TV Punjab | Punjabi News Channel: Digest for July 23, 2026

TV Punjab | Punjabi News Channel

Punjabi News, Punjabi TV

ਅਮਰੀਕੀ ਐਕਸ਼ਨ ਮਗਰੋਂ ਕੈਨੇਡੀਅਨ ਨੂੰ ਆਇਆ ਸੁੱਖ ਦਾ ਸਾਹ! CANADA NEWS BULLETIN

Wednesday 22 July 2026 06:01 PM UTC+00 | Tags: airbus citizenship crs-score csis deportation express-entry grosery ilets immigration international-students librals mark-carney mississauga news nri peel-regional-police permanent-residency pierre-poilievre spouse-visa statcan student-visa study-permit super-visa top-news toronto trending-news tr-to-pr us-tariffs vancouver visitor-visa vistor-visa weather-canada work-permit


VANCOUVER: ਕੈਨੇਡਾ ਦੇ ਪੋਰਟੇਜ ਕਾਲਜ ਨੇ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਅਰਜ਼ੀਆਂ ਰੱਦ ਹੋਣ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਲਗਾਤਾਰ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਕਾਲਜ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਪ੍ਰਭਾਵਿਤ ਵਿਦਿਆਰਥੀਆਂ ਨੂੰ ਕਿਸੇ ਮਾਨਤਾ ਪ੍ਰਾਪਤ ਇਮੀਗ੍ਰੇਸ਼ਨ ਮਾਹਰ ਨਾਲ ਸਲਾਹ ਕਰਨ ਦੀ ਹਦਾਇਤ ਦਿੱਤੀ ਹੈ। ਕਾਲਜ ਨੇ ਮੰਨਿਆ ਕਿ ਉਸ ਦੇ ਕੁਝ ‘ਨਾਨ-ਕ੍ਰੈਡਿਟ’ ਪ੍ਰੋਗਰਾਮਾਂ ਦੇ ਗ੍ਰੈਜੂਏਟ ਵਿਦਿਆਰਥੀਆਂ ਦੀਆਂ ਵਰਕ ਪਰਮਿਟ ਅਰਜ਼ੀਆਂ ਰੱਦ ਹੋਈਆਂ ਹਨ। ਇਨ੍ਹਾਂ ਵਿੱਚ ਉਹ ਅਰਜ਼ੀਆਂ ਵੀ ਸ਼ਾਮਲ ਹਨ ਜਿਨ੍ਹਾਂ ਨਾਲ ਕਾਲਜ ਵੱਲੋਂ ਜਾਰੀ ਕੀਤਾ ਗਿਆ ਪੱਤਰ ਵੀ ਲਗਾਇਆ ਗਿਆ ਸੀ। ਕਾਲਜ ਨੇ ਬਿਆਨ ਵਿੱਚ ਕਿਹਾ ਕਿ ਸਲਾਹ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਕਿਸੇ ਅਧਿਕਾਰਤ ਇਮੀਗ੍ਰੇਸ਼ਨ ਵਕੀਲ ਜਾਂ ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਨਾਲ ਸੰਪਰਕ ਕਰਨਾ ਚਾਹੀਦਾ ਹੈ। ਅਸੀਂ ਹੋਰ ਜਾਣਕਾਰੀ ਇਕੱਠੀ ਕਰਨ ਲਈ ਪੂਰੇ ਹਫ਼ਤੇ ਕੰਮ ਕਰਨਾ ਜਾਰੀ ਰੱਖਾਂਗੇ। ਕਾਲਜ ਨੇ ਇਹ ਵੀ ਸਪੱਸ਼ਟ ਕੀਤਾ ਕਿ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਦੀ ਯੋਗਤਾ ਦਾ ਫੈਸਲਾ ਕਰਨ ਦਾ ਪੂਰਾ ਅਧਿਕਾਰ ਸਿਰਫ਼ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਕੋਲ ਹੈ। ਕਾਲਜ ਪ੍ਰਸ਼ਾਸਨ ਮੁਤਾਬਕ IRCC ਹਰੇਕ ਅਰਜ਼ੀ ਦੀ ਵੱਖਰੇ ਤੌਰ ‘ਤੇ ਸਮੀਖਿਆ ਕਰਦਾ ਹੈ ਅਤੇ ਇਮੀਗ੍ਰੇਸ਼ਨ ਬਾਰੇ ਫੈਸਲੇ ਲੈਣ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਪੋਰਟੇਜ ਕਾਲਜ ਕੋਈ ਇਮੀਗ੍ਰੇਸ਼ਨ ਫੈਸਲੇ ਨਹੀਂ ਲੈਂਦਾ, ਨਾ ਹੀ ਕਿਸੇ ਵਿਅਕਤੀਗਤ ਇਮੀਗ੍ਰੇਸ਼ਨ ਮਾਮਲੇ ਵਿੱਚ ਪ੍ਰਤੀਨਿਧ ਵਜੋਂ ਕੰਮ ਕਰਦਾ ਹੈ। ਕਾਲਜ ਅਦਾਲਤੀ ਜਾਂ ਕਾਨੂੰਨੀ ਕਾਰਵਾਈਆਂ ਵਿੱਚ ਵਿਦਿਆਰਥੀਆਂ ਵੱਲੋਂ ਹਿੱਸਾ ਨਹੀਂ ਲੈਂਦਾ। ਕਾਲਜ ਇਹ ਗਾਰੰਟੀ ਵੀ ਨਹੀਂ ਦਿੰਦਾ ਕਿ ਕੋਈ ਖਾਸ ਪ੍ਰੋਗਰਾਮ, ਦਸਤਾਵੇਜ਼ ਜਾਂ ਪੱਤਰ ਕਿਸੇ ਖਾਸ ਇਮੀਗ੍ਰੇਸ਼ਨ ਨਤੀਜੇ ਦੀ ਜ਼ਮਾਨਤ ਦੇਵੇਗਾ।

21 ਜੁਲਾਈ ਤੋਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਹੈ। ਹੁਣ ਹਰ ਮਹੀਨੇ ਇਹ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਕਿ ਪੱਕੀ ਰਿਹਾਇਸ਼ ਦੀਆਂ ਕਿੰਨੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਚੱਲ ਰਹੀ ਹੈ ਅਤੇ ਕਿੰਨੀਆਂ ਨੂੰ ਭਵਿੱਖ ਲਈ ਵੇਟਲਿਸਟ ਕੀਤਾ ਗਿਆ ਹੈ। 2026-2028 ਦੇ ‘ਇਮੀਗ੍ਰੇਸ਼ਨ ਲੈਵਲਜ਼ ਪਲਾਨ’ ਤਹਿਤ ਸੀਮਤ ਸੀਟਾਂ ਹੋਣ ਕਰਕੇ ਇਹ ਕਦਮ ਚੁੱਕਿਆ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਫੈਡਰਲ ਸਰਕਾਰ ਅਜਿਹਾ ਅੰਕੜਾ ਜਨਤਕ ਕਰ ਰਹੀ ਹੈ। ਇਹ ਅੰਕੜੇ ਤਿੰਨ ਮੁੱਖ ਸ਼੍ਰੇਣੀਆਂ ਆਰਥਿਕ, ਪਰਿਵਾਰਕ ਅਤੇ ਸੁਰੱਖਿਆ ਲਈ ਦਿੱਤੇ ਜਾਣਗੇ। ਆਈਆਰਸੀਸੀ ਅਨੁਸਾਰ, ਜੇਕਰ ਇਮੀਗ੍ਰੇਸ਼ਨ ਪਲਾਨ ਦੇ ਟੀਚੇ ਵਿੱਚ ਜਗ੍ਹਾ ਬਚੀ ਹੋਵੇਗੀ ਤਾਂ ਹੀ ਅਰਜ਼ੀ ਦੀ ਪ੍ਰੋਸੈਸਿੰਗ ਹੋਵੇਗੀ, ਨਹੀਂ ਤਾਂ ਉਸ ਨੂੰ ਜਗ੍ਹਾ ਖਾਲੀ ਹੋਣ ਤੱਕ ਵੇਟਲਿਸਟ ਵਿੱਚ ਰੱਖਿਆ ਜਾਵੇਗਾ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਸ ਨਾਲ ਪ੍ਰੋਸੈਸਿੰਗ ਦੇ ਸਮੇਂ ਵਿੱਚ ਵਾਧਾ ਹੋ ਸਕਦਾ ਹੈ। ਇਸ ਤੋਂ ਇਲਾਵਾ, ਇਮੀਗ੍ਰੇਸ਼ਨ ਵਿਭਾਗ ਹੁਣ ਸਰਵਿਸ ਸਟੈਂਡਰਡ ਦੇ ਅਧਾਰ ‘ਤੇ ਸਮੁੱਚੀ ਪ੍ਰੋਸੈਸਿੰਗ ਦਾ ਡਾਟਾ ਜਾਰੀ ਨਹੀਂ ਕਰੇਗਾ। ਇਸ ਸਮੇਂ ਕੁੱਲ 7,05,315 ਪੀ ਆਰ ਅਰਜ਼ੀਆਂ ਫੈਸਲੇ ਦੇ ਇੰਤਜ਼ਾਰ ਵਿੱਚ ਹਨ। ਇਕਨਾਮਿਕ ਸ਼੍ਰੇਣੀ ਦੀਆਂ ਕੁੱਲ 2,38,335 ਅਰਜ਼ੀਆਂ ਵਿੱਚੋਂ 75% ਪ੍ਰੋਸੈਸਿੰਗ ਹੇਠ ਹਨ ਅਤੇ 25% ਵੇਟਲਿਸਟ ਹਨ। ਫੈਮਿਲੀ ਸ਼੍ਰੇਣੀ ਦੀਆਂ ਕੁੱਲ 1,59,765 ਅਰਜ਼ੀਆਂ ਵਿੱਚੋਂ 60% ਪ੍ਰੋਸੈਸਿੰਗ ਹੇਠ ਅਤੇ 40% ਵੇਟਲਿਸਟ ਹਨ। ਪ੍ਰੋਟੈਕਸ਼ਨ ਸ਼੍ਰੇਣੀ ਦੀਆਂ ਕੁੱਲ 3,07,215 ਅਰਜ਼ੀਆਂ ਵਿੱਚੋਂ 54% ਪ੍ਰੋਸੈਸਿੰਗ ਹੇਠ ਅਤੇ 46% ਵੇਟਲਿਸਟ ਹਨ। ਸਾਲ 2026 ਲਈ, ਕੈਨੇਡਾ ਸਰਕਾਰ ਕੁੱਲ 3,80,000 ਬਿਨੈਕਾਰਾਂ ਨੂੰ ਸਥਾਈ ਨਿਵਾਸ ਦੇਣ ਦੀ ਯੋਜਨਾ ਬਣਾ ਰਹੀ ਹੈ। 1 ਜਨਵਰੀ ਤੋਂ 31 ਮਈ 2026 ਦੇ ਵਿਚਕਾਰ, ਇਮੀਗ੍ਰੇਸ਼ਨ ਵਿਭਾਗ ਨੇ ਕੁੱਲ 1,98,700 ਪੀ ਆਰ ਅਰਜ਼ੀਆਂ ‘ਤੇ ਅੰਤਿਮ ਫੈਸਲਾ ਲਿਆ ਹੈ। ਅਗਲਾ ਅਪਡੇਟ ਅਗਸਤ ਦੇ ਮੱਧ ਜਾਂ ਅਖੀਰ ਵਿੱਚ 30 ਜੂਨ ਦੇ ਡਾਟੇ ਨਾਲ ਆਵੇਗਾ।

ਦੋ ਹਫ਼ਤੇ ਪਹਿਲਾਂ ਅਮਰੀਕੀ ਜਾਂਚ ਏਜੰਸੀ ਐੱਫਬੀਆਈ ਵੱਲੋਂ ਕੈਨੇਡਾ, ਯੂਰੋਪ ਅਤੇ ਹੋਰ ਦੇਸ਼ਾਂ ਦੀਆਂ ਏਜੰਸੀਆਂ ਦੇ ਸਹਿਯੋਗ ਨਾਲ ਚਲਾਏ ਅਪਰੇਸ਼ਨ ਹਾਰਡ ਬਾਲ ਤੋਂ ਬਾਅਦ ਕੈਨੇਡਾ ਵਿੱਚ ਮੁਕੰਮਲ ਸ਼ਾਂਤੀ ਹੈ। ਸੱਤ ਜੁਲਾਈ ਤੋਂ ਬਾਅਦ ਨਾ ਤਾਂ ਕਿਸੇ ਪੰਜਾਬੀ ਕਾਰੋਬਾਰੀ ਨੂੰ ਫਿਰੌਤੀ ਦੀ ਕਾਲ ਆਈ ਹੈ ਤੇ ਨਾ ਹੀ ਕਿਸੇ ਕਾਰੋਬਾਰੀ ਜਗ੍ਹਾ ਜਾਂ ਘਰ ’ਤੇ ਗੋਲੀਬਾਰੀ ਦੀ ਸੂਚਨਾ ਹੈ। ਕਈ ਕਾਰੋਬਾਰੀਆਂ ਨਾਲ ਗੱਲ ਕਰਨ ’ਤੇ ਪਤਾ ਲੱਗਾ ਕਿ ਬਦਮਾਸ਼ ਗਰੋਹਾਂ ਵਿਰੁੱਧ ਕੱਸੇ ਗਏ ਸ਼ਿਕੰਜੇ ਤੋਂ ਬਾਅਦ ਉਨ੍ਹਾਂ ਨੇ ਸੁੱਖ ਦਾ ਸਾਹ ਲਿਆ ਹੈ ਤੇ ਹੁਣ ਕਾਰੋਬਾਰਾਂ ਵਿੱਚ ਵਾਧੇ ਦਾ ਭਰੋਸਾ ਜਾਗਣ ਲੱਗਾ ਹੈ। ਇਸੇ ਦੌਰਾਨ ਇਹ ਜਾਣਕਾਰੀ ਵੀ ਮਿਲੀ ਹੈ ਕਿ ਫਿਰੌਤੀ ਤੇ ਗੋਲੀਬਾਰੀ ਗਰੋਹਾਂ ਨਾਲ ਭਾੜੇ ’ਤੇ ਕੰਮ ਕਰਦੇ ਕੁੱਝ ਨੌਜਵਾਨ ਯੂ-ਟਰਨ ਲੈ ਕੇ ਹੋਰ ਕੰਮਾਂ ਦੀ ਭਾਲ ਕਰਨ ਲੱਗੇ ਹਨ। ਇਸੇ ਦੌਰਾਨ ਕੁਝ ਨੌਜਵਾਨਾਂ ਦੀ ਗੁਪਤ ਗੱਲਬਾਤ ਤੋਂ ਪਤਾ ਲੱਗਾ ਹੈ ਕਿ ਉਹ ਕਿਨ੍ਹਾਂ ਬੇਵੱਸੀਆਂ ਕਰ ਕੇ ਬਦਮਾਸ਼ ਗਰੋਹਾਂ ਨਾਲ ਜੁੜ ਕੇ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਸਨ।

ਕੈਨੇਡਾ ਵਿੱਚ ਇੱਕ ਪੰਜਾਬੀ ਔਰਤ ਨੂੰ 17 ਵਿਅਕਤੀਆਂ ਤੋਂ ਦੋ-ਦੋ ਮਹੀਨੇ ਦਾ ਬੇਸਮੈਂਟ ਦਾ ਕਿਰਾਇਆ ਹੜੱਪਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਬਰੈਂਪਟਨ ਰਹਿੰਦੀ ਸਵਰੀਤ ਕੌਰ ਨੇ ਇਹ ਠੱਗੀਆਂ ਮਈ 2025 ਤੋਂ ਜਨਵਰੀ 2026 ਦੌਰਾਨ ਮਾਰੀਆਂ ਹਨ। ਪੀਲ ਪੁਲੀਸ ਨੇ ਦੱਸਿਆ ਕਿ ਸਵਰੀਤ ਕੌਰ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਬੇਸਮੈਂਟ ਅਪਾਰਟਮੈਂਟ ਕਿਰਾਏ ’ਤੇ ਦੇਣ ਬਾਰੇ ਕਹਿੰਦੀ ਤੇ ਇੱਛੁਕ ਵਿਅਕਤੀਆਂ ਨਾਲ ਆਨਲਾਈਨ ਇਕਰਾਰਾਨਾਮਾ ਕਰਕੇ ਨਿਯਮਾਂ ਅਨੁਸਾਰ ਪਹਿਲੇ ਅਤੇ ਆਖਰੀ ਮਹੀਨੇ ਦਾ ਕਿਰਾਇਆ ਵਸੂਲ ਲੈਂਦੀ ਸੀ। ਪਰ ਜਦੋਂ ਕਿਰਾਏਦਾਰ ਆਪਣਾ ਸਮਾਨ ਲੈਕੇ ਰਹਿਣ ਲਈ ਪਹੁੰਚਦੇ ਤਾਂ ਪਤਾ ਲੱਗਦਾ ਕਿ ਉਸ ਅਪਾਰਟਮੈਂਟ ਵਿੱਚ ਪਹਿਲਾਂ ਤੋਂ ਕੋਈ ਰਹਿ ਰਿਹਾ ਹੈ। ਕਿਰਾਏਦਾਰਾਂ ਵਲੋਂ ਆਪਣੀ ਰਕਮ ਵਾਪਸ ਮੰਗਣ ਤੇ ਉਹ ਲਾਰੇਬਾਜ਼ੀ ਨਾਲ ਲਟਕਾਈ ਰੱਖਦੀ।

ਭਾਰਤ ਵਿੱਚ ਛੁੱਟੀ ਲੈਣਾ ਕਿਸੇ ਕਲਾ ਤੋਂ ਘੱਟ ਨਹੀਂ ਹੈ। ਇੱਥੇ ਸੱਚ ਬੋਲ ਕੇ ਛੁੱਟੀ ਮਿਲਣਾ ਕਾਫ਼ੀ ਔਖਾ ਹੁੰਦਾ ਹੈ, ਜਿਸ ਕਰਕੇ ਅਕਸਰ ਲੋਕਾਂ ਨੂੰ ਬੀਮਾਰੀ ਜਾਂ ਰਿਸ਼ਤੇਦਾਰਾਂ ਦਾ ਬਹਾਨਾ ਬਣਾਉਣਾ ਪੈਂਦਾ ਹੈ। ਪਰ ਕੈਨੇਡਾ ਵਿੱਚ 7 ਸਾਲਾਂ ਤੋਂ ਹੈਲੀਫੈਕਸ ਸ਼ਹਿਰ ਵਿੱਚ ਕੰਮ ਕਰ ਰਹੇ ਇੱਕ ਭਾਰਤੀ ਆਈ ਟੀ ਪੇਸ਼ੇਵਰ, ਰੋਹਿਤ ਗੁਪਤਾ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਛੁੱਟੀ ਲੈਣਾ ਕਿੰਨਾ ਆਸਾਨ ਹੈ। ਇੰਸਟਾਗ੍ਰਾਮ ‘ਤੇ ਵਾਇਰਲ ਹੋਈ ਆਪਣੀ ਵੀਡੀਓ ਵਿੱਚ ਰੋਹਿਤ ਨੇ ਕਿਹਾ ਕਿ ਲੋਕ ਅਕਸਰ ਸਮਝਦੇ ਹਨ ਕਿ ਕੈਨੇਡਾ ਦੀ ਹਵਾ, ਪਾਣੀ ਜਾਂ ਸਿਵਿਕ ਸੈਂਸ ਕਰਕੇ ਭਾਰਤੀ ਉੱਥੇ ਰਹਿਣਾ ਪਸੰਦ ਕਰਦੇ ਹਨ, ਪਰ ਅਸਲ ਵਜ੍ਹਾ ਉੱਥੋਂ ਦਾ ‘ਵਰਕ-ਲਾਇਫ਼ ਬੈਲੇਂਸ’ ਅਤੇ ‘ਸੁਕੂਨ’ ਹੈ।  ਜੇਕਰ ਤੁਸੀਂ ਬੌਸ ਨੂੰ ਇਮਾਨਦਾਰੀ ਨਾਲ ਕਹਿੰਦੇ ਹੋ ਕਿ ਤੁਸੀਂ ਮਾਨਸਿਕ ਤੌਰ ‘ਤੇ ਥੱਕ ਗਏ ਹੋ ਜਾਂ ਘਰ ਦੀ ਯਾਦ ਆ ਰਹੀ ਹੈ, ਤਾਂ ਤੁਹਾਡੀ ਗੱਲ ਦਾ ਸਤਿਕਾਰ ਕੀਤਾ ਜਾਂਦਾ ਹੈ। ਕੈਨੇਡਾ ਵਿੱਚ ਦਫ਼ਤਰ ਦਾ ਸਮਾਂ ਖ਼ਤਮ ਹੁੰਦੇ ਹੀ ਕੰਮ ਬੰਦ ਹੋ ਜਾਂਦਾ ਹੈ।

ਰੁਜ਼ਗਾਰ ਦੀ ਭਾਲ ਵਿੱਚ ਕੈਨੇਡਾ ਗਏ ਭਿੱਖੀਵਿੰਡ ਦੇ 28 ਸਾਲਾ ਨੌਜਵਾਨ ਉਮੰਗ ਕੁਮਾਰ ਧਵਨ ਦੀ ਵਿਨੀਪੈਗ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਦੁਖਦਾਈ ਘਟਨਾ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਉਮੰਗ ਧਵਨ ਸਾਲ 2017 ਵਿੱਚ ਵਰਕ ਪਰਮਿਟ ‘ਤੇ ਕੈਨੇਡਾ ਗਿਆ ਸੀ। ਬਾਅਦ ਵਿੱਚ ਉਸ ਨੂੰ ਪੀ.ਆਰ. ਵੀ ਮਿਲ ਗਈ ਸੀ।

