TV Punjab | Punjabi News Channel
Punjabi News, Punjabi TV
|
ਕੈਨੇਡਾ ‘ਚ ਨੌਜਵਾਨਾਂ ਨਾਲ ਅਣਹੋਣੀ! ਬਰੈਂਪਟਨ ‘ਚ ਠਾਹ-ਠਾਹ! CANADA NEWS
Monday 06 July 2026 04:11 PM UTC+00 | Tags: airbus canada-day citizenship crs-score csis deportation express-entry grosery ilets immigration international-students librals mark-carney mississauga news nri peel-regional-police permanent-residency pierre-poilievre saskatoon spouse-visa statcan student-visa study-permit top-news toronto trending-news tr-to-pr vancouver vistor-visa weather-canada work-permit
ਕੈਨੇਡਾ ਵਿੱਚ ਅਮਰੀਕੀ ਰਾਜਦੂਤ ਪੀਟ ਹੌਕਸਟਰਾ ਨੇ ਅਲਬਰਟਾ ਦੇ ਵੱਖਵਾਦੀਆਂ ਦੇ ਉਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਟਰੰਪ ਪ੍ਰਸ਼ਾਸਨ ਉਨ੍ਹਾਂ ਨਾਲ ਮਿਲ ਕੇ ਰਣਨੀਤੀ ਬਣਾ ਰਿਹਾ ਹੈ ਜਾਂ ਉਨ੍ਹਾਂ ਨੂੰ ਵਿੱਤੀ ਸਹਾਇਤਾ ਦੇਣ ‘ਤੇ ਵਿਚਾਰ ਕਰ ਰਿਹਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਹੌਕਸਟਰਾ ਨੇ ਸਪੱਸ਼ਟ ਕੀਤਾ ਕਿ ਅਸੀਂ ਵੱਖਵਾਦੀਆਂ ਨਾਲ ਕੋਈ ਮੀਟਿੰਗ ਨਹੀਂ ਕਰ ਰਹੇ ਅਤੇ ਨਾ ਹੀ ਅਜਿਹੀ ਕੋਈ ਰਣਨੀਤੀ ਬਣਾ ਰਹੇ ਹਾਂ। ਇਹ ਬਿਆਨ ਉਸ ਰਿਪੋਰਟ ਤੋਂ ਬਾਅਦ ਆਇਆ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ‘ਅਲਬਰਟਾ ਪ੍ਰੋਸਪੈਰਿਟੀ ਪ੍ਰੋਜੈਕਟ’ ਦੇ ਨੇਤਾਵਾਂ ਨੇ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਵਾਸ਼ਿੰਗਟਨ ਵਿੱਚ ਅਮਰੀਕੀ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਨਾਲ ਤਿੰਨ ਵਾਰ ਮੁਲਾਕਾਤ ਕੀਤੀ ਹੈ। ਵੱਖਵਾਦੀ ਸਮੂਹ ਦੇ ਆਗੂ ਜੈਫਰੀ ਰਾਥ ਨੇ ਜਨਤਕ ਤੌਰ ‘ਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਅਮਰੀਕੀ ਖਜ਼ਾਨਾ ਵਿਭਾਗ ਨਾਲ ਇੱਕ ਸੁਤੰਤਰ ਅਲਬਰਟਾ ਲਈ 500 ਬਿਲੀਅਨ ਅਮਰੀਕੀ ਡਾਲਰ ਦੀ ਕਰਜ਼ਾ ਲਾਈਨ ਬਾਰੇ ਚਰਚਾ ਕੀਤੀ ਹੈ। ਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸੋਮਵਾਰ ਨੂੰ ਅੰਕਾਰਾ ਲਈ ਰਵਾਨਾ ਹੋਣਗੇ, ਜਿੱਥੇ ਉਹ ਸਾਲਾਨਾ ਨਾਟੋ ਸੰਮੇਲਨ ਵਿੱਚ ਸ਼ਾਮਲ ਹੋਣਗੇ। 