇਲ ਸਫਲ ਰਿਹਾ ਤਾਂ ਭਵਿੱਖ ਵਿਚ 10 ਤੇ 20 ਰੁਪਏ ਦੇ ਪਾਲਿਮਰ ਨੋਟ ਰੈਗੂਲਰ ਤੌਰ ‘ਤੇ ਜਾਰੀ ਕੀਤੇ ਜਾ ਸਕਦੇ ਹਨ।

ਹੁਣ, ਸਰਕਾਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਨੋਟ ਜਲਦੀ ਹੀ ਬਾਜ਼ਾਰ ਵਿੱਚ ਆਉਣਗੇ। ਹਾਲਾਂਕਿ, ਇਹ ਵੀ ਸਪੱਸ਼ਟ ਹੈ ਕਿ ਕਾਗਜ਼ੀ ਨੋਟ ਹੁਣ ਵਾਂਗ ਹੀ ਚੱਲਦੇ ਰਹਿਣਗੇ; ਇਸ ਸਮੇਂ ਉਨ੍ਹਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ, ਨਾ ਹੀ ਉਨ੍ਹਾਂ ਨੂੰ ਬੰਦ ਕੀਤਾ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪਲਾਸਟਿਕ ਨੋਟਾਂ ਦੇ ਟ੍ਰਾਇਲ ਨੂੰ ਮਿਲੀ ਮਨਜ਼ੂਰੀ, 10 ਤੇ 20 ਰੁਪਏ ਦੇ ਛਾਪੇ ਜਾਣਗੇ 100-100 ਕਰੋੜ ਨੋਟ appeared first on Daily Post Punjabi.



source https://dailypost.in/approval-given-for-trial-of-plastic/
Previous Post Next Post

Contact Form