ਕੈਨੇਡਾ ਪੁਲਿਸ ਵੱਲੋਂ ਹਾਰਡੇਅਰ ਸਟੋਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ 32 ਸ਼ੱਕੀਆਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 3 ਲੱਖ ਡਾਲਰ ਤੋਂ ਵੱਧ ਮੁੱਲ ਦੀਆਂ ਕਥਿਤ ਚੋਰੀਸ਼ੁਦਾ ਚੀਜ਼ਾਂ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਦੱਸਿਆ ਕਿ ਹਾਰਡਵੇਅਰ ਸਟੋਰਾਂ ’ਤੇ ਚੋਰੀ ਦੀਆਂ ਵਾਰਦਾਤਾਂ ਵਿਚ ਅਚਨਚੇਤ ਵਾਧਾ ਹੋਣ ਮਗਰੋਂ ਪੜਤਾਲ ਆਰੰਭੀ ਗਈ ਜੋ ਚਾਰ ਮਹੀਨੇ ਤੱਕ ਚੱਲੀ ਅਤੇ ਵੱਖ ਵੱਖ ਸ਼ੱਕੀਆਂ ਦੀ ਸ਼ਨਾਖਤ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਅੱਗੇ ਕਿਹਾ ਕਿ ਚੋਰਾਂ ਦੇ ਗਿਰੋਹ ਵੱਲੋਂ ਮਹਿੰਗੇ ਔਜ਼ਾਰ ਅਤੇ ਉਸਾਰੀ ਵਾਸਤੇ ਵਰਤੀਆਂ ਜਾਂਦੀਆਂ ਚੀਜ਼ਾਂ ਚੋਰੀ ਕਰਨ ਮਗਰੋਂ ਇਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਸਸਤੇ ਭਾਅ ਵੇਚ ਦਿਤਾ ਜਾਂਦਾ ਸੀ। ਪੁਲਿਸ ਵੱਲੋਂ ਇਕ ਲੱਖ ਡਾਲਰ ਕੀਮਤ ਵਾਲਾ ਇਕ ਪਿਕਅੱਪ ਟਰੱਕ ਵੀ ਜ਼ਬਤ ਕੀਤਾ ਗਿਆ ਹੈ ਜਿਸ ਦੀ ਵਰਤੋਂ ਵਾਰਦਾਤਾਂ ਦੌਰਾਨ ਕੀਤੀ ਗਈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡੀਅਨ ਵਸਤੂਆਂ ‘ਤੇ 50 ਫੀਸਦੀ ਤੱਕ ਨਵੇਂ ਟੈਰਿਫ ਲਗਾਉਣ ਦੀ ਧਮਕੀ ਤੋਂ ਬਾਅਦ ਓਟਾਵਾ ਨੇ ਵੱਡਾ ਫੈਸਲਾ ਲਿਆ ਹੈ। ਕੈਨੇਡੀਅਨ ਸਰਕਾਰੀ ਅਧਿਕਾਰੀ ਹੁਣ ਗੋਰਡੀ ਹੋਵ ਇੰਟਰਨੈਸ਼ਨਲ ਬ੍ਰਿਜ ਦੇ ਉਦਘਾਟਨੀ ਸਮਾਰੋਹ ਵਿੱਚ ਅਮਰੀਕੀ ਪ੍ਰਤੀਨਿਧੀਆਂ ਨਾਲ ਸ਼ਾਮਲ ਨਹੀਂ ਹੋਣਗੇ। ਇਨਫਰਾਸਟ੍ਰਕਚਰ ਮੰਤਰੀ ਗ੍ਰੇਗਰ ਰੌਬਰਟਸਨ ਦੇ ਦਫ਼ਤਰ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਵੱਲੋਂ ਦਿੱਤੀ ਗਈ ਵਪਾਰਕ ਕਾਰਵਾਈ ਦੀ ਧਮਕੀ ਦੇ ਮੱਦੇਨਜ਼ਰ, ਦੋਵਾਂ ਦੇਸ਼ਾਂ ਵਿਚਕਾਰ ਸਾਂਝਾ ਜਸ਼ਨ ਮਨਾਉਣਾ ਠੀਕ ਨਹੀਂ ਹੋਵੇਗਾ। ਇਸ ਦੇ ਬਾਵਜੂਦ, 24 ਜੁਲਾਈ ਨੂੰ ਕੈਨੇਡਾ ਆਪਣਾ ਵੱਖਰਾ ਸਮਾਰੋਹ ਕਰੇਗਾ ਅਤੇ 27 ਜੁਲਾਈ ਨੂੰ ਪੁਲ ਨੂੰ ਆਵਾਜਾਈ ਲਈ ਖੋਲ੍ਹਣ ਦੇ ਫੈਸਲੇ ‘ਤੇ ਕਾਇਮ ਰਹੇਗਾ। ਇਹ ਪੁਲ ਵਿੰਡਸਰ ਅਤੇ ਡਿਟ੍ਰੋਇਟ ਨੂੰ ਜੋੜਨ ਵਾਲਾ ਇੱਕ ਅਹਿਮ ਆਰਥਿਕ ਪ੍ਰੋਜੈਕਟ ਹੈ। ਟਰੰਪ ਵੱਲੋਂ ਪੁਲ ਦੇ ਉਦਘਾਟਨ ਵਿੱਚ ਦੇਰੀ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਇੱਕ ਨਵਾਂ ਸਮਝੌਤਾ ਹੋਇਆ ਸੀ, ਜਿਸ ਤਹਿਤ ਟੋਲ ਤੋਂ ਹੋਣ ਵਾਲੀ ਆਮਦਨ ਦਾ ਕੁਝ ਹਿੱਸਾ ਅਮਰੀਕਾ ਦੇ ਖੇਤਰੀ ਵਿਕਾਸ ਫੰਡ ਨਾਲ ਸਾਂਝਾ ਕੀਤਾ ਜਾਵੇਗਾ।

The post ਅਮਰੀਕੀ ਐਕਸ਼ਨ ਮਗਰੋਂ ਕੈਨੇਡੀਅਨ ਨੂੰ ਆਇਆ ਸੁੱਖ ਦਾ ਸਾਹ! CANADA NEWS BULLETIN appeared first on TV Punjab | Punjabi News Channel.

Tags:
  • airbus
  • citizenship
  • crs-score
  • csis
  • deportation
  • express-entry
  • grosery
  • ilets
  • immigration
  • international-students
  • librals
  • mark-carney
  • mississauga
  • news
  • nri
  • peel-regional-police
  • permanent-residency
  • pierre-poilievre
  • spouse-visa
  • statcan
  • student-visa
  • study-permit
  • super-visa
  • top-news
  • toronto
  • trending-news
  • tr-to-pr
  • us-tariffs
  • vancouver
  • visitor-visa
  • vistor-visa
  • weather-canada
  • work-permit

ਅਮਰੀਕਾ ‘ਤੇ ਹੌਲੀ-ਹੌਲੀ ਨਿਰਭਰਤਾ ਘਟਾਅ ਰਹੇ ਹਾਂ: ਸਰਾਏ

Wednesday 22 July 2026 06:28 PM UTC+00 | Tags: affected-business artifical-intelligence canada data-center librals news randeep-sarai top-news trending-news usa us-canada-relations vancouver


ਕੈਨੇਡਾ-ਅਮਰੀਕਾ ਸਬੰਧਾਂ ਵਿਚ ਆਈ ਆਰਥਿਕ ਅਨਿਸ਼ਚਿਤਤਾ ਦਰਮਿਆਨ ਕੈਨੇਡਾ ਸਰਕਾਰ ਲਗਾਤਾਰ ਸਥਿਤੀਆਂ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੋਈ ਹੈ। ਮਾਰਕ ਕਾਰਨੀ ਦੀ ਸਰਕਾਰ ਅਮਰੀਕਾ ‘ਤੇ ਨਿਰਭਰਤਾ ਘਟਾਉਂਦਿਆਂ ਹੋਰਨਾ ਮੁਲਕਾਂ ਨਾਲ਼ ਵੀ ਵਪਾਰ ਲਈ ਰਾਹ ਤਲਾਸ਼ਦੀ ਨਜ਼ਰ ਆ ਰਹੀ ਹੈ।ਕੈਨੇਡਾ ਦੇ ਸੈਕਟਰੀ ਆਫ ਸਟੇਟ ਫਾਰ ਇੰਟਰਨੈਸ਼ਨਲ ਬਿਜ਼ਨਸ ਰਣਦੀਪ ਸਰਾਏ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਸਰਕਾਰ ਅਮਰੀਕਾ ਤੋਂ ਇਲਾਵਾ ਹੋਰ ਕਾਰੋਬਾਰੀ ਬਦਲ ਵੀ ਲੱਭ ਰਹੀ ਹੈ। ਐਬਟਸਫੋਰਡ ਵਿਚ ਟੀ ਵੀ ਪੰਜਾਬ ਦੇ ਮੈਨੇਜਿੰਗ ਐਡੀਟਰ ਜਸਵੀਰ ਨਾਲ਼ ਗੱਲ ਕਰਦਿਆਂ ਰਣਦੀਪ ਸਰਾਏ ਦਾ ਕਹਿਣਾ ਸੀ ਕਿ ਹੋਰਨਾ ਮੁਲਕਾਂ ਨਾਲ ਕਾਰੋਬਾਰ ਲਈ ਅਗਲੇ 5 ਸਾਲਾਂ ਵਿਚ 50% ਅਤੇ ਅਗਲੇ 10 ਸਾਲਾਂ ਵਿਚ ਡਬਲ ਕਰਨ ਦੀਆਂ ਕੋਸ਼ਿਸ਼ਾਂ ਹਨ ਤਾਂ ਕਿ ਅਸੀਂ ਇੱਕੋ ਮੁਲਕ ‘ਤੇ ਨਿਰਭਰ ਨਾ ਰਹੀਏ। ਇਸਤੋਂ ਇਲਾਵਾ ਇੱਕ ਪਾਈਪਲਾਈਨ ਬਣਾ ਲਈ ਗਈ ਹੈ ਅਤੇ ਇੱਕ ਹੋਰ ਦੀ ਤਿਆਰੀ ਹੈ। ਇਸਦੇ ਨਾਲ਼ ਹੀ ਲੋਅਰ ਮੇਨਲੈਂਡ ‘ਚ ਪੋਰਟ ਡਬਲ ਕੀਤਾ ਜਾ ਰਿਹਾ ਹੈ।ਡੈਲਟਾ ਦਾ ਪੋਰਟ ਤਾਂ ਪਹਿਲਾਂ ਹੀ ਕਾਫੀ ਵੱਡਾ ਹੈ ਤੇ ਜੇਕਰ ਇਸਨੂੰ ਡਬਲ ਕਰ ਦਿੱਤਾ ਗਿਆ ਤਾਂ ਤੁਸੀਂ ਖੁਦ ਹੀ ਸੋਚੋ ਇਥੋਂ ਕਿੰਨਾ ਵਪਾਰ ਹੋਵੇਗਾ। ਰਣਦੀਪ ਸਰਾਏ ਦਾ ਕਹਿਣਾ ਸੀ, “ਮੈਸੀ ਟਨਲ ਵਾਸਤੇ $ 3.5 ਬਿਲੀਅਨ ਦਿੱਤਾ ਗਿਆ ਹੈ, ਨੌਰਥ ਵਿਚ ਮਾਈਨਜ਼ ਵਾਸਤੇ ਕਰ ਰਹੇ ਹਾਂ, ਘਰਾਂ ਵਾਸਤੇ ਇਨਵੈਂਟਰੀ ਬਾਇ ਕਰਨ ਵਾਸਤੇ ਪੈਸੇ ਦਿੱਤੇ ਹਨ। ਇਸਤੋਂ ਇਲਾਵਾ ਦਿਵੈਲਪਮੈਂਟ ਚਾਰਜੇਜ਼ ਨੂੰ ਵੀ ਅੱਧਾ ਕਰਨ ਲਈ ਬੀ ਸੀ ਸਰਕਾਰ ਨੂੰ ਪੈਸੇ ਦਿੱਤੇ ਗਏ ਹਨ। ਆਸ ਇਹ ਹੈ ਕਿ ਇੱਕ-ਦੋ ਮਹੀਨਿਆਂ ਵਿਚ ਹੀ ਇਨ੍ਹਾਂ ਯਤਨਾ ਨੂੰ ਪੂਰਾ ਕਰ ਲਿਆ ਜਾਵੇਗਾ ਤਾਂ ਕਿ ਸਾਡੀ ਕੰਸਟ੍ਰਕਸ਼ਨ ਮੁੜ੍ਹ ਦੋਬਾਰਾ ਸ਼ੁਰੂ ਹੋਵੇ ਅਤੇ ਹੌਲੀ-ਹੌਲੀ ਅਸੀਂ ਇਮੀਗ੍ਰੇਸ਼ਨ ਵੀ ਵਧਾਅ ਸਕੀਏ ਕਿਉਂਕਿ ਜਦੋਂ ਅਸੀਂ ਆਪਣਾ ਹਾਊਸਿੰਗ ਤੇ ਇੰਮੀਗ੍ਰੇਸ਼ਨ ਬੈਲੈਂਸ ਕਰ ਲਵਾਂਗੇ ਤਾਂ ਹੀ ਇਸਨੂੰ ਵਧਾਅ ਸਕਾਂਗੇ।”

ਰਣਦੀਪ ਸਰਾਏ ਮੁਤਾਬਿਕ ਇਸ ਸਮੇਂ ਦੁਨੀਆਂ ਦੇ ਕਈ ਮੁਲਕ ਅਤੇ ਕਾਰੋਬਾਰੀ ਕੈਨੇਡਾ ਵਿਚ ਨਿਵੇਸ਼ ਕਰਨਾ ਚਹੁੰਦੇ ਹਨ ਖਾਸ ਤੌਰ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਡਾਟਾ ਸੈਂਟਰ ਲਈ ਮੈਟਾ ਨੇ $17 ਬਿਲੀਅਨ ਦੀ ਅਨਾਉਸਮੈਂਟ ਕੀਤੀ ਹੈ। ਜਿਸਤੋਂ ਬਾਅਦ ਉਮੀਦ ਕੀਤੀ ਜਾ ਸਕਦੀ ਹੈ ਕਿ ਅਗਲਾ ਸਾਲ ਕੈਨੇਡਾ ਤੇ ਕੈਨੇਡੀਅਨਜ਼ ਲਈ ਬਿਹਤਰ ਹੋਵੇਗਾ।

The post ਅਮਰੀਕਾ ‘ਤੇ ਹੌਲੀ-ਹੌਲੀ ਨਿਰਭਰਤਾ ਘਟਾਅ ਰਹੇ ਹਾਂ: ਸਰਾਏ appeared first on TV Punjab | Punjabi News Channel.

Tags:
  • affected-business
  • artifical-intelligence
  • canada
  • data-center
  • librals
  • news
  • randeep-sarai
  • top-news
  • trending-news
  • usa
  • us-canada-relations
  • vancouver
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form