2015 ਤੋਂ ਬਾਅਦ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਤੁਰਕੀ ਦੌਰਾ ਹੈ। ਇਸ ਦੌਰੇ ਤੋਂ ਬਾਅਦ ਕਾਰਨੀ ਸਾਊਦੀ ਅਰਬ ਜਾਣਗੇ, ਜਿਸ ਦਾ ਮੁੱਖ ਉਦੇਸ਼ ਵਪਾਰ ਅਤੇ ਨਿਵੇਸ਼ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਵਾਰ ਦਾ ਨਾਟੋ ਸੰਮੇਲਨ ਕਾਫ਼ੀ ਸੰਖੇਪ ਰੱਖਿਆ ਗਿਆ ਹੈ, ਜਿਸ ਵਿੱਚ ਸਿਰਫ਼ ਇੱਕ ਡਿਨਰ ਅਤੇ ਇੱਕ ਮੁੱਖ ਸੈਸ਼ਨ ਹੋਵੇਗਾ। ਮਾਹਿਰਾਂ ਅਨੁਸਾਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਤੀਰੇ ਨੂੰ ਧਿਆਨ ਵਿੱਚ ਰੱਖਦਿਆਂ ਇਸ ਸੰਮੇਲਨ ਨੂੰ ‘ਨਾਟਕੀ ਮੋੜਾਂ’ ਤੋਂ ਬਚਾਉਣ ਲਈ ਛੋਟਾ ਰੱਖਿਆ ਗਿਆ ਹੈ। ਸੰਮੇਲਨ ਦਾ ਮੁੱਖ ਕੇਂਦਰ 2035 ਤੱਕ ਨਾਟੋ ਦੇਸ਼ਾਂ ਦੁਆਰਾ ਆਪਣੀ ਜੀਡੀਪੀ ਦਾ 5 ਫੀਸਦੀ ਹਿੱਸਾ ਰੱਖਿਆ ਉੱਤੇ ਖਰਚ ਕਰਨ ਦੀ ਨਵੀਂ ਵਚਨਬੱਧਤਾ ਨੂੰ ਪੂਰਾ ਕਰਨਾ ਹੋਵੇਗਾ। ਕੈਨੇਡਾ ਵਿਚ ਇਕ ਹੋਰ ਪੰਜਾਬਣ ਮੁਟਿਆਰ ਦੇ ਸੁਪਨੇ ਅਧੂਰੇ ਰਹਿ ਗਏ ਅਤੇ ਮਾਪਿਆਂ ਨੂੰ ਵਿਲਕਦਾ ਛੱਡ ਇਸ ਦੁਨੀਆਂ ਨੂੰ ਅਲਵਿਦਾ ਆਖ ਗਈ। ਸਕਾਰਬ੍ਰੋਅ ਦੀ ਪ੍ਰੀਤ ਕੌਰ ਮੁਤਾਬਕ ਜਸ਼ਨਪ੍ਰੀਤ ਦੇ ਮਾਪੇ ਆਖਰੀ ਵਾਰ ਆਪਣੀ ਧੀ ਦਾ ਚਿਹਰਾ ਦਾ ਵੇਖਣਾ ਚਾਹੁੰਦੇ ਹਨ, ਜਿਸ ਦੇ ਮੱਦੇਨਜ਼ਰ ਉਸ ਦੀ ਦੇਹ ਇੰਡੀਆ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਜਸ਼ਨਪ੍ਰੀਤ ਦੇ ਮਾਪਿਆਂ ਨੇ ਆਰਥਿਕ ਔਕੜਾਂ ਦਾ ਟਾਕਰਾ ਕਰਦਿਆਂ ਬਿਹਤਰ ਭਵਿੱਖ ਦੀ ਆਸ ਵਿਚ ਉਸ ਨੂੰ ਕੈਨੇਡਾ ਭੇਜਿਆ ਪਰ ਅਣਹੋਣੀ ਨੇ ਸਭ ਕੁਝ ਖੇਰੂੰ ਖੇਰੂੰ ਕਰ ਦਿਤਾ। ਦੂਜੇ ਪਾਸੇ ਉਨਟਾਰੀਓ ਦੇ ਸਟੇਨਰ ਕਸਬੇ ਲਾਲ ਸਬੰਧਮ ਮਨਸਿਮਰਤ ਸਿੰਘ ਨੇ ਦੱਸਿਆ ਕਿ ਦਸੰਬਰ 2023 ਵਿਚ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਕਮਲ ਆਪਣੇ ਸਾਥੀਆਂ ਨਾਲ ਪਿਕਨਿਕ ਮਨਾਉਂਦਿਆਂ ਪਾਣੀ ਵਿਚ ਡੁੱਬ ਗਿਆ। ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ। The post ਕੈਨੇਡਾ ‘ਚ ਨੌਜਵਾਨਾਂ ਨਾਲ ਅਣਹੋਣੀ! ਬਰੈਂਪਟਨ ‘ਚ ਠਾਹ-ਠਾਹ! CANADA NEWS appeared first on TV Punjab | Punjabi News Channel.
Tags:
|
ਨੌਂ ਪੀੜ੍ਹੀਆਂ ‘ਤੇ ਦਸ਼ਮੇਸ਼ ਪਿਤਾ ਦੀ ਬਖ਼ਸ਼ਿਸ਼!
Monday 06 July 2026 04:16 PM UTC+00 | Tags: book-launch book-release canada desi-readers ganga-sagar guru-gobind-singh-ji literature maa-boli-punjabi must-read new-book-alert news nri punjabi-culture punjabi-sahit punjabi-virsa punjabiyat rai-azizullah-khan rai-family surrey surrey-reads top-news trending-news vancouver
The post ਨੌਂ ਪੀੜ੍ਹੀਆਂ ‘ਤੇ ਦਸ਼ਮੇਸ਼ ਪਿਤਾ ਦੀ ਬਖ਼ਸ਼ਿਸ਼! appeared first on TV Punjab | Punjabi News Channel.
Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |